(Source: ECI/ABP News/ABP Majha)
Stock Market: ਧਨਤੇਰਸ ਤੋਂ ਪਹਿਲਾਂ ਬਾਜ਼ਾਰ 'ਚ ਆਇਆ ਜ਼ਬਰਦਸਤ ਉਛਾਲ, Axis Bank ਦੇ ਸ਼ੇਅਰ ਲਗਭਗ 10 ਫੀਸਦੀ ਚੜ੍ਹੇ
Stock Market Closing : ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਬੰਦ ਹੋਇਆ। ਅੱਜ ਦੀਵਾਲੀ ਤੋਂ ਪਹਿਲਾਂ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਵਾਧੇ ਦੇ ਨਾਲ ਬੰਦ ਹੋਏ ਹਨ। ਅੱਜ ਸੈਂਸੈਕਸ 104.25 ਅੰਕ....
Stock Market Closing : ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਬੰਦ ਹੋਇਆ। ਅੱਜ ਦੀਵਾਲੀ ਤੋਂ ਪਹਿਲਾਂ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਵਾਧੇ ਦੇ ਨਾਲ ਬੰਦ ਹੋਏ ਹਨ। ਅੱਜ ਸੈਂਸੈਕਸ 104.25 ਅੰਕ ਜਾਂ 0.18 ਫੀਸਦੀ ਦੇ ਵਾਧੇ ਨਾਲ 59,307.15 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ ਇੰਡੈਕਸ 12.35 ਅੰਕ ਜਾਂ 0.07 ਫੀਸਦੀ ਦੇ ਵਾਧੇ ਨਾਲ 17,576.30 ਦੇ ਪੱਧਰ 'ਤੇ ਬੰਦ ਹੋਇਆ।
ਐਕਸਿਸ ਬੈਂਕ ਦੇ ਸ਼ੇਅਰ ਵਾਧੇ ਨਾਲ ਹੋਏ ਬੰਦ
ਸੈਂਸੈਕਸ ਦੇ ਟਾਪ-30 ਸ਼ੇਅਰਾਂ ਦੀ ਸੂਚੀ 'ਚੋਂ 12 ਸਟਾਕ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਅੱਜ ਐਕਸਿਸ ਬੈਂਕ 9.42 ਫੀਸਦੀ ਦੇ ਵਾਧੇ ਨਾਲ ਟਾਪ ਗੇਨਰ ਰਿਹਾ। ਇਸ ਦੇ ਨਾਲ ਹੀ ਆਈਸੀਆਈਸੀਆਈ ਬੈਂਕ, ਕੋਟਕ ਬੈਂਕ, ਐਚਯੂਐਲ, ਨੇਸਲੇ ਇੰਡੀਆ, ਟਾਈਟਨ, ਐਸਬੀਆਈ, ਅਲਟਰਾ ਕੈਮੀਕਲ, ਐਚਸੀਐਲ ਟੈਕ, ਐਮਐਂਡਐਮ, ਭਾਰਤੀ ਏਅਰਟੈੱਲ ਅਤੇ ਵਿਪਰੋ ਦੇ ਸ਼ੇਅਰ ਵੀ ਵਾਧੇ ਨਾਲ ਬੰਦ ਹੋਏ ਹਨ।
ਕਿਹੜੀਆਂ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਹੋਈਆਂ ਬੰਦ
ਇਸ ਤੋਂ ਇਲਾਵਾ ਗਿਰਾਵਟ ਵਾਲੇ ਸ਼ੇਅਰਾਂ ਦੀ ਸੂਚੀ 'ਚ ਬਜਾਜ ਫਾਈਨਾਂਸ ਅਤੇ ਫਿਨਸਰਵ ਸਭ ਤੋਂ ਜ਼ਿਆਦਾ ਫਿਸਲ ਗਏ ਹਨ। ਇਸ ਤੋਂ ਇਲਾਵਾ ਇੰਡਸਇੰਡ ਬੈਂਕ, ਐਲਟੀ, ਆਈਟੀਸੀ, ਏਸ਼ੀਅਨ ਪੇਂਟਸ, ਰਿਲਾਇੰਸ, ਐਨਟੀਪੀਸੀ, ਟੀਸੀਐਸ, ਟਾਟਾ ਸਟੀਲ, ਡਾ ਰੈਡੀ, ਐਚਡੀਐਫਸੀ, ਐਚਡੀਐਫਸੀ, ਪਾਵਰ ਗਰਿੱਡ, ਸਨ ਫਾਰਮਾ, ਮਾਰੂਤੀ, ਟੈਕ ਮਹਿੰਦਰਾ ਅਤੇ ਇੰਫੋਸਿਸ ਦੇ ਸ਼ੇਅਰ ਵੀ ਗਿਰਾਵਟ ਨਾਲ ਬੰਦ ਹੋਏ।
ਸੈਕਟਰਲ ਇੰਡੈਕਸ 'ਚ ਕਾਰੋਬਾਰ ਰਿਹਾ ਮਿਲਿਆ-ਜੁਲਿਆ
ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਨਿਫਟੀ ਆਟੋ, ਐਫਐਮਸੀਜੀ, ਆਈਟੀ, ਮੀਡੀਆ, ਮੈਟਲ, ਫਾਰਮਾ, ਰਿਐਲਟੀ, ਹੈਲਥਕੇਅਰ ਸਮੇਤ ਕਈ ਸੈਕਟਰ ਲਾਲ ਨਿਸ਼ਾਨ ਵਿੱਚ ਬੰਦ ਹੋਏ ਹਨ। ਦੂਜੇ ਪਾਸੇ ਨਿਫਟੀ ਬੈਂਕ, ਫਾਈਨੈਂਸ਼ੀਅਲ ਸਰਵਿਸਿਜ਼, ਪੀਐੱਸਯੂ ਬੈਂਕ, ਪ੍ਰਾਈਵੇਟ ਬੈਂਕ ਸੈਕਟਰ ਤੇਜ਼ੀ ਨਾਲ ਬੰਦ ਹੋਏ।