ਪੜਚੋਲ ਕਰੋ

April Fools' Day: ਆਖਰ ਕਿਉਂ ਮਨਾਇਆ ਜਾਂਦੈ ਅਪ੍ਰੈਲ ਫੂਲ? ਜਾਣੋ ਇਤਿਹਾਸ

ਇਤਿਹਾਸਕਾਰ ਹੁਣ ਵੀ ਅਪ੍ਰੈਲ ਫੂਲ ਡੇਅ ਦੀਆਂ ਜੜ੍ਹਾਂ ਦੀ ਖੋਜ ਨਹੀਂ ਕਰ ਸਕੇ ਪਰ ਇਸ ਤਾਰੀਖ ਬਾਰੇ ਮਸ਼ਹੂਰ ਕਥਨ ਇਹ ਹੈ ਕਿ ਇਸ ਦਿਨ ਨੂੰ ਜੂਲੀਅਨ ਤੋਂ ਗ੍ਰੇਗੋਰਅਨ ਕੈਲੰਡਰ 'ਚ ਬਦਲਦੀ ਤਰੀਖ ਵਜੋਂ ਮਨਾਇਆ ਜਾਂਦਾ ਹੈ।

April Fools' Day: History and origin of most fun festival of the year

ਨਵੀਂ ਦਿੱਲੀ: 1 ਅਪ੍ਰੈਲ ਨੂੰ ਅਪ੍ਰੈਲ ਫੂਲ ਡੇਅ ਵਜੋਂ ਮਨਾਇਆ ਜਾਂਦਾ ਹੈ। ਦੁਨੀਆਂ ਭਰ 'ਚ ਇਸ ਨੂੰ ਮੂਰਖ ਦਿਵਸ ਕਿਹਾ ਜਾਂਦਾ ਹੈ। ਇਸ ਦਿਨ ਹਰ ਕੋਈ ਇੱਕ-ਦੂਜੇ ਨਾਲ ਮਜ਼ਾਕ ਕਰਦਾ ਹੈ। ਇਹ ਸਿਰਫ਼ ਹਾਸਾ-ਮਜ਼ਾਕ ਕਰਨ ਲਈ ਹੈ। ਇਸ ਦਿਨ ਲੋਕ ਹਾਸੇ-ਮਜ਼ਾਕ ਲਈ ਇਕ-ਦੂਜੇ ਨੂੰ ਮੂਰਖ ਬਣਾਉਂਦੇ ਹਨ ਪਰ ਬਾਕੀ ਦਿਨਾਂ ਦੀ ਤਰ੍ਹਾਂ ਇਸ ਦਿਨ ਮੂਰਖ ਬਣਿਆ ਵਿਅਕਤੀ ਨਾਰਾਜ਼ ਜਾਂ ਗੁੱਸਾ ਨਹੀਂ ਹੁੰਦਾਜੋ ਇਸ ਦਿਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ। ਇਹ ਦਿਨ ਅਧਿਕਾਰਿਤ ਛੁੱਟੀ ਨਹੀਂ ਹੁੰਦੀ ਹੈਪਰ ਲੋਕ ਆਪਣੇ ਦੋਸਤਾਂਰਿਸ਼ਤੇਦਾਰਾਂਦਫ਼ਤਰਾਂ 'ਚ ਇਹ ਦਿਨ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹਨ।

ਰਵਾਇਤੀ ਤੌਰ 'ਤੇ ਕੁਝ ਦੇਸ਼ ਜਿਵੇਂ ਨਿਊਜ਼ੀਲੈਂਡਬ੍ਰਿਟੇਨਆਸਟ੍ਰੇਲੀਆਦੱਖਣੀ ਅਫ਼ਰੀਕਾ 'ਚ ਅਜਿਹੇ ਮਜ਼ਾਕ ਸਿਰਫ਼ ਦੁਪਹਿਰ ਤਕ ਕੀਤੇ ਜਾਂਦੇ ਸਨ। ਆਓ ਅੱਜ ਤੁਹਾਨੂੰ ਦੱਸਾਂਗੇ ਕਿ ਇਸ ਦਿਨ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ। ਇਸ ਦਿਨ ਦੀ ਮਹੱਤਤਾ ਕੀ ਹੈ ਤੇ ਇਸ ਨਾਲ ਸਬੰਧਤ ਕਹਾਣੀਆਂ ਕੀ ਹਨ?

ਕਈ ਸ਼ਹਿਰਾਂ 'ਚ ਦੁਪਹਿਰ ਤੋਂ ਬਾਅਦ ਮਜ਼ਾਕ ਕਰਨ ਵਾਲਿਆਂ ਨੂੰ ਅਪ੍ਰੈਲ ਫੂਲ ਕਿਹਾ ਜਾਂਦਾ ਹੈ। ਬ੍ਰਿਟਿਸ਼ ਅਖਬਾਰਜੋ ਅਪ੍ਰੈਲ ਫੂਲ ਮੌਕੇ ਮੁੱਖ ਪੰਨੇ ਛਾਪਦੇ ਹਨਉਹ ਅਜਿਹਾ ਸਿਰਫ਼ ਪਹਿਲੇ (ਸਵੇਰੇਐਡੀਸ਼ਨ ਲਈ ਹੀ ਕਰਦੇ ਹਨ। ਇਸ ਤੋਂ ਇਲਾਵਾ ਫ਼ਰਾਂਸਆਇਰਲੈਂਡਇਟਲੀਦੱਖਣੀ ਕੋਰੀਆਜਾਪਾਨਰੂਸਨੀਦਰਲੈਂਡਸਜਰਮਨੀਬ੍ਰਾਜ਼ੀਲਕੈਨੇਡਾ ਤੇ ਅਮਰੀਕਾ 'ਚ ਮਜ਼ਾਕ ਦਾ ਸਿਲਸਿਲਾ ਸਾਰਾ ਦਿਨ ਜਾਰੀ ਰਹਿੰਦਾ ਹੈ।

ਅਪ੍ਰੈਲ ਫੂਲ ਦੀਆਂ ਕਹਾਣੀਆਂ ਅਤੇ ਇਤਿਹਾਸ

ਇਸ ਕਿਤਾਬ ਦੀ ਇਕ ਕਹਾਣੀ ਨਨਸ ਪ੍ਰੀਸਟਸ ਟੇਲ ਮੁਤਾਬਕ ਇੰਗਲੈਂਡ ਦੇ ਰਾਜਾ ਰਿਚਰਡ-2 ਅਤੇ ਬੋਹੇਮੀਆ ਦੀ ਮਹਾਰਾਣੀ ਐਨੀ ਦੀ ਮੰਗਣੀ ਦੀ ਤਰੀਕ ਨੂੰ 32 ਮਾਰਚ ਘੋਸ਼ਿਤ ਕਰ ਦਿੱਤੀ ਗਈ ਸੀਜਿਸ ਨੂੰ ਉੱਥੇ ਦੇ ਲੋਕਾਂ ਨੇ ਸੱਚ ਮੰਨ ਲਿਆ ਅਤੇ ਮੂਰਖ ਬਣ ਗਏ ਸਨ। ਉਦੋਂ ਤੋਂ 32 ਮਾਰਚ ਮਤਲਬ ਅਪ੍ਰੈਲ ਨੂੰ ਫੂਲ ਡੇਅ ਵਜੋਂ ਮਨਾਇਆ ਜਾਂਦਾ ਹੈ।

ਨਵਾਂ ਸਾਲ ਅਪ੍ਰੈਲ ਫੁੱਲ

4. ਇਕ ਹੋਰ ਕਹਾਣੀ ਮੁਤਾਬਕ ਪ੍ਰਾਚੀਨ ਯੂਰਪ 'ਚ ਨਵਾਂ ਸਾਲ ਹਰੇਕ ਸਾਲ ਅਪ੍ਰੈਲ ਨੂੰ ਮਨਾਇਆ ਜਾਂਦਾ ਸੀ। ਸਾਲ 1582 'ਚ ਪੋਪ ਗ੍ਰੇਗੋਰੀ 13 ਨੇ ਨਵਾਂ ਕੈਲੰਡਰ ਅਪਨਾਉਣ ਦੇ ਨਿਰਦੇਸ਼ ਦਿੱਤੇ ਅਤੇ ਜਨਵਰੀ ਨੂੰ ਨਵਾਂ ਸਾਲ ਮਨਾਉਣ ਲਈ ਕਿਹਾ। ਰੋਮ ਦੇ ਜ਼ਿਆਦਾਤਰ ਲੋਕਾਂ ਨੇ ਇਸ ਨਵੇਂ ਕੈਲੰਡਰ ਨੂੰ ਅਪਨਾ ਲਿਆਜਦਕਿ ਬਹੁਤ ਸਾਰੇ ਲੋਕ ਅਪ੍ਰੈਲ ਨੂੰ ਹੀ ਨਵਾਂ ਸਾਲ ਮਨਾਉਂਦੇ ਸਨ। ਅਜਿਹੇ ਲੋਕਾਂ ਨੂੰ ਮੂਰਖ ਸਮਝ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ।

ਸਾਲ 1915 ਦੀ ਗੱਲ ਹੈ ਜਦੋਂ ਜਰਮਨੀ ਦੇ ਲਿਲੇ ਹਵਾਈ ਅੱਡੇ 'ਤੇ ਇਕ ਬ੍ਰਿਟਿਸ਼ ਪਾਇਲਟ ਨੇ ਵੱਡਾ ਬੰਬ ਸੁੱਟਿਆ। ਇਸ ਨੂੰ ਦੇਖ ਲੋਕ ਇੱਧਰ-ਉੱਧਰ ਭੱਜਣ ਲੱਗੇ। ਦੇਰ ਤੱਕ ਲੋਕ ਲੁਕੇ ਰਹੇ। ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਕੋਈ ਧਮਾਕਾ ਨਹੀਂ ਹੋਇਆ ਤਾਂ ਲੋਕਾਂ ਨੇ ਬਾਹਰ ਨਿਕਲ ਕੇ ਦੇਖਿਆ। ਉੱਥੇ ਇਕ ਵੱਡਾ ਫੁਟਬਾਲ ਪਿਆ ਸੀ ਜਿਸ 'ਤੇ ਅਪ੍ਰੈਲ ਫੂਲ ਲਿਖਿਆ ਹੋਇਆ ਸੀ।

ਭਾਰਤੀ ਕੈਲੰਡਰ 'ਚ ਕੀ ਹੈ?

ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਪੂਰੀ ਦੁਨੀਆਂ 'ਚ ਭਾਰਤੀ ਕੈਲੰਡਰ ਦੀ ਮਾਨਤਾ ਸੀ। ਜਿਸ ਅਨੁਸਾਰ ਨਵਾਂ ਸਾਲ ਚੈਤਰ ਮਾਸ 'ਚ ਸ਼ੁਰੂ ਹੁੰਦਾ ਸੀਜੋ ਅਪ੍ਰੈਲ ਮਹੀਨੇ 'ਚ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ 1582 'ਚ ਪੋਪ ਗ੍ਰੇਗਰੀ ਨੇ ਇਕ ਨਵਾਂ ਕੈਲੰਡਰ ਲਾਗੂ ਕਰਨ ਬਾਰੇ ਕਿਹਾ ਸੀਜਿਸ ਅਨੁਸਾਰ ਨਵਾਂ ਸਾਲ ਅਪ੍ਰੈਲ ਦੀ ਬਜਾਏ ਜਨਵਰੀ 'ਚ ਸ਼ੁਰੂ ਹੋਣ ਲੱਗਿਆ ਤੇ ਜ਼ਿਆਦਾਤਰ ਲੋਕਾਂ ਨੇ ਨਵਾਂ ਕੈਲੰਡਰ ਸਵੀਕਾਰ ਕਰ ਲਿਆ ਸੀ।

ਇਹ ਵੀ ਪੜ੍ਹੋ: ਅਪ੍ਰੈਲ ਮਹੀਨੇ 'ਚ 15 ਦਿਨ ਬੰਦ ਰਹਿਣਗੇ ਬੈਂਕ! ਵੱਖ-ਵੱਖ ਰਾਜਾਂ 'ਚ ਹੋਣਗੀਆਂ ਛੁੱਟੀਆਂ, ਵੇਖੋ ਬੈਂਕ ਛੁੱਟੀਆਂ ਦੀ ਪੂਰੀ ਸੂਚੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election Exit Polls LIVE: ਤੀਜੀ ਵਾਰ ਭਾਜਪਾ ਦੀ ਸਰਕਾਰ ਜਾਂ ਕਾਂਗਰਸ ਮਾਰੇਗੀ ਬਾਜ਼ੀ, ਖੇਤਰੀ ਪਾਰਟੀਆਂ ਦੀ ਕਿਵੇਂ ਰਹੇ ਕਾਰਗੁਜ਼ਾਰੀ, ਜਾਣੋ ਹਰ ਸਵਾਲ ਦਾ ਜਵਾਬ
Haryana Election Exit Polls LIVE: ਤੀਜੀ ਵਾਰ ਭਾਜਪਾ ਦੀ ਸਰਕਾਰ ਜਾਂ ਕਾਂਗਰਸ ਮਾਰੇਗੀ ਬਾਜ਼ੀ, ਖੇਤਰੀ ਪਾਰਟੀਆਂ ਦੀ ਕਿਵੇਂ ਰਹੇ ਕਾਰਗੁਜ਼ਾਰੀ, ਜਾਣੋ ਹਰ ਸਵਾਲ ਦਾ ਜਵਾਬ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
Advertisement
ABP Premium

ਵੀਡੀਓਜ਼

Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp SanjhaCrime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|AbpPanchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election Exit Polls LIVE: ਤੀਜੀ ਵਾਰ ਭਾਜਪਾ ਦੀ ਸਰਕਾਰ ਜਾਂ ਕਾਂਗਰਸ ਮਾਰੇਗੀ ਬਾਜ਼ੀ, ਖੇਤਰੀ ਪਾਰਟੀਆਂ ਦੀ ਕਿਵੇਂ ਰਹੇ ਕਾਰਗੁਜ਼ਾਰੀ, ਜਾਣੋ ਹਰ ਸਵਾਲ ਦਾ ਜਵਾਬ
Haryana Election Exit Polls LIVE: ਤੀਜੀ ਵਾਰ ਭਾਜਪਾ ਦੀ ਸਰਕਾਰ ਜਾਂ ਕਾਂਗਰਸ ਮਾਰੇਗੀ ਬਾਜ਼ੀ, ਖੇਤਰੀ ਪਾਰਟੀਆਂ ਦੀ ਕਿਵੇਂ ਰਹੇ ਕਾਰਗੁਜ਼ਾਰੀ, ਜਾਣੋ ਹਰ ਸਵਾਲ ਦਾ ਜਵਾਬ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
Haryana Election Polling Live: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਸੀਐਮ ਸੈਣੀ, ਵਿਨੇਸ਼ ਫੋਗਾਟ-ਮਨੂੰ ਭਾਕਰ ਨੇ ਪਾਈ ਵੋਟ
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)
Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ
Haryana Elections 2024: ਹਰਿਆਣਾ 'ਚ ਅੱਜ ਵੋਟਿੰਗ, 90 ਸੀਟਾਂ 'ਤੇ ਲੜ ਰਹੇ 1,031 ਉਮੀਦਵਾਰ; ਜਾਣੋ-ਕੌਣ ਵੱਡੇ ਦਾਅਵੇਦਾਰ
ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼
ਜੇਕਰ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਕਰੋ ਇਲਾਜ਼
Embed widget