(Source: ECI/ABP News/ABP Majha)
Viral Video: ਕਿਲੀ ਪਾਲ ਦੀ ਭੈਣ ਨੀਮਾ ਨੇ ਪਹਿਲੀ ਵਾਰ ਆਪਣੀ ਆਵਾਜ਼ 'ਚ ਗਾਇਆ ਗੀਤ, 'ਘੋੜੇ ਪੇ ਸਵਾਰ' ਗਾ ਕੇ ਕੀਤਾ ਹੈਰਾਨ
Watch: ਹੁਣ ਕਿਲੀ ਪਾਲ ਦੁਆਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਉਨ੍ਹਾਂ ਦੀ ਭੈਣ ਨੀਮਾ ਪਾਲ ਨਜ਼ਰ ਆ ਰਹੀ ਹੈ। ਕਲਿੱਪ 'ਚ ਤੁਸੀਂ ਨੀਮਾ ਨੂੰ ਘੋੜੇ ਪੇ ਸਵਾਰ ਗਾਉਂਦੇ ਹੋਏ ਦੇਖ ਸਕਦੇ ਹੋ।
Trending Video: ਅਨਵਿਤਾ ਦੱਤ ਦੀ ਕਲਾ ਨੂੰ ਸਾਰੇ ਸਿਨੇਮਾ ਪ੍ਰੇਮੀਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਗੀਤ, ਕਥਾਨਕ ਸਭ ਕੁਝ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇ ਤੁਸੀਂ ਫਿਲਮ ਦੇਖੀ ਹੈ ਜਾਂ ਘੱਟੋ-ਘੱਟ ਗੀਤ ਸੁਣੇ ਹਨ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਘੋੜੇ ਪੇ ਸਵਾਰ ਅਤੇ ਸ਼ੌਕ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਵਿਚਕਾਰ ਹਿੱਟ ਹੋ ਗਏ ਹਨ। ਹੁਣ ਕਿਲੀ ਪਾਲ ਦੁਆਰਾ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਉਨ੍ਹਾਂ ਦੀ ਭੈਣ ਨੀਮਾ ਪਾਲ ਨਜ਼ਰ ਆ ਰਹੀ ਹੈ। ਕਲਿੱਪ 'ਚ ਤੁਸੀਂ ਨੀਮਾ ਨੂੰ ਘੋੜੇ ਪੇ ਸਵਾਰ ਗਾਉਂਦੇ ਹੋਏ ਦੇਖ ਸਕਦੇ ਹੋ।
ਹੁਣ ਤੱਕ ਤੁਸੀਂ ਕਿਲੀ ਅਤੇ ਨੀਮਾ ਨੂੰ ਬਾਲੀਵੁੱਡ ਗੀਤਾਂ 'ਤੇ ਡਾਂਸ ਕਰਦੇ ਜਾਂ ਲਿਪ-ਸਿੰਕਿੰਗ ਕਰਦੇ ਦੇਖਿਆ ਹੋਵੇਗਾ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਤੁਸੀਂ ਨੀਮਾ ਨੂੰ ਗਾਉਂਦੇ ਸੁਣ ਰਹੇ ਹੋ। ਇਹ ਵੀਡੀਓ ਕਿਲੀ ਪਾਲ ਦੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, "ਹਰ ਕੋਈ ਦੇਖੋ ਇਹ ਨੀਮਾ ਦੀ ਆਵਾਜ਼ ਹੈ। ਮੈਨੂੰ ਇਸ ਬਾਰੇ ਆਪਣੇ ਵਿਚਾਰ ਦੱਸੋ।" ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੀ ਸਵਾਸਤਿਕਾ ਮੁਖਰਜੀ ਨੇ ਵੀਡੀਓ ਸ਼ੇਅਰ ਕੀਤਾ ਅਤੇ ਸਭ ਨੇ ਤਾਰੀਫ ਕੀਤੀ।
ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਕਿਲੀ ਪਾਲ ਬਾਲੀਵੁੱਡ ਦੇ ਕਿਨੇ ਵੱਡੇ ਦੀਵਾਨੇ ਹਨ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਬਾਲੀਵੁੱਡ ਦਾ ਸ਼ਾਇਦ ਹੀ ਕੋਈ ਅਜਿਹਾ ਮਸ਼ਹੂਰ ਗੀਤ ਹੋਵੇ ਜਿਸ 'ਤੇ ਉਸ ਨੇ ਲਿਪ ਸਿੰਕਿੰਗ ਕਰਦੇ ਹੋਏ ਵਧੀਆ ਵੀਡੀਓ ਨਾ ਬਣਾਈ ਹੋਵੇ। ਉਸ ਦੀ ਭੈਣ ਨੀਮਾ ਵੀ ਅਕਸਰ ਕਿਲੀ ਨਾਲ ਉਸ ਦੀਆਂ ਵੀਡੀਓਜ਼ ਵਿੱਚ ਨਜ਼ਰ ਆਉਂਦੀ ਹੈ। ਕਈ ਵੀਡੀਓਜ਼ 'ਚ ਉਸ ਨੂੰ ਲਿਪ ਸਿੰਕਿੰਗ ਕਰਦੇ ਵੀ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Viral Video: "ਤਿਤਲੀਆਂ ਵਰਗਾ" ਗੀਤ 'ਤੇ ਦੁਪੱਟੇ ਲੈ ਕੇ ਨੱਚ ਰਹੇ ਹਨ ਦੋਸਤੋ, ਵੀਡੀਓ ਦੇਖ ਕੇ ਮਜ਼ਾ ਆ ਜਾਵੇਗਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Amazing Video: 80 ਸਾਲਾ ਦਾਦੀ ਨੇ ਹੱਥ ਵਿੱਚ ਤਿਰੰਗਾ ਲੈ ਕੇ ਸਾੜੀ ਪਾ ਕੇ ਲਗਾਈ ਦੌੜ, ਲੋਕਾਂ ਨੇ ਕਿਹਾ-ਮਾਤਾ ਮਾਣ ਹੈ!