(Source: ECI/ABP News)
Best Selling Bike and Scooter Company: ਸਭ ਤੋਂ ਜ਼ਿਆਦਾ ਇਸ ਕੰਪਨੀ ਦੀਆਂ Bikes ਖਰੀਦ ਰਹੇ ਲੋਕ, ਜਾਣੋ ਕਿਸ ਨੰਬਰ 'ਤੇ ਹੈ Royal Enfield
Best Selling Bike/Scooter Company: ਉੱਥੇ ਹੀ ਕੁਝ ਦੀ ਘਰੇਲੂ ਵਿਕਰੀ ਵਿੱਚ ਭਾਰੀ ਗਿਰਾਵਟ ਵੀ ਦਰਜ ਕੀਤੀ ਹੈ। ਆਓ, ਜੁਲਾਈ 2023 ਵਿੱਚ, ਭਾਰਤ ਵਿੱਚ ਸਭ ਤੋਂ ਵੱਧ ਦੋਪਹੀਆ ਵਾਹਨ ਵੇਚਣ ਵਾਲੀਆਂ ਕੰਪਨੀਆਂ ਬਾਰੇ ਜਾਣਦੇ ਹਾਂ...
![Best Selling Bike and Scooter Company: ਸਭ ਤੋਂ ਜ਼ਿਆਦਾ ਇਸ ਕੰਪਨੀ ਦੀਆਂ Bikes ਖਰੀਦ ਰਹੇ ਲੋਕ, ਜਾਣੋ ਕਿਸ ਨੰਬਰ 'ਤੇ ਹੈ Royal Enfield People who are buying the most bikes of this company, know which number is Royal Enfield Best Selling Bike and Scooter Company: ਸਭ ਤੋਂ ਜ਼ਿਆਦਾ ਇਸ ਕੰਪਨੀ ਦੀਆਂ Bikes ਖਰੀਦ ਰਹੇ ਲੋਕ, ਜਾਣੋ ਕਿਸ ਨੰਬਰ 'ਤੇ ਹੈ Royal Enfield](https://feeds.abplive.com/onecms/images/uploaded-images/2023/08/04/67061dab62c10ba7beba055c12ce783e1691148588242497_original.jpg?impolicy=abp_cdn&imwidth=1200&height=675)
Best Selling Bike/Scooter Company: ਜੁਲਾਈ ਦੇ ਆਖਰੀ ਮਹੀਨੇ ਦੌਰਾਨ, ਜਿੱਥੇ ਭਾਰਤੀ ਬਾਜ਼ਾਰ ਵਿੱਚ ਕੁਝ ਦੋਪਹੀਆ ਵਾਹਨ ਨਿਰਮਾਤਾਵਾਂ ਨੇ ਸਾਲਾਨਾ ਆਧਾਰ 'ਤੇ ਚੰਗਾ ਵਾਧਾ ਦਰਜ ਕੀਤਾ ਹੈ, ਉੱਥੇ ਹੀ ਕੁਝ ਦੀ ਘਰੇਲੂ ਵਿਕਰੀ ਵਿੱਚ ਭਾਰੀ ਗਿਰਾਵਟ ਵੀ ਦਰਜ ਕੀਤੀ ਹੈ। ਆਓ, ਜੁਲਾਈ 2023 ਵਿੱਚ, ਭਾਰਤ ਵਿੱਚ ਸਭ ਤੋਂ ਵੱਧ ਦੋਪਹੀਆ ਵਾਹਨ ਵੇਚਣ ਵਾਲੀਆਂ ਕੰਪਨੀਆਂ ਬਾਰੇ ਜਾਣਦੇ ਹਾਂ...
