(Source: ECI/ABP News/ABP Majha)
Panchayat election ਦਾ ਮਾਹੌਲ ਸਰਗਰਮ !ਸਰਬਸੰਮਤੀ ਨਾਲ ਚੁਣੇ ਸਰਪੰਚ ਨੇ ਦੱਸਿਆ ਕੁੱਝ ਅਜਿਹਾ.....
Panchayat election ਦਾ ਮਾਹੌਲ ਸਰਗਰਮ !ਸਰਬਸੰਮਤੀ ਨਾਲ ਚੁਣੇ ਸਰਪੰਚ ਨੇ ਦੱਸਿਆ ਕੁੱਝ ਅਜਿਹਾ.....
ਜਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੋਈ ਪਹਿਲ ਕਦਮੀ ਹਲਕਾਂ ਮਲੌਟ ਦੇ ਪਿੰਡ ਗੁਰੂ ਕੇ ਆਸਲ ਢਾਣੀ ਪਿੰਡ ਈਨਾ ਖੇੜਾ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਚੋਣ ਪਿੰਡ ਵਾਸੀਆਂ ਨੇ ਸਹਿਮਤੀ ਨਾਲ ਪੂਰੀ ਪੰਚਾਇਤ ਬਣਾਈ ਨਿਰਮਲ ਸਿੰਘ ਸੰਧੂ ਬਣੇ ਸਰਪੰਚ ਜਿਨ੍ਹਾਂ ਨੇ ਵਿਸ਼ਵਾਸ ਦਿਵਾਈਆਂ ਕੇ ਆਪਸੀ ਭਾਈਚਾਰੇ ਨੂੰ ਰਖਿਆ ਜਾਵੇਗਾ ਕਾਇਮ ਧੜੇਬੰਦੀ ਤੋ ਉਪਰ ਉਠ ਕੇ ਕਰਾਗੇ ਵਿਕਾਸ ।
ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਦੇ ਲੋਕ ਸਰਗਰਮ ਹੋ ਗਏ ਹਨ ਜਿਥੇ ਪੰਜਾਬ ਸਰਕਾਰ ਦਾ ਐਲਨ ਸੀ ਕਿ ਜਿੰਨਾ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਗਠਨ ਹੋਵੇਗਾ ਉਣਾਂ ਪਿੰਡਾਂ ਨੂੰ ਵਸੇਸ਼ ਇਨਾਮ ਦਿੱਤੇ ਜਾਣਗੇ ਇਸ ਦੇ ਚਲਦੇ ਪਿੰਡਾਂ ਦੇ ਲੋਕ ਆਪਸੀ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀਆ ਕਰਨ ਲੱਗੇ ਹਨ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਚੋਂ ਹਲਕਾਂ ਮਲੌਟ ਦੇ ਪਿੰਡ ਗੁਰੂ ਕੇ ਆਸਲ ਢਾਣੀ ਪਿੰਡ ਈਨਾ ਖੇੜਾ ਦੇ ਲੋਕਾਂ ਨੇ ਅੱਜ ਪਹਿਲ ਕਦਮੀ ਕਰਦੇ ਹੋਏ ਸਰਬਸੰਮਤੀ ਨਾਲ ਪੰਚਾਇਤ ਦਾ ਗਠਨ ਕਰ ਲਿਆ ਜਿਨ੍ਹਾਂ ਵਿਚ 5 ਮੈਂਬਰ ਅਤੇ 6 ਵਾ ਸਰਪੰਚ ਖੁਦ ਹੈ ਇਸ ਮੌਕੇ ਖੁਸ਼ੀ ਵਿਚ ਢੋਲ ਦੀ ਥਾਪ ਤੇ ਭੰਗੜੇ ਪਾਉਂਦੇ ਹੋਏ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ । ਇਸ ਮੌਕੇ ਨਵ ਨਿਯੁਕਤ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਈਆਂ ਕੇ ਉਹ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਣਗੇ