Minors Married To Dogs: ਦੁਸ਼ਟ ਆਤਮਾਵਾਂ ਤੋਂ ਬਚਾਉਣ ਲਈ ਬੱਚਿਆਂ ਦਾ ਕੁੱਤਿਆਂ ਨਾਲ ਕਰਵਾਇਆ ਵਿਆਹ, ਇਸ ਸੂਬੇ 'ਚ ਹੈ ਅਜੀਬ ਪਰੰਪਰਾ
Minors Married To Dogs: ਓਡੀਸ਼ਾ ਵਿੱਚ 'ਹੋ' ਆਦਿਵਾਸੀ ਭਾਈਚਾਰੇ ਦਾ ਮੰਨਣਾ ਹੈ ਕਿ ਬੱਚਿਆਂ ਦੇ ਉਪਰਲੇ ਜਬਾੜੇ ਵਿੱਚ ਪਹਿਲਾ ਦੰਦ ਨਿਕਲਨਾ ਅਸ਼ੁਭ ਹੈ। ‘ਦੁਸ਼ਟ ਆਤਮਾਵਾਂ ਤੋਂ ਬਚਣ’ ਲਈ ਉਹ ਆਪਣੇ ਬੱਚਿਆਂ ਦਾ ਵਿਆਹ ਕੁੱਤਿਆਂ ਨਾਲ ਕਰਵਾਉਂਦੇ ਹਨ।
Minors Married To Dogs: ਅੱਜ ਦਾ ਯੁੱਗ 21ਵੀਂ ਸਦੀ ਦਾ ਹੈ ਪਰ ਇਸ ਦੇ ਬਾਵਜੂਦ ਦੁਨੀਆਂ ਵਿੱਚੋਂ ਅੰਧਵਿਸ਼ਵਾਸ ਖ਼ਤਮ ਨਹੀਂ ਹੋਇਆ। ਅੰਧਵਿਸ਼ਵਾਸ ਦਾ ਅਜਿਹਾ ਹੀ ਇੱਕ ਮਾਮਲਾ ਉੜੀਸਾ ਤੋਂ ਸਾਹਮਣੇ ਆਇਆ ਹੈ। ਉੜੀਸਾ ਦੇ ਬਾਲਾਸੋਰ 'ਚ 'ਦੁਸ਼ਟ ਆਤਮਾਵਾਂ ਤੋਂ ਬਚਣ' ਲਈ ਦੋ ਨਾਬਾਲਗ ਬੱਚਿਆਂ ਦਾ ਆਵਾਰਾ ਕੁੱਤਿਆਂ ਨਾਲ ਵਿਆਹ ਕਰਵਾਇਆ ਗਿਆ। ਤਪਨ ਸਿੰਘ ਪੁੱਤਰ ਦਾਰੀ ਸਿੰਘ ਜਿਸ ਦੀ ਉਮਰ ਸਿਰਫ 11 ਸਾਲ ਹੈ, ਦਾ ਵਿਆਹ ਮਾਦਾ ਕੁੱਤੇ ਨਾਲ ਹੋਇਆ ਸੀ। ਜਦੋਂ ਕਿ 7 ਸਾਲ ਦੀ ਲਕਸ਼ਮੀ ਦਾ ਵਿਆਹ ਨਰ ਕੁੱਤੇ ਨਾਲ ਹੋਇਆ ਸੀ।
ਦੇਸ਼ ਅਤੇ ਦੁਨੀਆ ਵਿੱਚ ਸੈਂਕੜੇ ਲੋਕ ਅਜਿਹੇ ਹਨ ਜੋ ਵੱਖ-ਵੱਖ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਸਹੀ-ਗ਼ਲਤ ਵਿਚਲਾ ਫਰਕ ਭੁੱਲ ਜਾਂਦੇ ਹਨ। ਉੜੀਸਾ ਵਿੱਚ ਵੀ ‘ਸਿੰਗ’ ਬੰਦਸ਼ਾਹੀ ਪਿੰਡ ਦੇ ‘ਹੋ’ ਆਦਿਵਾਸੀਆਂ ਵਿੱਚ ਅਜਿਹੀ ਹੀ ਪਰੰਪਰਾ ਹੈ। ਇੱਥੇ ਉਨ੍ਹਾਂ ਦੇ ਬੱਚਿਆਂ ਦੇ ਉਪਰਲੇ ਜਬਾੜੇ ਵਿੱਚ ਪਹਿਲਾ ਦੰਦ ਨਿਕਲਿਆ ਤਾਂ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹ ਲਈ ਆਵਾਰਾ ਕੁੱਤਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਪਰੰਪਰਾ ਖ਼ਤਰੇ ਤੋਂ ਬਚਣ ਲਈ ਹੈ- 