(Source: ECI/ABP News)
ਬੰਦੂਕਧਾਰੀਆਂ ਦਾ ਸੋਮਾਲੀਆ ਦੇ ਹੋਟਲ 'ਤੇ ਹਮਲਾ
Terrorist attack In Somalia: ਅੱਤਵਾਦੀ ਸਮੂਹ ਅਲ-ਸ਼ਬਾਬ ਦੇ ਬੰਦੂਕਧਾਰੀਆਂ ਨੇ ਸੋਮਾਲੀਆ ਦੇ ਇੱਕ ਹੋਟਲ 'ਤੇ ਹਮਲਾ ਕੀਤਾ। ਇਸ ਘਟਨਾ 'ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਰੀਬ 9 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਮੋਗਾਦਿਸ਼ੂ ਦੀ ਹੈ ਜਿੱਥੇ ਹਯਾਤ ਹੋਟਲ 'ਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਅਤੇ ਦੋ ਕਾਰਾਂ ਨੂੰ ਧਮਾਕਾ ਕਰ ਦਿੱਤਾ। ਇਸ ਦੇ ਨਾਲ ਹੀ ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਖ਼ਬਰ ਏਜੰਸੀ ਏਐਫਪੀ ਨਾਲ ਘਟਨਾ ਬਾਰੇ ਗੱਲ ਕਰਦਿਆਂ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਅੱਤਵਾਦੀ ਅਜੇ ਵੀ ਹੋਟਲ ਹਯਾਤ ਦੇ ਅੰਦਰ ਹਨ ਅਤੇ ਸੁਰੱਖਿਆ ਬਲਾਂ ਨਾਲ ਮੁਕਾਬਲਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਟਲ ਹਯਾਤ 'ਤੇ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਜੇਹਾਦੀ ਸਮੂਹ ਦੇ ਲੜਾਕਿਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਇਨ੍ਹਾਂ ਬੰਦੂਕਧਾਰੀਆਂ ਦੇ ਹਯਾਤ ਹੋਟਲ ਵਿਚ ਦਾਖਲ ਹੋਣ ਤੋਂ ਇਕ ਮਿੰਟ ਪਹਿਲਾਂ ਇਕ ਵੱਡਾ ਧਮਾਕਾ ਹੋਇਆ।





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
