ਬੰਦੇ ਅੱਗ ਕੁਦਰਤ ਵੀ ਫੇਲ੍ਹ! ਗਰਮੀਆਂ 'ਚ ਲੈਂਦਾ ਰਜਾਈ, ਸਿਆਲ 'ਚ ਬਰਫ਼ 'ਤੇ ਲੇਟਦਾ, ਡਾਕਟਰ ਵੀ ਹੈਰਾਨ
ਗਰਮੀ ਵਿੱਚ ਲੋਕ ਪੱਖੇ, ਕੂਲਰ, ਏਸੀ ਆਦਿ ਦੀ ਵਰਤੋਂ ਕਰ ਰਹੇ ਹਨ। ਇਸ ਦੇ ਬਾਵਜੂਦ ਗਰਮੀ ਕਾਰਨ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ ਪਰ ਇੱਕ ਵਿਅਕਤੀ ਅਜਿਹਾ ਵੀ ਹੈ ਜੋ ਇਸ ਭਿਆਨਕ ਗਰਮੀ ਵਿੱਚ ਵੀ ਅੱਗ ਸੇਕ ਰਿਹਾ ਹੈ।
Ajab Gajab: ਜੂਨ ਦੇ ਇਸ ਮਹੀਨੇ ਵਿੱਚ ਲੋਕ ਕੜਾਕੇ ਦੀ ਗਰਮੀ ਤੋਂ ਪ੍ਰੇਸ਼ਾਨ ਹਨ। ਦਿਨ ਹੋਵੇ ਜਾਂ ਰਾਤ ਇਸ ਗਰਮੀ ਵਿੱਚ ਲੋਕ ਪੱਖੇ, ਕੂਲਰ, ਏਸੀ ਆਦਿ ਦੀ ਵਰਤੋਂ ਕਰ ਰਹੇ ਹਨ। ਇਸ ਦੇ ਬਾਵਜੂਦ ਗਰਮੀ ਕਾਰਨ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ ਪਰ ਇੱਕ ਵਿਅਕਤੀ ਅਜਿਹਾ ਵੀ ਹੈ ਜੋ ਇਸ ਭਿਆਨਕ ਗਰਮੀ ਵਿੱਚ ਵੀ ਅੱਗ ਸੇਕ ਰਿਹਾ ਹੈ।
ਹੋਰ ਤਾਂ ਹੋਰ ਉਹ ਇੱਕ ਨਹੀਂ, ਸਗੋਂ 3-3 ਰਜਾਈਆਂ ਲੈ ਕੇ ਸੌਂਦਾ ਹੈ। ਇੰਨਾ ਹੀ ਨਹੀਂ, ਉਹ ਦਿਨ ਭਰ ਗਰਮ ਟੋਪੀ ਪਾ ਕੇ ਆਪਣੇ ਕੰਨਾਂ ਨੂੰ ਢੱਕ ਕੇ ਰੱਖਦਾ ਹੈ ਤੇ ਦੁਪਹਿਰ ਨੂੰ ਸ਼ਾਲ ਲੈ ਕੇ ਬਾਹਰ ਆਉਂਦਾ ਹੈ। ਇਸ ਦੇ ਬਾਵਜੂਦ ਇਸ ਵਿਅਕਤੀ ਦੇ ਸਰੀਰ 'ਚੋਂ ਪਸੀਨੇ ਦੀ ਇੱਕ ਬੂੰਦ ਵੀ ਨਹੀਂ ਨਿਕਲਦੀ।
ਇਹ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ, ਪਰ ਇਹ ਸੱਚ ਹੈ। ਮਹਿੰਦਰਗੜ੍ਹ ਦੇ ਰਹਿਣ ਵਾਲੇ ਸੰਤਾ ਲਾਲ ਨੂੰ ਅੱਤ ਦੀ ਗਰਮੀ ਵਿੱਚ ਵੀ ਕੜਾਕੇ ਦੀ ਠੰਢ ਮਹਿਸੂਸ ਹੁੰਦੀ ਹੈ। ਪਿੰਡ ਡਰੋਲੀ ਅਹੀਰ ਦੇ ਰਹਿਣ ਵਾਲੇ ਸੰਤ ਲਾਲ ਅੱਗੇ ਡਾਕਟਰ ਵੀ ਸਿਰ ਖੁਰਕਦੇ ਰਹਿ ਜਾਂਦੇ ਹਨ। ਮਾਹਿਰਾਂ ਨੇ ਸੰਤ ਲਾਲ ਨੂੰ ਦੁਨੀਆ ਦਾ ਅਜੂਬਾ ਕਿਹਾ ਹੈ।
