Cobra Viral Video: ਜ਼ਹਿਰੀਲੇ ਕੋਬਰਾ ਨੂੰ ਵਿਅਕਤੀ ਨੇ ਆਪਣੇ ਹੱਥਾਂ ਨਾਲ ਪਿਲਾਇਆ ਪਾਣੀ, ਵੀਡੀਓ ਦੇਖ ਉੱਡ ਜਾਣਗੇ ਹੋਸ਼
ਇਹੀ ਕਾਰਨ ਹੈ ਕਿ ਕੋਈ ਉਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰਦਾ। ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਹੱਥਾਂ ਨਾਲ ਖਤਰਨਾਕ ਕੋਬਰਾ ਨੂੰ ਪਾਣੀ ਪਿਆਉਂਦਾ ਨਜ਼ਰ ਆ ਰਿਹਾ ਹੈ।
Cobra Viral Video: ਦੁਨੀਆ ਭਰ ਵਿੱਚ ਕਈ ਤਰ੍ਹਾਂ ਦੇ ਸੱਪ ਪਾਏ ਜਾਂਦੇ ਹਨ। ਜ਼ਹਿਰੀਲੇ ਤੇ ਖ਼ਤਰਨਾਕ ਸੱਪਾਂ ਕਾਰਨ ਅਕਸਰ ਲੋਕ ਕਿਸੇ ਵੀ ਕਿਸਮ ਦੇ ਸੱਪ ਨੂੰ ਦੇਖ ਕੇ ਉਸ ਨੂੰ ਮਾਰ ਦਿੰਦੇ ਹਨ ਜਾਂ ਫਿਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਸੱਪ ਦਾ ਜ਼ਹਿਰ ਕਿਸੇ ਵੀ ਆਮ ਆਦਮੀ ਦੀ ਕੁਝ ਸਕਿੰਟਾਂ ਵਿੱਚ ਸਦਾ ਦੀ ਨੀਂਦ ਸੁਆ ਸਕਦਾ ਹੈ। ਇਹੀ ਕਾਰਨ ਹੈ ਕਿ ਕੋਈ ਉਸ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰਦਾ। ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਹੱਥਾਂ ਨਾਲ ਖਤਰਨਾਕ ਕੋਬਰਾ ਨੂੰ ਪਾਣੀ ਪਿਆਉਂਦਾ ਨਜ਼ਰ ਆ ਰਿਹਾ ਹੈ।
View this post on Instagram
ਕੋਬਰਾ ਨੂੰ ਆਮ ਤੌਰ 'ਤੇ ਸੱਪਾਂ ਵਿੱਚੋਂ ਸਭ ਤੋਂ ਘਾਤਕ ਮੰਨਿਆ ਜਾਂਦਾ ਹੈ। ਘਰ ਦੇ ਆਲੇ-ਦੁਆਲੇ ਨਜ਼ਰ ਆਏ ਤਾਂ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਹਨ। ਹਾਲ ਹੀ ਵਿੱਚ ਸਾਹਮਣੇ ਆਈ ਇੱਕ ਵੀਡੀਓ ਵਿੱਚ, ਇੱਕ ਵਿਅਕਤੀ ਪਿਆਸੇ ਕੋਬਰਾ ਸੱਪ ਨੂੰ ਪਾਣੀ ਪਿਲਾਉਂਦਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਨੇ ਕੋਬਰਾ ਦੇ ਸਾਹਮਣੇ ਆਪਣੇ ਹੱਥਾਂ 'ਚ ਪਾਣੀ ਦਾ ਭਰਿਆ ਗਿਲਾਸ ਫੜਿਆ ਹੋਇਆ ਹੈ ਜਿਸ ਵਿੱਚੋਂ ਕੋਬਰਾ ਪਾਣੀ ਪੀਂਦਾ ਨਜ਼ਰ ਆ ਰਿਹਾ ਹੈ।
ਕੋਬਰਾ ਨੂੰ ਪਾਣੀ ਪਿਲਾ ਰਿਹਾ ਆਦਮੀ
ਇਹ ਵਾਇਰਲ ਵੀਡੀਓ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਨੂੰ ਇੰਸਟਾਗ੍ਰਾਮ 'ਤੇ thebeautifulshorts ਨਾਮ ਦੀ ਪ੍ਰੋਫਾਈਲ ਤੋਂ ਪੋਸਟ ਕੀਤਾ ਗਿਆ ਹੈ। ਇਸ ਵੀਡੀਓ 'ਚ ਕਾਲੇ ਰੰਗ ਦਾ ਖਤਰਨਾਕ ਕੋਬਰਾ ਸੱਪ ਕੱਚ ਦੇ ਟੰਬਲਰ 'ਚੋਂ ਪਾਣੀ ਨਾਲ ਆਪਣੀ ਪਿਆਸ ਬੁਝਾਉਂਦਾ ਨਜ਼ਰ ਆ ਰਿਹਾ ਹੈ। ਤੇਜ਼ੀ ਨਾਲ ਪਾਣੀ ਪੀਣ ਤੋਂ ਬਾਅਦ, ਉਹ ਗਲਾਸ ਵਿੱਚੋਂ ਆਪਣਾ ਸਿਰ ਕੱਢ ਕੇ ਵਿਅਕਤੀ ਵੱਲ ਵਧਦਾ ਦਿਖਾਈ ਦਿੰਦਾ ਹੈ।
ਵੀਡੀਓ ਦੇਖ ਕੇ ਯੂਜ਼ਰਸ ਹੈਰਾਨ
ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਯੂਜ਼ਰਸ ਹੈਰਾਨ ਹਨ। ਵੀਡੀਓ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਕਮੈਂਟ ਕਰਦੇ ਹੋਏ ਜ਼ਿਆਦਾਤਰ ਯੂਜ਼ਰਸ ਇਸ ਨੂੰ ਬਹੁਤ ਡਰਾਉਣਾ ਅਹਿਸਾਸ ਦੱਸ ਰਹੇ ਹਨ। ਦੂਜੇ ਪਾਸੇ, ਕੁਝ ਕਹਿੰਦੇ ਹਨ ਕਿ ਕਿਸੇ ਨੂੰ ਅਜਿਹੇ ਖਤਰਿਆਂ ਨਾਲ ਨਹੀਂ ਖੇਡਣਾ ਚਾਹੀਦਾ।