ਮੋਦੀ ਸਰਕਾਰ ਦੀ ਇਹ ਸਕੀਮ ਬਣਾ ਦੇਵੇਗੀ ਕਰੋੜਪਤੀ, ਸਿਰਫ਼ 12,500 ਜਮ੍ਹਾਂ ਕਰਵਾਉਣ 'ਤੇ ਹੀ ਮਿਲਣਗੇ ਪੂਰੇ 1 ਕਰੋੜ!
ਜੇਕਰ ਤੁਸੀਂ ਵੀ ਨਿਵੇਸ਼ ਕਰਨ ਲਈ ਕੋਈ ਸਰਕਾਰੀ ਸਕੀਮ ਲੱਭ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੇਂਦਰ ਸਰਕਾਰ ਦੀ ਅਜਿਹੀ ਯੋਜਨਾ ਬਾਰੇ ਦੱਸਾਂਗੇ, ਜਿਸ ਰਾਹੀਂ ਤੁਸੀਂ 1 ਕਰੋੜ ਰੁਪਏ ਦਾ ਫੰਡ ਬਣਾ ਸਕਦੇ ਹੋ।
Government Scheme: ਜੇਕਰ ਤੁਸੀਂ ਵੀ ਨਿਵੇਸ਼ ਕਰਨ ਲਈ ਕੋਈ ਸਰਕਾਰੀ ਸਕੀਮ ਲੱਭ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੇਂਦਰ ਸਰਕਾਰ ਦੀ ਅਜਿਹੀ ਯੋਜਨਾ ਬਾਰੇ ਦੱਸਾਂਗੇ, ਜਿਸ ਰਾਹੀਂ ਤੁਸੀਂ 1 ਕਰੋੜ ਰੁਪਏ ਦਾ ਫੰਡ ਬਣਾ ਸਕਦੇ ਹੋ। ਸਰਕਾਰ ਵੱਲੋਂ ਆਮ ਲੋਕਾਂ ਲਈ ਕਈ ਵਿਸ਼ੇਸ਼ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ 'ਚ ਪੈਸਾ ਲਗਾ ਕੇ ਤੁਸੀਂ ਚੰਗਾ ਰਿਟਰਨ ਕਮਾ ਸਕਦੇ ਹੋ। ਇਸ ਸਕੀਮ ਦਾ ਨਾਂਅ ਪਬਲਿਕ ਪ੍ਰੋਵੀਡੈਂਟ ਫੰਡ (Public Provident Fund) ਹੈ। ਇਸ ਸਮੇਂ ਇਹ ਨਿਵੇਸ਼ ਦਾ ਸਭ ਤੋਂ ਵਧੀਆ ਆਪਸ਼ਨ ਹੈ। ਤੁਸੀਂ ਇਸ ਸਕੀਮ ਨੂੰ ਡਾਕਘਰ (Post Office) ਜਾਂ ਸਰਕਾਰੀ ਬੈਂਕ ਤੋਂ ਲੈ ਸਕਦੇ ਹੋ।
ਸਿਰਫ਼ 500 ਰੁਪਏ ਦਾ ਵੀ ਕਰ ਸਕਦੇ ਹੋ ਨਿਵੇਸ਼
ਤੁਸੀਂ ਪੀਪੀਐਫ 'ਚ ਸਿਰਫ਼ 500 ਰੁਪਏ ਨਾਲ ਨਿਵੇਸ਼ ਕਰਨ ਦੀ ਸ਼ੁਰੂਆਤ ਕਰ ਸਕਦੇ ਹੋ। ਤੁਸੀਂ ਇਸ ਅਕਾਊਂਟ 'ਚ ਇੱਕ ਸਾਲ 'ਚ ਵੱਧ ਤੋਂ ਵੱਧ 1.50 ਲੱਖ ਰੁਪਏ ਅਤੇ ਹਰ ਮਹੀਨੇ ਵੱਧ ਤੋਂ ਵੱਧ 12,500 ਰੁਪਏ ਨਿਵੇਸ਼ ਕਰ ਸਕਦੇ ਹੋ। ਇਸ 'ਚ ਤੁਹਾਨੂੰ ਚੰਗਾ ਰਿਟਰਨ ਮਿਲਦਾ ਹੈ। ਇਸ ਤੋਂ ਇਲਾਵਾ ਵਿਆਜ ਦਰਾਂ ਵੀ ਵਧੀਆ ਹਨ। ਪੀਪੀਐਫ ਦੀ ਮਿਆਦ ਪੂਰੀ ਹੋਣ ਦੀ ਮਿਆਦ 15 ਸਾਲ ਹੈ, ਪਰ ਤੁਸੀਂ ਇਸ ਨੂੰ 5-5 ਸਾਲਾਂ ਦੀ ਮਿਆਦ 'ਚ ਅੱਗੇ ਵਧਾ ਸਕਦੇ ਹੋ।
ਕਿੰਨਾ ਵਿਆਜ ਮਿਲੇਗਾ?
