PM Modi - Trudeau met at G7 Summit | ਨਿੱਝਰ ਕਤਲਕਾਂਡ ਤੋਂ ਬਾਅਦ ਪਹਿਲੀ ਵਾਰ ਇੰਝ ਮਿਲੇ PM ਮੋਦੀ ਤੇ PM ਟਰੂਡੋ
PM Modi - Trudeau met at G7 Summit | ਨਿੱਝਰ ਕਤਲਕਾਂਡ ਤੋਂ ਬਾਅਦ ਪਹਿਲੀ ਵਾਰ ਇੰਝ ਮਿਲੇ PM ਮੋਦੀ ਤੇ PM ਟਰੂਡੋ
ਇਟਲੀ ਚ ਚੱਲ ਰਹੇ G7 ਸਿਖਰ ਸੰਮੇਲਨ ਦੌਰਾਨ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਹੈ
ਇਹ ਮੁਲਾਕਾਤ ਬੇਹੱਦ ਮਹੱਤਵਪੂਰਨ ਹੈ | ਕਿਓਂਕਿ ਕੈਨੇਡਾ ਚ ਹੋਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਨੂੰ ਲੈ ਕੇ
ਦੋਹਾਂ ਦੇਸ਼ਾਂ ਵਿਚਾਲੇ ਪਿਛਲੇ ਸਾਲ ਤੋਂ ਤਣਾਅ ਦੀ ਸਥਿਤੀ ਬਣੀ ਹੋਈ ਸੀ।
ਅਮਰੀਕਾ ਵੀ ਇਸ ਮਾਮਲੇ ਚ ਕਨੈਡਾ ਦੇ ਨਾਲ ਖੜ੍ਹਾ ਸੀ
ਕਿਓਂਕਿ ਕਨੇਡਾ ਦੇ ਪ੍ਰਧਾਨ ਮੰਤਰੀ ਟੂਡੋ ਨੇ ਭਾਰਤ 'ਤੇ ਆਪਣੇ ਦੇਸ਼ 'ਚ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।
ਤੇ ਕਤਲ ਪਿੱਛੇ ਭਾਰਤੀ ਏਜੇਂਸੀਆਂ ਦੇ ਹੋਣ ਦਾ ਦਾਵਾ ਕੀਤਾ ਸੀ
ਹਾਲਾਂਕਿ ਭਾਰਤ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ
ਲੇਕਿਨ ਇਸ ਮਸਲੇ ਨੇ ਦੋਹਾਂ ਦੇਸ਼ਾਂ ਵਿਚਕਾਰ ਤਲਖ਼ੀ ਜ਼ਰੂਰ ਪੈਦਾ ਕਰ ਦਿੱਤੀ ਸੀ |
ਸੋ ਇਸ ਦੌਰਾਨ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ ਜੋ ਕਿ ਇਕ ਚੰਗਾ ਸੰਕੇਤ ਹੈ।
ਖਾਸ ਕਰਕੇ ਭਾਰਤ ਲਈ ਕਿਉਂਕਿ ਹਰਿਆਣਾ,ਰਾਜਸਥਾਨ, ਪੰਜਾਬ ਅਤੇ ਦਿੱਲੀ ਸਮੇਤ ਪੂਰੇ ਭਾਰਤ ਤੋਂ ਬਹੁਤ ਸਾਰੇ ਲੋਕ ਕੈਨੇਡਾ 'ਚ ਰਹਿੰਦੇ ਹਨ|