ਦਰਅਸਲ, ਸੰਤਾ ਲਾਲ ਨੂੰ ਸਰਦੀਆਂ ਵਿੱਚ ਗਰਮੀ ਤੇ ਗਰਮੀਆਂ ਵਿੱਚ ਠੰਢ ਮਹਿਸੂਸ ਹੁੰਦੀ ਹੈ। ਜਦੋਂ ਜੂਨ ਦੇ ਮਹੀਨੇ ਤਾਪਮਾਨ 45 ਡਿਗਰੀ ਤੋਂ ਉਪਰ ਚਲਾ ਗਿਆ ਹੈ, ਉਦੋਂ ਸੰਤ ਲਾਲ 4 ਤੋਂ 5 ਰਜਾਈਆਂ ਲੈ ਕੇ ਸੌਂਦਾ ਹੈ। ਇੰਨਾ ਹੀ ਨਹੀਂ, ਜਦੋਂ ਸੰਤ ਲਾਲ ਨੂੰ ਰਜਾਈਆਂ ਲੈਣ ਤੋਂ ਬਾਅਦ ਵੀ ਠੰਢ ਮਹਿਸੂਸ ਹੁੰਦੀ ਹੈ ਤਾਂ ਉਹ ਅੱਗ ਬਾਲ ਦਿੰਦਾ ਹੈ। ਸੰਤ ਲਾਲ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: Weird News: ਦੁਨੀਆ ਦਾ ਸਭ ਤੋਂ ਵੱਡਾ ਘੁੰਮਕੱੜ! ਜਹਾਜ਼ ‘ਚ ਇੰਨਾ ਸਫਰ ਕੀਤਾ ਕਿ 923 ਵਾਰ ਮਾਪਈ ਜਾਵੇ ਧਰਤੀ, ਸਿਰਫ ਇੱਕ ਵਾਰ ਖਰੀਦੀ ਟਿਕਟ
ਦੂਜੇ ਪਾਸੇ ਸਰਦੀ ਦੇ ਮੌਸਮ 'ਚ ਜੇਕਰ ਤੁਸੀਂ ਸੰਤ ਲਾਲ ਨੂੰ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ। ਸੰਤ ਲਾਲ ਦੇ ਰਿਸ਼ਤੇਦਾਰ ਦੱਸਦੇ ਹਨ ਕਿ ਉਸ ਨੂੰ ਸਰਦੀਆਂ ਵਿੱਚ ਗਰਮੀ ਮਹਿਸੂਸ ਹੁੰਦੀ ਹੈ। ਠੰਢ ਦੇ ਦਿਨਾਂ ਵਿੱਚ, ਸੰਤ ਲਾਲ ਬਰਫ਼ ਦੇ ਇੱਕ ਬਲਾਕ ਉੱਤੇ ਲੇਟ ਜਾਂਦਾ ਹੈ ਤੇ ਸਵੇਰੇ 5 ਵਜੇ ਛੱਪੜ ਵਿੱਚ ਨਹਾਉਣ ਜਾਂਦਾ ਹੈ। ਕਈ ਵਾਰ ਤਾਂ ਸੰਤ ਲਾਲ ਸਾਰਾ ਦਿਨ ਪਾਣੀ ਵਿੱਚ ਹੀ ਰਹਿੰਦਾ ਹੈ। ਰਿਸ਼ਤੇਦਾਰਾਂ ਅਨੁਸਾਰ ਸੰਤ ਲਾਲ ਨੂੰ ਅੱਜ ਤੱਕ ਕੋਈ ਬਿਮਾਰੀ ਨਹੀਂ ਹੋਈ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸੰਤ ਲਾਲ ਨੂੰ ਇੱਕ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਹੈ।
ਪਿੰਡ ਦੇ ਲੋਕ ਸੰਤ ਲਾਲ ਨੂੰ ਮੌਸਮ ਵਿਭਾਗ ਕਹਿ ਕੇ ਬੁਲਾਉਂਦੇ ਹਨ। ਸੰਤ ਲਾਲ ਬਾਰੇ ਸੁਣ ਕੇ ਕਈ ਵਾਰ ਬਾਹਰੋਂ ਡਾਕਟਰਾਂ ਦੀ ਟੀਮ ਵੀ ਆ ਕੇ ਜਾਂਚ ਕਰ ਚੁੱਕੀ ਹੈ ਪਰ ਅੱਜ ਤੱਕ ਕੋਈ ਵੀ ਇਹ ਪਤਾ ਨਹੀਂ ਲਗਾ ਸਕਿਆ ਕਿ ਸੰਤ ਲਾਲ ਨੂੰ ਸਰਦੀਆਂ ਵਿੱਚ ਗਰਮੀ ਤੇ ਗਰਮੀਆਂ ਵਿੱਚ ਠੰਢ ਕਿਉਂ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੀ ਸਾਲ 2017 ਵਿੱਚ ਸੰਤ ਲਾਲ ਨੇ ਬਰਫ਼ ਦੇ ਇੱਕ ਬਲਾਕ ਉੱਤੇ ਲੇਟ ਕੇ ਵਿਸ਼ਵ ਰਿਕਾਰਡ ਵੀ ਬਣਾਇਆ ਹੈ।
ਇਹ ਵੀ ਪੜ੍ਹੋ: Viral News: ਇੱਕ ਅਜਿਹਾ ਦੇਸ਼ ਜਿੱਥੇ ਕੋਈ ਵੀ ਨਹੀਂ ਕਰਦਾ ਮੋਬਾਈਲ ਅਤੇ ਟੀਵੀ ਦੀ ਵਰਤੋਂ