ਪੜਚੋਲ ਕਰੋ

ਬਾਰਸ਼ ਤੋਂ ਬਚਣ ਲਈ ਭੁੱਲ ਕੇ ਵੀ ਇਸ ਦਰਖਤ ਹੇਠ ਨਾ ਖੜ੍ਹੋ, ਇਸ ਦੇ ਕਣ-ਕਣ 'ਚ ਜਹਿਰ, ਉੱਧੜ ਜਾਏਗੀ ਚਮੜੀ, ਅੰਨ੍ਹੇ ਹੋਣ ਦਾ ਖਤਰਾ

ਓਡੀਸ਼ਾ ਦੇ ਬਾਲਾਸੋਰ 'ਚ ਹੋਏ ਰੇਲ ਹਾਦਸੇ 'ਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 900 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ਤੋਂ ਬਾਅਦ ਮਲਬਾ ਹਟਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ।

Poisonous Tree: ਕੁਦਰਤ ਦਾ ਅੱਜ ਤੱਕ ਕਿਸੇ ਨੇ ਭੇਤ ਨਹੀਂ ਪਾਇਆ। ਬਾਕੀ ਗੱਲਾਂ ਤਾਂ ਛੱਡੋ ਦਰਖਤ ਵੀ ਮਨੁੱਖ ਲਈ ਬੁਝਾਰਤ ਬਣੇ ਹੋਏ ਹਨ। ਉਂਝ ਤਾਂ ਦਰਖਤਾਂ ਤੋਂ ਸਾਨੂੰ ਜੀਵਨ ਲਈ ਜ਼ਰੂਰੀ ਆਕਸੀਜਨ ਮਿਲਦੀ ਹੈ। ਇਸ ਤੋਂ ਇਲਾਵਾ ਸਾਨੂੰ ਇਨ੍ਹਾਂ ਤੋਂ ਸਬਜ਼ੀਆਂ, ਫਲ, ਫੁੱਲ, ਲੱਕੜ ਤੇ ਹੋਰ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। 

ਬੇਸ਼ੱਕ ਰੁੱਖਾਂ ਤੋਂ ਸਾਨੂੰ ਜ਼ਿਆਦਾਤਰ ਲਾਭ ਮਿਲਦਾ ਹੈ, ਪਰ ਜ਼ਰੂਰੀ ਨਹੀਂ ਕਿ ਸਾਰੇ ਰੁੱਖ ਤੇ ਪੌਦੇ ਹੀ ਲਾਭਕਾਰੀ ਹੋਣ। ਕੁਝ ਰੁੱਖ ਤੇ ਪੌਦੇ ਖਤਰਨਾਕ ਵੀ ਹਨ। ਰੁੱਖਾਂ ਦੇ ਫਾਇਦਿਆਂ ਦੇ ਨਾਲ-ਨਾਲ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਦੀ ਵੀ ਕੋਈ ਕਮੀ ਨਹੀਂ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਅਜੀਬ ਦਰੱਖਤ ਬਾਰੇ ਦੱਸਣ ਜਾ ਰਹੇ ਹਾਂ, ਜੋ ਬਹੁਤ ਜ਼ਹਿਰੀਲਾ ਹੁੰਦਾ ਹੈ। ਇਹ ਦਰੱਖਤ ਇੰਨਾ ਖ਼ਤਰਨਾਕ ਹੈ ਕਿ ਬਾਰਸ਼ ਵਿੱਚ ਵੀ ਇਸ ਦਰੱਖਤ ਦੇ ਹੇਠਾਂ ਖੜ੍ਹਾ ਹੋਣਾ ਨੁਕਸਾਨ ਦਾ ਕਾਰਨ ਬਣਦਾ ਹੈ। ਆਓ ਜਾਣਦੇ ਹਾਂ ਇਸ ਬਾਰੇ...

ਸਾਰਾ ਰੁੱਖ ਹੀ ਜ਼ਹਿਰੀਲਾ

ਜਿਸ ਦਰੱਖਤ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦਾ ਨਾਂ ਮੈਂਸ਼ੀਨਿਲ ਹੈ। ਭਾਵੇਂ ਇਸ ਰੁੱਖ ਦਾ ਹਰ ਹਿੱਸਾ ਜ਼ਹਿਰੀਲਾ ਹੁੰਦਾ ਹੈ ਪਰ ਇਸ ਦਾ ਫਲ ਸਭ ਤੋਂ ਜ਼ਹਿਰੀਲਾ ਮੰਨਿਆ ਜਾਂਦਾ ਹੈ। ਜੇਕਰ ਕੋਈ ਇਸ ਦੇ ਛੋਟੇ ਸੇਬ ਦੇ ਆਕਾਰ ਦੇ ਫਲ ਨੂੰ ਚੱਖ ਲਵੇ ਤਾਂ ਵੀ ਉਹ ਮਰ ਸਕਦਾ ਹੈ। ਇਸੇ ਲਈ ਇਸ ਦੇ ਫਲ ਨੂੰ 'ਮੌਤ ਦਾ ਛੋਟਾ ਸੇਬ' ਵੀ ਕਿਹਾ ਜਾਂਦਾ ਹੈ। ਇਹ ਰੁੱਖ ਫਲੋਰੀਡਾ ਤੇ ਕੈਰੇਬੀਅਨ ਸਾਗਰ ਦੇ ਤੱਟਾਂ 'ਤੇ ਪਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਦੇ ਸੰਪਰਕ 'ਚ ਆਉਂਦਾ ਹੈ ਤਾਂ ਉਸ ਦੇ ਸਰੀਰ 'ਤੇ ਛਾਲੇ ਪੈ ਜਾਂਦੇ ਹਨ।

ਬਾਰਸ਼ ਤੋਂ ਬਚਣ ਲਈ ਭੁੱਲ ਕੇ ਵੀ ਇਸ ਦਰਖਤ ਹੇਠ ਨਾ ਖੜ੍ਹੋ, ਇਸ ਦੇ ਕਣ-ਕਣ 'ਚ ਜਹਿਰ, ਉੱਧੜ ਜਾਏਗੀ ਚਮੜੀ, ਅੰਨ੍ਹੇ ਹੋਣ ਦਾ ਖਤਰਾ

ਜੇ ਤੁਸੀਂ ਮੀਂਹ ਤੋਂ ਬਚਣ ਲਈ ਇਸ ਦਰੱਖਤ ਦੇ ਹੇਠਾਂ ਖੜ੍ਹੇ ਹੋ ਤੇ ਇਸ ਦੇ ਪੱਤਿਆਂ 'ਤੇ ਡਿੱਗਣ ਵਾਲੀਆਂ ਬੂੰਦਾਂ ਤੁਹਾਡੇ ਸਰੀਰ 'ਤੇ ਡਿੱਗਦੀਆਂ ਹਨ, ਤਾਂ ਉਸ ਜਗ੍ਹਾ ਤੋਂ ਤੁਹਾਡੀ ਚਮੜੀ ਸੜ ਜਾਵੇਗੀ।

ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ

ਜੇ ਇਸ ਰੁੱਖ ਦਾ ਕੋਈ ਹਿੱਸਾ ਕਿਸੇ ਦੀਆਂ ਅੱਖਾਂ ਤੱਕ ਪਹੁੰਚ ਜਾਵੇ ਤਾਂ ਉਹ ਅੰਨ੍ਹਾ ਵੀ ਹੋ ਸਕਦਾ ਹੈ। ਇਸ ਕਾਰਨ ਲੋਕਾਂ ਨੂੰ ਇਸ ਦਰੱਖਤ ਦੇ ਸੰਪਰਕ ਵਿੱਚ ਆਉਣ ਤੇ ਇਸ ਦੇ ਫਲ ਖਾਣ ਤੋਂ ਰੋਕਣ ਲਈ ਰੁੱਖਾਂ ਦੇ ਆਲੇ-ਦੁਆਲੇ ਚੇਤਾਵਨੀ ਬੋਰਡ ਲਗਾਏ ਗਏ ਹਨ ਤਾਂ ਜੋ ਇਨ੍ਹਾਂ ਤੋਂ ਦੂਰ ਰਹਿਣ।

ਤੁਰੰਤ ਪ੍ਰਭਾਵ ਹੁੰਦਾ

ਵਿਗਿਆਨੀ ਨਿਕੋਲਾ ਐਚ ਸਟ੍ਰਿਕਲੈਂਡ ਦੱਸਦੀ ਹੈ ਕਿ ਇੱਕ ਵਾਰ ਉਹ ਅਤੇ ਉਸਦੇ ਦੋਸਤ ਕੈਰੇਬੀਅਨ ਟਾਪੂ ਟੋਬੈਗੋ ਗਏ ਤੇ ਉੱਥੇ ਉਨ੍ਹਾਂ ਨੇ ਇਸ ਰੁੱਖ ਦਾ ਫਲ ਖਾਧਾ। ਫਲ ਖਾਣ ਤੋਂ ਥੋੜ੍ਹੀ ਦੇਰ ਬਾਅਦ ਉਸ ਦਾ ਸਰੀਰ ਜਲਨ ਅਤੇ ਸੁੱਜਿਆ ਮਹਿਸੂਸ ਕਰਨ ਲੱਗਾ। ਹਾਲਾਂਕਿ, ਸਮੇਂ ਸਿਰ ਇਲਾਜ ਮਿਲਣ ਨਾਲ ਉਸਦੀ ਜਾਨ ਬਚ ਗਈ ਤੇ ਹਾਲਤ ਵਿੱਚ ਸੁਧਾਰ ਹੋਇਆ।

ਫਰਨੀਚਰ ਬਣਾਉਣ ਤੋਂ ਪਹਿਲਾਂ ਧੁੱਪ ਵਿੱਚ ਸੁਕਾਉਂਦੇ

ਸਥਾਨਕ ਤਰਖਾਣ ਫਰਨੀਚਰ ਬਣਾਉਣ ਲਈ ਇਸ ਦੀ ਲੱਕੜ ਦੀ ਵਰਤੋਂ ਕਰਦੇ ਹਨ। ਹਾਲਾਂਕਿ ਇਸ ਨੂੰ ਕੱਟਣ ਸਮੇਂ ਬਹੁਤ ਧਿਆਨ ਰੱਖਿਆ ਜਾਂਦਾ ਹੈ। ਕੱਟਣ ਤੋਂ ਬਾਅਦ, ਵਰਤੋਂ ਤੋਂ ਪਹਿਲਾਂ ਇਸ ਦੀ ਲੱਕੜ ਨੂੰ ਲੰਬੇ ਸਮੇਂ ਲਈ ਧੁੱਪ ਵਿਚ ਸੁਕਾ ਦਿੱਤਾ ਜਾਂਦਾ ਹੈ, ਜਿਸ ਨਾਲ ਇਸ ਦਾ ਜ਼ਹਿਰੀਲਾਪਨ ਖਤਮ ਹੋ ਜਾਂਦਾ ਹੈ। ਉਸ ਤੋਂ ਬਾਅਦ ਹੀ ਇਸ ਤੋਂ ਫਰਨੀਚਰ ਬਣਾਇਆ ਜਾਂਦਾ ਹੈ।

ਟਾਪ ਹੈਡਲਾਈਨ

CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
Embed widget