ਪੜਚੋਲ ਕਰੋ
2021 'ਚ ਇਲੈਕਟ੍ਰਿਕ ਕਾਰ ਦੀ ਦਮਦਾਰ ਐਂਟਰੀ, ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਮੋਟਰਜ਼ ਕਰਨਗੀਂ ਨਵੇਂ ਮਾਡਲ ਲਾਂਚ
ਇਸ ਸਾਲ ਟੇਸਲਾ ਮਾਡਲ 3 ਤੋਂ ਪੋਰਸ਼ ਟੇਕਨ, ਓਡੀ-ਟ੍ਰੋਨ, ਜਗੁਆਰ-1-ਪੇਸ, ਵੋਲਵੋ ਐਕਸਸੀ-40 ਰਿਚਾਰਜ ਦੇ ਨਾਲ ਮਹਿੰਦਰਾ ਐਂਡ ਮਹਿੰਦਰਾ ਦਾ ਈਕਿਯੂਵੀ 100 ਅਤੇ ਟਾਟਾ ਮੋਟਰਜ਼ ਐਲਟ੍ਰੋਜ਼ ਈਵੀ, ਬਜਾਜ ਆਟੋ ਇਲੈਕਟ੍ਰਿਕ ਥ੍ਰੀ-ਵ੍ਹੀਲਰ ਲਾਂਚ ਕਰ ਸਰਦੀਆਂ ਹਨ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਇਸ ਸਾਲ ਟੇਸਲਾ (Tesla) ਮਾਡਲ 3 ਤੋਂ ਪੋਰਸ਼ ਟੇਕਨ, ਓਡੀ-ਟ੍ਰੋਨ, ਜਗੁਆਰ-1-ਪੇਸ, ਵੋਲਵੋ ਐਕਸਸੀ-40 ਰਿਚਾਰਜ ਦੇ ਨਾਲ ਮਹਿੰਦਰਾ ਐਂਡ ਮਹਿੰਦਰਾ (Mahindra & Mahindra) ਦਾ ਈਕਿਯੂਵੀ 100 ਅਤੇ ਟਾਟਾ ਮੋਟਰਜ਼ ਐਲਟ੍ਰੋਜ਼ ਈਵੀ (Tata Motors EV), ਬਜਾਜ ਆਟੋ ਇਲੈਕਟ੍ਰਿਕ ਥ੍ਰੀ-ਵ੍ਹੀਲਰ ਲਾਂਚ ਕਰ ਸਰਦੀਆਂ ਹਨ। ਮਹਿੰਦਰਾ ਐਂਡ ਮਹਿੰਦਰਾ ਇਲੈਕਟ੍ਰਿਕ ਕੁਆਡ੍ਰੀਸਿਕਲ ਵੀ ਲੈ ਕੇ ਆ ਸਕਦੀ ਹੈ। ਇਹ ਕੰਪਨੀਆਂ ਲੰਬੇ ਸਮੇਂ ਤੋਂ ਇਲੈਕਟ੍ਰਿਕ ਕਾਰ ਬਾਜ਼ਾਰ ਦਾ ਜਾਇਜ਼ਾ ਲੈ ਰਹੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਆਪਣੇ ਇਲੈਕਟ੍ਰਿਕ ਵਾਹਨ (Electronic Vehicle) ਭਾਰਤੀ ਬਾਜ਼ਾਰ ਵਿਚ ਲਾਂਚ ਕਰਨ ਦਾ ਸਮਾਂ ਆ ਗਿਆ ਹੈ। ਓਡੀ ਇੰਡੀਆ ਦਾ ਕਹਿਣਾ ਹੈ ਕਿ ਜਿਵੇਂ ਕਿ ਵਧੇਰੇ ਵਾਹਨ ਚਾਲਕ ਇਲੈਕਟ੍ਰਿਕ ਵਾਹਨ ਸੈਗਮੇਂਟ ਵਿੱਚ ਆਉਣਗੇ, ਇਸ ਦੇ ਲਈ ਬੁਨਿਆਦੀ ਢਾਂਚਾ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ। ਇਲੈਕਟ੍ਰਿਕ ਵਾਹਨਾਂ ਲਈ ਸਾਂਝੇ ਢਾਂਚੇ ਦੀ ਜ਼ਰੂਰਤ ਹੋਏਗੀ। ਇਹ ਵੀ ਪੜ੍ਹੋ: Tata Safari Bookings: ਇੱਕ ਵਾਰ ਫਿਰ ਆ ਰਹੀ ਟਾਟਾ ਸਫਾਰੀ, 26 ਜਨਵਰੀ ਨੂੰ ਲਾਂਚ, ਜਾਣੋ ਕਦੋਂ ਹੋਏਗੀ ਬੁਕਿੰਗ ਇਸ ਦੇ ਨਾਲ ਹੀ ਕੰਪਨੀਆਂ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਈ-ਵਾਹਨ ਢਾਂਚੇ 'ਤੇ ਨਿਰਭਰ ਕਰਦੀ ਹੈ। ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚਾ ਜਿੰਨੀ ਤੇਜ਼ੀ ਨਾਲ ਵਿਕਾਸ ਕਰੇਗਾ, ਚਾਰਜਿੰਗ ਸਟੇਸ਼ਨਾਂ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ। ਕੰਪਨੀਆਂ ਰਾਤੋ ਰਾਤ ਈ-ਵਾਹਨ ਢਾਂਚੇ ਦੇ ਵਿਕਾਸ ਦੀ ਉਮੀਦ ਨਹੀਂ ਕਰਦੀਆਂ ਪਰ ਕੰਪਨੀਆਂ ਨੂੰ ਭਵਿੱਖ ਲਈ ਤਿਆਰ ਰਹਿਣਾ ਚਾਹੀਦਾ ਹੈ। ਉਧਰ ਕੁਝ ਕੰਪਨੀਆਂ ਨੇ ਆਪਣੇ ਈ-ਵਾਹਨ ਨੂੰ 2020 ਵਿਚ ਲਾਂਚ ਕਰਨ ਦੀ ਯੋਜਨਾ ਬਣਾਈ ਸੀ, ਪਰ ਕੋਰੋਨਾ ਕਾਰਨ ਵਿਗੜਦੀ ਆਰਥਿਕਤਾ ਕਰਕੇ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਹੁਣ ਸਾਰੀਆਂ ਕੰਪਨੀਆਂ ਨੇ ਆਪਣੇ ਨਵੇਂ ਵਾਹਨਾਂ ਨਾਲ ਈ-ਵਾਹਨ ਮਾਰਕੀਟ ਵਿਚ ਦਾਖਲ ਹੋਣ ਦਾ ਫੈਸਲਾ ਲਿਆ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















