Viral Video: ਖਤਰੇ 'ਚ ਮਾਸੂਮ ਦੀ ਜਾਨ, ਆਟੋ ਰਿਕਸ਼ਾ 'ਤੇ ਬੈਠੇ ਸਕੂਲੀ ਬੱਚਿਆਂ ਦੀ ਵੀਡੀਓ ਦੇਖ ਰਹਿ ਜਾਓਗੇ ਹੈਰਾਨ
Watch: ਵੀਡੀਓ ਦਾ ਖੁਦ ਨੋਟਿਸ ਲੈਂਦਿਆਂ, ਬਰੇਲੀ ਪੁਲਿਸ ਨੇ ਧਾਰਾ 279 (ਰੈਸ਼ ਡਰਾਈਵਿੰਗ) ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੇ ਆਟੋਰਿਕਸ਼ਾ ਚਾਲਕ ਨੂੰ ਜੁਰਮਾਨਾ ਲਗਾਇਆ ਹੈ।
Shocking Viral Video: ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤਿੰਨ ਬੱਚਿਆਂ ਨੂੰ ਆਟੋ ਰਿਕਸ਼ਾ 'ਤੇ ਬੈਠੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ 11-13 ਸਾਲ ਦੇ 3 ਬੱਚਿਆਂ ਨੂੰ ਆਟੋ 'ਤੇ ਬੈਠੇ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਹੈ। ਇਹ ਲਾਪਰਵਾਹੀ ਬੱਚਿਆਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਦੋਸ਼ੀ ਡਰਾਈਵਰ ਖਿਲਾਫ਼ ਕਾਰਵਾਈ ਕੀਤੀ ਗਈ। ਕਈਆਂ ਨੇ ਡਰਾਈਵਰ ਦੀ ਆਲੋਚਨਾ ਕੀਤੀ, ਉਸ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਬੱਚਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ।
ਮਾਸੂਮ ਜਾਨਾਂ ਨਾਲ ਖੇਡ- ਵੀਡੀਓ ਸ਼ੇਅਰ ਕਰਦੇ ਹੋਏ ਇੱਕ ਟਵਿਟਰ ਯੂਜ਼ਰ ਨੇ ਲਿਖਿਆ ਕਿ ਅਜਿਹੇ ਲਾਪਰਵਾਹ ਆਟੋ ਚਾਲਕ ਨਾਲ ਕੋਈ ਆਪਣੇ ਬੱਚਿਆਂ ਨੂੰ ਸਕੂਲ ਕਿਵੇਂ ਭੇਜ ਸਕਦਾ ਹੈ। ਇਹ ਆਟੋ ਸ਼ੁੱਕਰਵਾਰ ਨੂੰ ਆਰ.ਟੀ.ਓ., ਨਕਟੀਆ ਪੁਲਿਸ ਚੌਕੀ ਤੋਂ ਲੰਘਿਆ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਰਿਹਾ।
ਬਰੇਲੀ ਪੁਲਿਸ ਨੇ ਕਾਰਵਾਈ ਕੀਤੀ- ਵੀਡੀਓ ਦਾ ਖੁਦ ਨੋਟਿਸ ਲੈਂਦਿਆਂ, ਬਰੇਲੀ ਪੁਲਿਸ ਨੇ ਧਾਰਾ 279 (ਰੈਸ਼ ਡਰਾਈਵਿੰਗ) ਦੇ ਤਹਿਤ ਐਫਆਈਆਰ ਦਰਜ਼ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੇ ਆਟੋਰਿਕਸ਼ਾ ਚਾਲਕ ਨੂੰ ਜੁਰਮਾਨਾ ਕੀਤਾ ਹੈ ਅਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਹੈ। ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣੋ ਕੀ ਕਿਹਾ ਪੁਲਿਸ ਨੇ- ਸਬੰਧਤ ਥਾਣੇ ਦੇ ਐਸ.ਐਚ.ਓ ਰਾਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਅਸੀਂ ਇੱਕ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਰੇਸ਼ ਡਰਾਈਵਿੰਗ ਦਾ ਮਾਮਲਾ ਦਰਜ਼ ਕੀਤਾ ਹੈ ਕਿਉਂਕਿ ਉਸ ਨੇ ਕਈ ਬੱਚਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਸੀ। ਸਾਰੇ ਬੱਚੇ ਸਕੂਲ ਦੀ ਵਰਦੀ ਵਿੱਚ ਸਨ ਅਤੇ ਅਸੀਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਕਿ ਉਹ ਅਜਿਹੇ ਡਰਾਈਵਰਾਂ ਨੂੰ ਬੱਚਿਆਂ ਦੀ ਜਾਨ ਦਾ ਖ਼ਤਰਾ ਨਾ ਬਣਨ ਦੇਣ। ਮੋਟਰ ਵਹੀਕਲ ਐਕਟ ਤਹਿਤ ਆਟੋ ਨੂੰ ਵੀ ਜ਼ਬਤ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।






