'ਹੋ' ਆਦਿਵਾਸੀ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਬੱਚਿਆਂ ਦਾ ਪਹਿਲਾ ਦੰਦ ਉਪਰਲੇ ਜਬਾੜੇ ਵਿੱਚ ਹੋਣਾ ਅਸ਼ੁਭ ਹੈ। ਇਸ ਸਮੱਸਿਆ ਦੇ ਹੱਲ ਲਈ ਆਦਿਵਾਸੀ ਭਾਈਚਾਰੇ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਕੁੱਤਿਆਂ ਨਾਲ ਕਰਵਾਉਂਦੇ ਹਨ। ਪਿੰਡ ਦੇ 28 ਸਾਲਾ ਗ੍ਰੈਜੂਏਟ ਸਾਗਰ ਸਿੰਘ ਨੇ ਦੱਸਿਆ ਕਿ ਭਾਈਚਾਰਕ ਰਵਾਇਤਾਂ ਅਨੁਸਾਰ ਦੋ ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਵਿਆਹ ਕਰਵਾਇਆ ਗਿਆ ਅਤੇ ਭਾਈਚਾਰਕ ਦਾਅਵਤ ਵੀ ਕਰਵਾਈ ਗਈ। ਵਿਆਹ ਦੀਆਂ ਰਸਮਾਂ ਸਵੇਰੇ ਸੱਤ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਚੱਲੀਆਂ। ਸਾਗਰ ਨੇ ਕਿਹਾ ਕਿ ਭਾਈਚਾਰੇ ਦਾ ਮੰਨਣਾ ਹੈ ਕਿ 'ਵਿਆਹ' ਹੋਣ ਤੋਂ ਬਾਅਦ ਜੋ ਵੀ ਬੁਰਾਈ ਹੋ ਸਕਦੀ ਹੈ, ਉਹ ਬੱਚਿਆਂ ਤੋਂ ਕੁੱਤਿਆਂ ਤੱਕ ਜਾਵੇਗੀ। ਭਾਵੇਂ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਪਰ ਇਹ ਵਿਸ਼ਵਾਸ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਅਤੇ ਇਹ ਅੰਧਵਿਸ਼ਵਾਸ ਸਮਾਜ ਵਿੱਚ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: Surya Graham 2023: 20 ਅਪ੍ਰੈਲ ਨੂੰ ਸੂਰਜ ਗ੍ਰਹਿਣ ਕਿੰਨੇ ਵਜੇ ਸ਼ੁਰੂ ਹੋਵੇਗਾ? ਇਹ ਕਦੋਂ ਖਤਮ ਹੋਵੇਗਾ, ਇੱਥੇ ਜਾਣੋ
ਇਹ ਪਹਿਲਾਂ ਵੀ ਹੋਇਆ ਹੈ- ਇਸ ਤੋਂ ਪਹਿਲਾਂ ਵੀ ਬਾਲਾਸੌਰ ਤੋਂ ਕੁੱਤਿਆਂ ਨਾਲ ਬੱਚਿਆਂ ਦੇ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਕੁਝ ਦਿਨ ਪਹਿਲਾਂ ਮਛੂਆ ਸਿੰਘ ਦੇ ਛੇ ਸਾਲਾ ਪੁੱਤਰ ਅਤੇ ਮਾਨ ਸਿੰਘ ਦੀ ਪੰਜ ਸਾਲਾ ਧੀ ਦੇ ਪਹਿਲੇ ਜਬਾੜੇ ਦੇ ਉਪਰਲੇ ਹਿੱਸੇ ਵਿੱਚ ਦੰਦ ਨਿਕਲ ਗਿਆ ਸੀ। ਉਦੋਂ ਵੀ ਇਨ੍ਹਾਂ ਦੋਨਾਂ ਨਾਬਾਲਗਾਂ ਦਾ ਵਿਆਹ ਕੁੱਤਿਆਂ ਨਾਲ ਹੋਇਆ ਸੀ।