ਪੜਚੋਲ ਕਰੋ
Advertisement
ਸਲਾਮੀ ਦੇਣ ਆਏ 22 ਪੁਲਸੀਆਂ ਦੀਆਂ ਬੰਦੂਕਾਂ ਜਾਮ, ਇੱਕ ਤੋਂ ਵੀ ਨਾ ਚੱਲੀ ਗੋਲ਼ੀ, ਵੀਡੀਓ ਵਾਇਰਲ
ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਨੇ ਇਸ ਨੂੰ ਵੱਡੀ ਭੁੱਲ ਮੰਨਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ, ਇਹ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਗ਼ਲਤੀ ਸੀ। ਪੁਲਿਸ ਦੀਆਂ ਬੰਦੂਕਾਂ ਚਾਲੂ ਹਾਲਾਤ ਵਿੱਚ ਹੋਣ ਤੇ ਉਨ੍ਹਾਂ ਵਿੱਚ ਪੈਣ ਵਾਲੇ ਰੌਂਦ ਵੀ ਸਹੀ ਹੋਣ, ਇਹ ਪਹਿਲਾਂ ਤੋਂ ਹੀ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ।
ਪਟਨਾ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨ ਨਾਥ ਮਿਸ਼ਰਾ ਦੀਆਂ ਅੰਤਿਮ ਰਸਮਾਂ ਬੇਸ਼ੱਕ ਸਰਕਾਰੀ ਸਨਮਾਨਾਂ ਨਾਲ ਕੀਤੀਆਂ ਗਈਆਂ ਪਰ ਇਸ ਦੌਰਾਨ ਬਿਹਾਰ ਪੁਲਿਸ ਨੂੰ ਬੇਹੱਦ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਾਬਕਾ ਮੁੱਖ ਮੰਤਰੀ ਨੂੰ 22 ਬੰਦੂਕਾਂ ਦੀ ਸਲਾਮੀ ਦਿੱਤੀ ਜਾਣੀ ਸੀ ਪਰ ਐਨ ਮੌਕੇ ਇੱਕ ਵੀ ਬੰਦੂਕ ਨਹੀਂ ਚੱਲੀ।
ਮਿਸ਼ਰਾ ਦਾ ਦਾਹ ਸੰਸਕਾਰ ਉਨ੍ਹਾਂ ਦੇ ਸੁਪਾਉਲ ਜ਼ਿਲ੍ਹੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਲੂਆ ਬਾਜ਼ਾਰ ਵਿੱਚ ਕੀਤਾ ਗਿਆ। ਇਸ ਦੌਰਾਨ ਪੁਲਿਸ ਦੀ ਇਹ ਨਿਮੋਸ਼ੀਜਨਕ ਹਰਕਤ ਸਾਹਮਣੇ ਆ ਗਈ। ਇਸ ਤੋਂ ਬਾਅਦ ਸਥਾਨਕ ਟੈਲੀਵਿਜ਼ਨ ਚੈਨਲਾਂ ਨੇ ਪੁਲਿਸ ਦੀ ਇਸ ਨਾਅਹਿਲੀਅਤ ਦਾ ਪਰਦਾਫਾਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੀਡੀਓ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ।
ਸੁਪਾਉਲ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਨੇ ਇਸ ਨੂੰ ਵੱਡੀ ਭੁੱਲ ਮੰਨਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ, ਇਹ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਗ਼ਲਤੀ ਸੀ। ਪੁਲਿਸ ਦੀਆਂ ਬੰਦੂਕਾਂ ਚਾਲੂ ਹਾਲਾਤ ਵਿੱਚ ਹੋਣ ਤੇ ਉਨ੍ਹਾਂ ਵਿੱਚ ਪੈਣ ਵਾਲੇ ਰੌਂਦ ਵੀ ਸਹੀ ਹੋਣ, ਇਹ ਪਹਿਲਾਂ ਤੋਂ ਹੀ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ।
ਉੱਚ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਸੁਪਾਉਲ ਦੇ ਪੁਲਿਸ ਮੁਖੀ ਤੋਂ ਜਵਾਬ ਤਲਬ ਕਰ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਜੇਕਰ ਪੁਲਿਸ ਮੁਲਾਜ਼ਮ ਇਨ੍ਹਾਂ ਬੇਕਾਰ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਕਾਬੂ ਕਰਨ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ।
ਦੇਖੋ ਵੀਡੀਓ-
#WATCH Rifles fail to fire during the state funeral of former Bihar Chief Minister Jagannath Mishra, in Supaul. (21.8.19) pic.twitter.com/vBnSe7oNTt
— ANI (@ANI) August 22, 2019
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement