(Source: ECI/ABP News)
ਬੰਦੇ ਦਾ ਇੱਕੋ ਦਿਨ 51 ਵਾਰ ਕੱਟਿਆ ਗਿਆ ਚਲਾਨ, 6 ਲੱਖ ਦੀ ਰਕਮ ਦੇਖ ਉੱਡੇ ਹੋਸ਼
ਇੱਕ ਵਿਅਕਤੀ ਨੂੰ ਇੱਕ ਦਿਨ ਵਿੱਚ 51 ਵਾਰ ਆਪਣੀ ਕਾਰ ਦਾ ਚਲਾਨ ਭਰਨਾ ਪਿਆ। ਇਸ ਦੇ ਲਈ ਵਿਅਕਤੀ ਨੂੰ ਕੁੱਲ 6 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਸੀ। ਰੈਜ਼ੀਡੈਂਟ ਰੋਡ 'ਤੇ ਕਾਰ ਚਲਾਉਣ ਕਾਰਨ ਇਹ ਚਲਾਨ ਕੱਟਿਆ ਗਿਆ ਹੈ।

Trending: ਇੱਕ ਵਿਅਕਤੀ ਨੂੰ ਇੱਕ ਦਿਨ ਵਿੱਚ 51 ਵਾਰ ਆਪਣੀ ਕਾਰ ਦਾ ਚਲਾਨ ਭਰਨਾ ਪਿਆ। ਇਸ ਦੇ ਲਈ ਵਿਅਕਤੀ ਨੂੰ ਕੁੱਲ 6 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਸੀ। ਰੈਜ਼ੀਡੈਂਟ ਰੋਡ 'ਤੇ ਕਾਰ ਚਲਾਉਣ ਕਾਰਨ ਇਹ ਚਲਾਨ ਕੱਟਿਆ ਗਿਆ ਹੈ। ਚਲਾਨ ਕੱਟਣ ਤੋਂ ਬਾਅਦ, ਵਿਅਕਤੀ ਦਾ ਕਹਿਣਾ ਹੈ ਕਿ ਇਹ ਜੁਰਮਾਨਾ ਗਲਤ ਢੰਗ ਨਾਲ ਜਾਰੀ ਕੀਤਾ ਗਿਆ ਹੈ ਕਿਉਂਕਿ ਉਸ ਕੋਲ ਉਸ ਰੂਟ 'ਤੇ ਆਪਣੀ ਟੇਸਲਾ ਕਾਰ ਚਲਾਉਣ ਦਾ ਪਰਮਿਟ ਹੈ। ਤੁਹਾਨੂੰ ਦੱਸ ਦੇਈਏ ਕਿ ਰੈਜ਼ੀਡੈਂਟ ਰੋਡ 'ਤੇ ਕਾਰ ਚਲਾਉਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਉਸ ਸੜਕ 'ਤੇ ਸਿਰਫ ਇਨਸਾਨਾਂ ਨੂੰ ਹੀ ਇਜਾਜ਼ਤ ਹੈ।
'ਦ ਮਿਰਰ' ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਲੰਡਨ ਵਿੱਚ ਰਹਿਣ ਵਾਲੇ ਜੌਨ ਬੈਰੇਟ ਦੀ ਕਾਰ ਨੂੰ ਇਸ ਰੈਜੀਡੇਂਟ ਸੜਕ 'ਤੇ ਡਰਾਈਵ ਕਰਨ ਕਾਰਨ ਚਲਾਨ ਭਰਨਾ ਪਿਆ। ਚਲਾਨ ਇੱਕ, ਦੋ ਨਹੀਂ ਸਗੋਂ 51 ਵਾਰ ਕੱਟਿਆ ਗਿਆ। ਜੌਹਨ ਬੈਰੇਟ ਨੂੰ 6 ਲੱਖ ਰੁਪਏ ਦੀ ਰਕਮ ਅਦਾ ਕਰਨੀ ਪਈ। ਜੌਹਨ ਬੈਰੇਟ ਦਾ ਕਹਿਣਾ ਹੈ ਕਿ ਇਹ ਸਾਰੇ ਚਲਾਨ ਪੰਜ ਮਹੀਨਿਆਂ ਦੇ ਦੌਰਾਨ ਦਾਇਰ ਕੀਤੇ ਗਏ ਸਨ ਪਰ ਇਹ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਕੋਲ ਭੇਜੇ ਗਏ ਸਨ।
ਉਸ ਦੀ ਪਤਨੀ ਘਰ ਵਿੱਚ ਸੀ ਤਾਂ ਜਦੋਂ ਉਸਨੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਈ। ਹਰੇਕ ਚਲਾਨ ਦੀ ਕੀਮਤ 13 ਹਜ਼ਾਰ ਰੁਪਏ ਤੋਂ ਵੱਧ ਸੀ। ਹਾਲਾਂਕਿ, ਬੈਰੇਟ ਦਾ ਦਾਅਵਾ ਹੈ ਕਿ ਉਸ ਦੇ ਕੋਲ ਇੱਕ ਪਰਮਿਟ ਹੈ, ਜੋ ਉਸ ਦੀ ਟੇਸਲਾ ਕਾਰ ਨੂੰ ਬਿਨਾਂ ਜੁਰਮਾਨੇ ਦੇ ਰੈਜੀਡੈਂਟ ਰੋਡ 'ਤੇ ਚਲਾਉਣ ਦੀ ਆਗਿਆ ਦਿੰਦਾ ਹੈ। ਉਸ 'ਤੇ ਲਗਾਇਆ ਗਿਆ ਜੁਰਮਾਨਾ ਪੂਰੀ ਤਰ੍ਹਾਂ ਗਲਤ ਹੈ। ਚਲਾਨ ਕਰਨ ਤੋਂ ਪਹਿਲਾਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਬੈਰੇਟ ਨੇ ਕਿਹਾ ਹੈ ਕਿ ਮੇਰੇ ਕੋਲ ਜੁਰਮਾਨਾ ਭਰਨ ਲਈ 28 ਦਿਨ ਹਨ ਪਰ ਉਨ੍ਹਾਂ ਨੂੰ ਈਮੇਲ ਦਾ ਜਵਾਬ ਦੇਣ ਲਈ ਸਿਰਫ 56 ਦਿਨ ਮਿਲੇ ਹਨ।
ਦੂਜੇ ਪਾਸੇ Hounslow Council ਨੇ ਮਾਮਲੇ ਬਾਰੇ ਕਿਹਾ- 'ਕਾਰ ਇੱਕ ਕੰਪਨੀ ਤੋਂ ਲੀਜ਼ 'ਤੇ ਲਈ ਗਈ ਸੀ। ਸੜਕ 'ਤੇ ਗੱਡੀ ਚਲਾਉਣ ਤੋਂ ਪਹਿਲਾਂ ਕਾਰ ਦਾ ਪਤਾ ਸਹੀ ਨਹੀਂ ਦਿੱਤਾ ਗਿਆ ਸੀ। ਪੈਨਲਟੀ ਪੱਤਰ ਗਲਤ ਪਤੇ 'ਤੇ ਚਲੇ ਗਏ। ਫਿਲਹਾਲ ਸਾਰੇ ਜੁਰਮਾਨੇ ਰੱਦ ਕਰ ਦਿੱਤੇ ਗਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