ਕੇਂਦਰ ਸਰਕਾਰ ਦੀ ਇਸ ਯੋਜਨਾ 'ਤੇ ਨਿਵੇਸ਼ਕਾਂ ਨੂੰ ਫਿਲਹਾਲ 7.1 ਫ਼ੀਸਦੀ ਦੀ ਦਰ ਨਾਲ ਵਿਆਜ ਦਾ ਲਾਭ ਮਿਲਦਾ ਹੈ। ਇਸ ਸਕੀਮ 'ਚ ਸਰਕਾਰ ਮਾਰਚ ਤੋਂ ਬਾਅਦ ਹਰ ਮਹੀਨੇ ਵਿਆਜ ਅਦਾ ਕਰਦੀ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਨਾਂਅ 'ਤੇ ਜਾਂ ਕਿਸੇ ਨਾਬਾਲਗ ਦੇ ਮਾਪੇ ਵਜੋਂ ਪੀਪੀਐਫ ਅਕਾਊਂਟ ਖੁੱਲ੍ਹਵਾ ਸਕਦੇ ਹੋ।
ਟੈਕਸ ਛੋਟ ਦਾ ਮਿਲਦਾ ਹੈ ਲਾਭ
ਇਸ ਸਕੀਮ 'ਚ ਨਿਵੇਸ਼ਕਾਂ ਨੂੰ ਆਮਦਨ ਕਰ ਛੋਟ ਦਾ ਲਾਭ ਵੀ ਮਿਲਦਾ ਹੈ। ਤੁਸੀਂ ਧਾਰਾ 80C ਦੇ ਤਹਿਤ ਟੈਕਸ ਛੋਟ ਦਾ ਲਾਭ ਲੈ ਸਕਦੇ ਹੋ।
ਇਸ ਤਰ੍ਹਾਂ ਮਿਲਣਗੇ 1 ਕਰੋੜ ਰੁਪਏ
ਜੇਕਰ ਤੁਸੀਂ ਇਸ ਸਕੀਮ ਤੋਂ 1 ਕਰੋੜ ਰੁਪਏ ਇਕੱਠੇ ਕਰਨਾ ਚਾਹੁੰਦੇ ਹਾਂ ਤਾਂ ਤੁਹਾਨੂੰ ਇਸ ਨਿਵੇਸ਼ ਦੀ ਮਿਆਦ 25 ਸਾਲ ਕਰਨੀ ਹੋਵੇਗੀ। ਉਦੋਂ ਤੱਕ 1.50 ਲੱਖ ਰੁਪਏ ਦੀ ਸਾਲਾਨਾ ਜਮ੍ਹਾਂ ਰਕਮ ਦੇ ਆਧਾਰ 'ਤੇ 37,50,000 ਰੁਪਏ ਜਮ੍ਹਾਂ ਹੋ ਚੁੱਕੇ ਹੋਣਗੇ, ਜਿਸ 'ਤੇ 7.1 ਫ਼ੀਸਦੀ ਸਾਲਾਨਾ ਦੀ ਦਰ ਨਾਲ 65,58,012 ਰੁਪਏ ਦਾ ਵਿਆਜ ਪ੍ਰਾਪਤ ਹੋਵੇਗਾ। ਇਸ ਦੇ ਨਾਲ ਹੀ ਉਦੋਂ ਤੱਕ ਮੈਚਿਊਰਿਟੀ ਅਮਾਊਂਟ 1,03,08,012 ਰੁਪਏ ਹੋ ਚੁੱਕੀ ਹੋਵੇਗੀ। ਦੱਸ ਦੇਈਏ ਕਿ ਪੀਪੀਐਫ ਅਕਾਊਂਟ ਦੀ ਮੈਚਿਊਰਿਟੀ 15 ਸਾਲ ਹੈ। ਜੇਕਰ ਇਸ ਅਕਾਊਂਟ ਨੂੰ 15 ਸਾਲਾਂ ਲਈ ਅੱਗੇ ਵਧਾਉਣਾ ਹੈ ਤਾਂ ਇਸ ਅਕਾਊਂਟ ਨੂੰ ਅਗਲੇ 5 ਸਾਲਾਂ ਲਈ ਵਧਾਇਆ ਜਾ ਸਕਦਾ ਹੈ।