(Source: ECI/ABP News)
IND vs SA 3rd T20 'ਚ Kohli-Rahul ਦੀ ਥਾਂ ਖੇਡ ਸਕਦੇ ਹਨ ਸ਼੍ਰੇਅਸ-ਸ਼ਾਹਬਾਜ਼
IND vs SA 3rd T20: ਭਾਰਤੀ ਕ੍ਰਿਕਟ ਟੀਮ ਪਹਿਲਾਂ ਹੀ ਦੱਖਣੀ ਅਫਰੀਕਾ ਖਿਲਾਫ ਤਿੰਨ ਮੈਚਾਂ ਦੀ T20 ਸੀਰੀਜ਼ ਜਿੱਤ ਚੁੱਕੀ ਹੈ। ਟੀਮ ਇੰਡੀਆ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ ਅਤੇ ਉਹ ਤੀਜਾ ਮੈਚ ਜਿੱਤ ਕੇ ਦੱਖਣੀ ਅਫਰੀਕਾ ਨੂੰ ਕਲੀਨ ਸਵੀਪ ਕਰਨਾ ਚਾਹੇਗੀ। ਭਾਰਤੀ ਗੇਂਦਬਾਜ਼ਾਂ ਦੀ ਅਸਲ ਪ੍ਰੀਖਿਆ 16 ਅਕਤੂਬਰ ਤੋਂ ਆਸਟ੍ਰੇਲੀਆ 'ਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਟੀ-20 ਮੈਚ 'ਚ ਦੱਖਣੀ ਅਫਰੀਕਾ ਖਿਲਾਫ ਹੋਵੇਗੀ। ਟੀਮ ਦੇ ਪ੍ਰਮੁੱਖ ਬੱਲੇਬਾਜ਼ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੂੰ ਤੀਜੇ ਮੈਚ ਤੋਂ ਆਰਾਮ ਦਿੱਤਾ ਜਾ ਸਕਦਾ ਹੈ। ਅਜਿਹੇ 'ਚ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਰਿਭਾਸ਼ ਪੰਤ ਜਾਂ ਸੂਰਿਆਕੁਮਾਰ ਯਾਦਵ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਤੀਜਾ ਟੀ-20 ਮੈਚ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਖਿਲਾਫ 2017 ਅਤੇ 2020 ਵਿੱਚ ਇੰਦੌਰ ਵਿੱਚ ਦੋ ਟੀ-20 ਮੈਚ ਖੇਡੇ ਹਨ ਅਤੇ ਦੋਵੇਂ ਜਿੱਤੇ ਹਨ।
![ਪਿੰਡਾ ਦੇ ਬੱਚਿਆਂ ਦੇ ਵਿਕਾਸ ਲਈ ਕੀ ਕਰ ਰਹੀ ਗਲੋਬਲ ਸਿੱਖਸ ਸੰਸਥਾ|Global Sikhs | Abp Sanjha|](https://feeds.abplive.com/onecms/images/uploaded-images/2025/01/18/98923bcdeabadafde401be1016c16f7717371390969631149_original.jpg?impolicy=abp_cdn&imwidth=470)
![ਅਜਮੇਰ ਸ਼ਰੀਫ ਦਰਗਾਹ ਤੇ ਵਿਵਾਦ ਕਿਉਂ ? ਵਿੱਕੀ ਥੋਮਸ ਨੇ ਆਪਣਾ ਸੀਸ ਵਾਰ ਦੇਣ ਦੀ ਕਹੀ ਗੱਲ](https://feeds.abplive.com/onecms/images/uploaded-images/2025/01/17/7d202b7132ec4b07bab8e30190c4964017371385879491149_original.jpg?impolicy=abp_cdn&imwidth=100)
![IND VS NZ 2nd Test Match | ਕੀ ਇੰਡੀਆ ਕਰੇਗਾ Comeback? ਅੱਜ ਹੋਵੇਗਾ ਮਹਾਂਦੰਗਲ! |Cricket Match | abp Sanjha](https://feeds.abplive.com/onecms/images/uploaded-images/2024/10/24/3294cdced2659a94bf801aa9dc8f248b17297681206971077_original.jpg?impolicy=abp_cdn&imwidth=100)
![Shikhar Dhawan announces retirement | ਹੁਣ ਕ੍ਰਿਕਟ ਦੀ ਪਿੱਚ 'ਤੇ ਨਜ਼ਰ ਨਹੀਂ ਆਉਣਗੇ ਸ਼ਿਖਰ ਧਵਨ](https://feeds.abplive.com/onecms/images/uploaded-images/2024/08/24/b39cc85095d29f6611ca4b4dbd5c6b151724473571733673_original.jpg?impolicy=abp_cdn&imwidth=100)
![Indian Cricket Players Controversy - ਭੱਜੀ, ਯੁਵਰਾਜ ਤੇ ਰੈਨਾ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ - DIG ਕੋਲ ਸ਼ਿਕਾਇਤ](https://feeds.abplive.com/onecms/images/uploaded-images/2024/07/23/79534c963d7207344439accc6f8a51401721750837177673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)