Digital Advertising: Facebook - Google ਦੀ ਭਾਰਤੀ ਯੂਨਿਟ ਨੇ ਇਸ਼ਤਿਹਾਰਾਂ ਤੋਂ ਕਮਾਏ ਕਰੋੜ ਰੁਪਏ
Facebook Google Advertisement Revenue: ਦੋਵਾਂ ਨੇ ਇਸ਼ਤਿਹਾਰਾਂ ਤੋਂ ਕੁੱਲ 23,213 ਕਰੋੜ ਰੁਪਏ ਕਮਾਏ ਹਨ। ਫੇਸਬੁੱਕ ਇੰਡੀਆ ਅਤੇ ਗੂਗਲ ਇੰਡੀਆ ਭਾਰਤ ਵਿੱਚ ਔਨਲਾਈਨ ਡਿਜੀਟਲ ਮਾਲੀਆ ਵਿੱਚ 75 ਤੋਂ 80 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ।
Facebook Advertisement Revenue: ਸੋਸ਼ਲ ਮੀਡੀਆ ਪਲੇਟਫਾਰਮ Facebook India Online Services ਦੇ ਇਸ਼ਤਿਹਾਰਾਂ ਤੋਂ ਹੋਣ ਵਾਲੀ ਆਮਦਨ ਵਿੱਚ 41 ਫੀਸਦੀ ਦਾ ਵਾਧਾ ਹੋਇਆ ਹੈ। ਵਿੱਤੀ ਸਾਲ 2020-21 ਵਿੱਚ ਫੇਸਬੁੱਕ ਇੰਡੀਆ ਨੇ ਇਸ਼ਤਿਹਾਰਾਂ ਰਾਹੀਂ 9326 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਸ਼ੁੱਧ ਮਾਲੀਆ 22 ਫੀਸਦੀ ਵਧ ਕੇ 1481 ਕਰੋੜ ਰੁਪਏ ਹੋ ਗਿਆ ਹੈ। ਹਾਲਾਂਕਿ ਸ਼ੁੱਧ ਲਾਭ 'ਚ 6 ਫੀਸਦੀ ਦੀ ਕਮੀ ਆਈ ਹੈ ਅਤੇ ਇਸ ਦੌਰਾਨ ਇਹ ਘਟਕੇ 128 ਕਰੋੜ ਰੁਪਏ ਰਿਹਾ। ਇਹ ਗੱਲਾਂ Registrar of Companies (RoC) ਕੋਲ ਦਾਇਰ ਸੂਚਨਾ ਤੋਂ ਬਾਅਦ ਸਾਹਮਣੇ ਆਈਆਂ ਹਨ।
ਗੂਗਲ ਨੂੰ ਇਸ਼ਤਿਹਾਰਬਾਜ਼ੀ ਤੋਂ 15,887 ਕਰੋੜ ਦੀ ਆਮਦਨ
ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਗੂਗਲ ਇੰਡੀਆ ਨੇ ਪਿਛਲੇ ਮਹੀਨੇ Registrar of Companies (RoC) ਕੋਲ ਆਪਣਾ ਨਤੀਜਾ ਦਾਇਰ ਕੀਤਾ ਸੀ, ਜਿਸ ਮੁਤਾਬਕ ਗੂਗਲ ਇੰਡੀਆ ਦੀ ਇਸ਼ਤਿਹਾਰਾਂ ਤੋਂ ਆਮਦਨ 21.4 ਫੀਸਦੀ ਵਧੀ ਹੈ। ਅਤੇ ਇਹ 13,887 ਕਰੋੜ ਰੁਪਏ ਹੋ ਗਈ ਹੈ। ਗੂਗਲ ਇੰਡੀਆ ਦਾ ਸ਼ੁੱਧ ਲਾਭ ਵੀ 38 ਫੀਸਦੀ ਵਧ ਕੇ 808 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਦੌਰਾਨ 6386 ਕਰੋੜ ਰੁਪਏ ਦੀ ਕਮਾਈ ਕੀਤੀ।
ਗੂਗਲ-ਫੇਸਬੁੱਕ ਨੂੰ ਇਸ਼ਤਿਹਾਰਬਾਜ਼ੀ ਤੋਂ 23,213 ਕਰੋੜ ਰੁਪਏ ਦੀ ਕਮਾਈ
ਜੇਕਰ ਅਸੀਂ ਟੈਕਨਾਲੋਜੀ ਸੈਕਟਰ ਦੇ ਦੋਵਾਂ ਦਿੱਗਜਾਂ ਦੀ ਇਸ਼ਤਿਹਾਰਾਂ ਤੋਂ ਆਮਦਨ 'ਤੇ ਨਜ਼ਰ ਮਾਰੀਏ ਤਾਂ ਇਹ ਕੁੱਲ 23,213 ਕਰੋੜ ਰੁਪਏ ਰਹੀ ਹੈ। ਫੇਸਬੁੱਕ ਇੰਡੀਆ ਅਤੇ ਗੂਗਲ ਇੰਡੀਆ ਭਾਰਤ ਵਿੱਚ ਔਨਲਾਈਨ ਡਿਜੀਟਲ ਮਾਲੀਆ ਵਿੱਚ 75 ਤੋਂ 80 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ।
ਫੇਸਬੁੱਕ ਇੰਡੀਆ ਆਪਣੇ ਕੁੱਲ ਮਾਲੀਏ ਦਾ 90 ਪ੍ਰਤੀਸ਼ਤ ਗਲੋਬਲ ਸਹਾਇਕ ਕੰਪਨੀਆਂ ਨੂੰ ਦਿੰਦਾ ਹੈ, ਜਦੋਂ ਕਿ ਗੂਗਲ ਇੰਡੀਆ ਆਪਣੀ ਕੁੱਲ ਆਮਦਨ ਦਾ 87 ਪ੍ਰਤੀਸ਼ਤ ਆਪਣੀਆਂ ਗਲੋਬਲ ਸਹਾਇਕ ਕੰਪਨੀਆਂ ਨੂੰ ਦਿੰਦਾ ਹੈ। ਫੇਸਬੁੱਕ ਅਤੇ ਗੂਗਲ ਭਾਰਤ ਵਿੱਚ ਇੱਕ ਵਿਗਿਆਪਨ ਰੀਸੈਲਰ ਮਾਡਲ ਦੀ ਤਰ੍ਹਾਂ ਕੰਮ ਕਰਦੇ ਹਨ। ਉਹ ਆਪਣੀ ਯੂਐਸ-ਅਧਾਰਤ ਸਹਾਇਕ ਕੰਪਨੀ ਤੋਂ ਵਿਗਿਆਪਨ ਸਪੇਸ ਖਰੀਦਣ ਤੋਂ ਬਾਅਦ ਭਾਰਤ ਵਿੱਚ ਆਪਣੇ ਗਾਹਕਾਂ ਨੂੰ ਵੇਚਦੇ ਹਨ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਦੀ ਗੋਲੀਆਂ ਮਾਰ ਕੇ ਹੱਤਿਆ, ਬੇਅਦਬੀ ਮਾਮਲੇ 'ਚ ਜਮਾਨਤ 'ਤੇ ਆਇਆ ਸੀ ਬਾਹਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: