ਪੜਚੋਲ ਕਰੋ
ਸਲਮਾਨ ਦੇ ਜੇਲ੍ਹ ਜਾਣ 'ਤੇ ਕੀ ਬੋਲੇ ਬਾਲੀਵੁੱਡ ਸਿਤਾਰੇ
1/9

ਸਲਮਾਨ ਦੇ ਦੋਸਤ ਤੇ ਫ਼ਿਲਮ ਨਿਰਮਾਤਾ ਸਾਜਿਦ ਨਾਡਿਆਵਾਲ ਨੇ ਆਪਣੀ ਫ਼ਿਲਮ ਬਾਗ਼ੀ-2 ਦੀ ਸਫ਼ਲਤਾ 'ਤੇ ਸ਼ੁੱਕਰਵਾਰ ਨੂੰ ਪਾਰਟੀ ਰੱਖੀ ਸੀ, ਪਰ ਉਸ ਨੂੰ ਰੱਦ ਕਰ ਦਿੱਤਾ ਗਿਆ। ਸਲਮਾਨ ਜੋਧਪੁਰ ਦੀ ਸੈਂਟਰਲ ਜੇਲ੍ਹ ਵਿੱਚ ਹਨ। ਅੱਜ ਉਨ੍ਹਾਂ ਦੀ ਜ਼ਮਾਨਤ 'ਤੇ ਸੁਣਵਾਈ ਹੋਈ ਹੈ ਤੇ ਕੋਰਟ ਨੇ ਇਸ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅੱਜ ਦੂਜੇ ਦਿਨ ਵੀ ਸਲਮਾਨ ਨੂੰ ਜੇਲ੍ਹ ਵਿੱਚ ਰਹਿਣਾ ਹੋਵੇਗਾ। ਸਲਮਾਨ ਦੀ ਜ਼ਮਾਨਤ 'ਤੇ ਫੈਸਲਾ ਭਲਕੇ ਸੁਣਾਇਆ ਜਾਵੇਗਾ।
2/9

ਸਲਮਾਨ ਦੀ ਮੇਜ਼ਬਾਨੀ ਵਾਲੇ ਸ਼ੋਅ ਬਿਗ ਬਾਸ ਵਿੱਚ ਹਿੱਸਾ ਲੈ ਚੁੱਕੀ ਸ਼ਿਲਪਾ ਸ਼ਿੰਦੇ ਨੇ ਨਾਰਾਜ਼ਗੀ ਭਰੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਟਵੀਟ ਕੀਤਾ,"ਕਿੰਨੇ ਬਘਿਆੜਾਂ ਦਾ ਸ਼ਿਕਾਰ ਹੋਇਆ ਹੈ ਤੇ ਉਨ੍ਹਾਂ 'ਤੇ ਨਿਆਂ ਦੀ ਕੀ ਸਥਿਤੀ ਹੈ? ਵਿਕਾਸ ਦੇ ਨਾਂ 'ਤੇ ਕਿੰਨੇ ਜੰਗਲ ਕੱਟੇ ਗਏ ਹਨ?ਕੀ ਇਹ ਜੰਗਲੀ ਜੀਵਾਂ ਨੂੰ ਮਾਰੇ ਜਾਣ ਵੱਲ ਨਹੀਂ ਲੈ ਕੇ ਜਾਂਦਾ? ਇਸ ਲਈ ਕਿਸ ਨੂੰ ਸਜ਼ਾ ਮਿਲੇਗੀ? ਇੱਕ ਵਧੀਆ ਇਨਸਾਨ ਨੂੰ ਸਜ਼ਾ ਦੇਣਾ ਸਵੀਕਾਰਯੋਗ ਨਹੀਂ ਹੈ।"
Published at : 06 Apr 2018 04:03 PM (IST)
View More






