ਪਹਿਲੇ ਨੰਬਰ 'ਤੇ ਹੀਰੋ ਮੋਟੋਕਾਰਪ ਰਹੀ, ਇਸ ਨੇ ਜੁਲਾਈ 2023 ਵਿੱਚ ਘਰੇਲੂ ਬਾਜ਼ਾਰ ਵਿੱਚ 3,71,204 ਵਾਹਨ ਵੇਚੇ ਹਨ, ਵਿਕਰੀ ਵਿੱਚ 13.8 ਪ੍ਰਤੀਸ਼ਤ ਤੇ MoM ਵਿੱਚ 12.1 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਹੈ। ਪਿਛਲੇ ਸਾਲ ਇਸੇ ਮਿਆਦ 'ਚ ਇਸ ਦੀ ਵਿਕਰੀ 4,30,684 ਯੂਨਿਟ ਸੀ।
ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੂਜੇ ਨੰਬਰ 'ਤੇ ਰਹੀ, ਇਸ ਦੀ ਵਿਕਰੀ ਸਾਲ-ਦਰ-ਸਾਲ ਦੇ ਆਧਾਰ 'ਤੇ 12.5 ਫੀਸਦੀ ਘਟੀ, ਜੁਲਾਈ 2023 ਵਿੱਚ 3,10,867 ਵਾਹਨਾਂ ਦੀ ਵਿਕਰੀ ਹੋਈ। ਪਿਛਲੇ ਸਾਲ ਇਸੇ ਮਿਆਦ 'ਚ ਇਸ ਦੀ ਘਰੇਲੂ ਵਿਕਰੀ 3,55,560 ਯੂਨਿਟ ਸੀ। ਹਾਲਾਂਕਿ, MoM ਆਧਾਰ 'ਤੇ ਇਸ ਨੇ 2.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟੀਵੀਐਸ ਮੋਟਰ ਕੰਪਨੀ ਤੀਜੇ ਨੰਬਰ 'ਤੇ ਰਹੀ, ਇਸ ਸਾਲ ਜੁਲਾਈ 'ਚ ਇਸ ਨੇ ਸਾਲਾਨਾ ਆਧਾਰ 'ਤੇ 16.4 ਫੀਸਦੀ ਦੀ ਵਾਧਾ ਦਰਜ ਕਰਦੇ ਹੋਏ 2,35,230 ਵਾਹਨਾਂ ਦੀ ਵਿਕਰੀ ਕੀਤੀ ਹੈ। ਪਿਛਲੇ ਸਾਲ ਇਸੇ ਮਿਆਦ 'ਚ ਇਸ ਦੀ ਘਰੇਲੂ ਵਿਕਰੀ 2,01,942 ਯੂਨਿਟ ਰਹੀ ਸੀ। ਹਾਲਾਂਕਿ, MoM ਆਧਾਰ 'ਤੇ, ਇਸਦੀ ਵਿਕਰੀ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ।
ਬਜਾਜ ਆਟੋ ਚੌਥੇ ਨੰਬਰ 'ਤੇ ਹੈ, ਇਸ ਨੇ ਜੁਲਾਈ 2023 'ਚ 1,41,990 ਵਾਹਨ ਵੇਚੇ ਹਨ। ਇਸਦੀ ਘਰੇਲੂ ਵਿਕਰੀ YoY ਆਧਾਰ 'ਤੇ 13.6 ਫੀਸਦੀ ਅਤੇ MoM ਆਧਾਰ 'ਤੇ 14.6 ਫੀਸਦੀ ਘਟੀ ਹੈ।
ਸੁਜ਼ੂਕੀ ਮੋਟਰਸਾਈਕਲ ਇੰਡੀਆ ਪੰਜਵੇਂ ਨੰਬਰ 'ਤੇ ਸੀ, ਇਸਨੇ ਜੁਲਾਈ 2023 ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਦਰਜ ਕੀਤੀ ਹੈ। ਕੰਪਨੀ ਨੇ ਪਿਛਲੇ ਮਹੀਨੇ 80,309 ਇਕਾਈਆਂ ਵੇਚੀਆਂ, ਇਸ ਦੀ ਵਿਕਰੀ ਵਿੱਚ 31.8 ਪ੍ਰਤੀਸ਼ਤ (YoY) ਅਤੇ 27.3 ਪ੍ਰਤੀਸ਼ਤ (MoM) ਦਾ ਵਾਧਾ ਦਰਜ ਕੀਤਾ।
ਛੇਵੇਂ ਨੰਬਰ 'ਤੇ ਰਾਇਲ ਐਨਫੀਲਡ ਹੈ, ਜਿਸ ਦੀ ਘਰੇਲੂ ਵਿਕਰੀ 'ਚ ਵੱਡਾ ਵਾਧਾ ਹੋਇਆ ਹੈ। ਕੰਪਨੀ ਨੇ ਪਿਛਲੇ ਮਹੀਨੇ 66,062 ਵਾਹਨ ਵੇਚੇ ਹਨ। ਇਸ ਦੀ ਵਿਕਰੀ ਸਾਲਾਨਾ ਆਧਾਰ 'ਤੇ 41.9 ਫੀਸਦੀ ਵਧੀ ਹੈ ਪਰ MoM ਆਧਾਰ 'ਤੇ 2.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)