ਪੈਟਰੋਲ-ਡੀਜ਼ਲ ਛੱਡੋ ਇਲੈਕਟ੍ਰਿਕ ਸਕੂਟਰਾਂ ਦੀ ਵੀ ਛੁੱਟੀ! ਹੁਣ ਸਿਰਫ 5 ਰੁਪਏ 'ਚ 140 ਕਿਲੋਮੀਟਰ ਚੱਲੇਗਾ Hydrogen ਸਕੂਟਰ
ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਅਜਿਹੇ 'ਚ ਟ੍ਰਾਈਟਨ ਈਵੀ ਕੰਪਨੀ ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਹਾਈਡ੍ਰੋਜਨ ਪਾਵਰਡ ਸਕੂਟਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
Triton EV Hydrogen Fuel Powered Scooter: ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਖਾਸ ਤੌਰ 'ਤੇ ਜਦੋਂ ਤੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਅਜਿਹੇ 'ਚ ਟ੍ਰਾਈਟਨ ਈਵੀ ਕੰਪਨੀ ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਹਾਈਡ੍ਰੋਜਨ ਪਾਵਰਡ ਸਕੂਟਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਪੈਟਰੋਲ-ਡੀਜ਼ਲ ਨੂੰ ਛੱਡੋ ਇਲੈਕਟ੍ਰਿਕ ਸਕੂਟਰਾਂ ਦੀ ਵੀ ਛੁੱਟੀ ਹੋ ਜਾਏਗੀ।
ਇਸ ਟ੍ਰਾਈਟਨ ਈਵੀ ਹਾਈਡ੍ਰੋਜਨ ਸਕੂਟਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਫੁੱਲ ਹਾਈਡ੍ਰੋਜਨ ਟੈਂਕ ਨਾਲ 140 ਤੋਂ 170 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਇਹ ਸਕੂਟਰ ਸਿਰਫ 5 ਰੁਪਏ 'ਚ 140 ਕਿਲੋਮੀਟਰ ਤੱਕ ਚੱਲੇਗਾ। ਇਸ ਤਰ੍ਹਾਂ ਇਹ ਇਲੈਕਟ੍ਰਿਕ ਸਕੂਟਰਾਂ ਨਾਲੋਂ ਵੀ ਸਸਤੇ ਪੈਣਗੇ। ਆਓ ਜਾਣਦੇ ਹਾਂ ਇਸ ਹਾਈਟੈਕ ਸਕੂਟਰ ਦੀਆਂ ਵਿਸ਼ੇਸ਼ਤਾਵਾਂ, ਕੀਮਤ ਤੇ ਹੋਰ ਵੇਰਵਿਆਂ ਬਾਰੇ।
ਹਾਈਟੈਕ ਸਕੂਟਰ ਦੇ ਫੀਚਰ
ਟ੍ਰਾਈਟਨ ਈਵੀ ਦਾ ਇਹ ਨਵਾਂ ਸਕੂਟਰ ਹਾਈਡ੍ਰੋਜਨ ਫਿਊਲ 'ਤੇ ਚੱਲੇਗਾ, ਜੋ ਇਲੈਕਟ੍ਰਿਕ ਸਕੂਟਰਾਂ ਦੇ ਮੁਕਾਬਲੇ ਜ਼ਿਆਦਾ ਕਫ਼ਾਇਤੀ ਤੇ ਵਾਤਾਵਰਣ ਲਈ ਬਿਹਤਰ ਵਿਕਲਪ ਹੋ ਸਕਦਾ ਹੈ।
ਉੱਚ-ਤਕਨੀਕੀ ਰੇਂਜ
ਇਸ ਟ੍ਰਾਈਟਨ ਈਵੀ ਹਾਈਡ੍ਰੋਜਨ ਸਕੂਟਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪੂਰੇ ਹਾਈਡ੍ਰੋਜਨ ਟੈਂਕ ਨਾਲ 140 ਤੋਂ 170 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਵਾਤਾਵਰਨ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਨੂੰ ਬਹੁਤ ਘੱਟ ਰੱਖ-ਰਖਾਅ ਦੀ ਲੋੜ ਹੈ।
ਇਸ ਦੇ ਸੰਸਥਾਪਕ ਹਿਮਾਂਸ਼ੂ ਪਟੇਲ ਨੇ ਕਿਹਾ ਕਿ ਕੰਪਨੀ ਦਾ ਮੁੱਖ ਉਦੇਸ਼ ਸਾਫ-ਸੁਥਰੀ ਊਰਜਾ ਤੇ ਕਲੀਨ ਤਕਨਾਲੋਜੀ 'ਤੇ ਆਧਾਰਿਤ ਵਾਹਨਾਂ ਨੂੰ ਬਾਜ਼ਾਰ 'ਚ ਲਿਆਉਣਾ ਹੈ। ਕੰਪਨੀ ਦਾ ਮੰਨਣਾ ਹੈ ਕਿ ਹਾਈਡ੍ਰੋਜਨ ਨਾਲ ਚੱਲਣ ਵਾਲੇ ਇਲੈਕਟ੍ਰਿਕ ਸਕੂਟਰਾਂ ਦਾ ਭਵਿੱਖ ਬਹੁਤ ਉਜਵਲ ਹੋ ਸਕਦਾ ਹੈ। ਜੇਕਰ ਅਸੀਂ ਇਸ ਦੀ ਲਾਂਚ ਡੇਟ 'ਤੇ ਗੌਰ ਕਰੀਏ ਤਾਂ ਕੰਪਨੀ ਨੇ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਕੀਤਾ ਪਰ ਜੇਕਰ ਖਬਰਾਂ ਦੀ ਮੰਨੀਏ ਤਾਂ Triton EV ਦਾ ਹਾਈਡ੍ਰੋਜਨ ਸਕੂਟਰ 2025 ਤੱਕ ਭਾਰਤੀ ਬਾਜ਼ਾਰ 'ਚ ਲਾਂਚ ਹੋ ਸਕਦਾ ਹੈ।
ਆਟੋਮੋਬਾਈਲ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਕੂਟਰ ਦੇ ਆਉਣ ਨਾਲ ਬਾਜ਼ਾਰ 'ਚ ਕ੍ਰਾਂਤੀ ਆ ਸਕਦੀ ਹੈ ਤੇ ਇਹ ਵਾਤਾਵਰਣ ਨੂੰ ਸੁਰੱਖਿਅਤ ਰੱਖਣ 'ਚ ਵੀ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਜੇਕਰ ਤੁਸੀਂ ਇੱਕ ਕਫ਼ਾਇਤੀ ਤੇ ਵਾਤਾਵਰਣ-ਅਨੁਕੂਲ ਵਾਹਨ ਦੀ ਭਾਲ ਕਰ ਰਹੇ ਹੋ, ਤਾਂ ਟ੍ਰਾਈਟਨ EV ਦਾ ਹਾਈਡ੍ਰੋਜਨ ਸਕੂਟਰ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਇਹ ਨਾ ਸਿਰਫ ਤੁਹਾਡੀ ਜੇਬ 'ਤੇ ਹਲਕਾ ਹੋਵੇਗਾ ਬਲਕਿ ਵਾਤਾਵਰਣ ਨੂੰ ਵੀ ਸੁਰੱਖਿਅਤ ਰੱਖੇਗਾ।