ਪੜਚੋਲ ਕਰੋ
Advertisement
Income Tax Return Filing Online: ਸਰਕਾਰ ਨੇ ਆਈਟੀਆਰ ਦਾਇਰ ਕਰਨ ਦੀ ਤਰੀਕ ਵਧਾਈ
Income Tax Return Filing Online: ਸਰਕਾਰ ਨੇ ਆਈਟੀਆਰ ਦਾਇਰ ਕਰਨ ਦੀ ਤਰੀਕ ਇੱਕ ਵਾਰ ਫੇਰ ਤੋਂ ਵਧਾ ਦਿੱਤੀ ਹੈ।
ਨਵੀਂ ਦਿਲੀ: ਸਰਕਾਰ ਨੇ ਆਈਟੀਆਰ ਦਾਇਰ ਕਰਨ ਦੀ ਤਰੀਕ 10 ਜਨਵਰੀ ਤੱਕ ਵਧਾ ਦਿੱਤੀ ਹੈ। ਦੱਸ ਦੇਈਏ ਕਿ ਨਿੱਜੀ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਖਲ ਕਰਨ ਦੀ ਆਖ਼ਰੀ ਤਰੀਕ 31 ਦਸੰਬਰ 2020 ਤੱਕ ਸੀ। ਇਸ ਤੋਂ ਬਾਅਦ ਹੁਣ ਇਸ ਨੂੰ 10 ਦਿਨਾਂ ਲਈ ਵਧਾ ਦਿੱਤਾ ਗਿਆ ਹੈ।
ਇਨਕਮ ਟੈਕਸ ਵਿਭਾਗ ਨੇ ਆਖਰੀ ਮਿੰਟ ਦੀ ਉਡੀਕ ਕੀਤੇ ਬਗੈਰ ਰਿਟਰਨ ਫਾਈਲ ਕਰਨ ਲਈ ਕਿਹਾ ਹੈ, ਤਾਂ ਜੋ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਵਿੱਤੀ ਸਾਲ 2018-19 (ਮੁਲਾਂਕਣ ਸਾਲ 2019-20) ਦੀ ਆਖਰੀ ਤਰੀਕ ਤੱਕ ਬਗੈਰ ਕਿਸੇ ਦੇਰੀ ਫੀਸ ਦੇ 5.65 ਕਰੋੜ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਗਏ ਸੀ। ਪਿਛਲੇ ਸਾਲ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਤਰੀਕ 31 ਅਗਸਤ, 2019 ਤੱਕ ਵਧਾ ਦਿੱਤੀ ਗਈ ਸੀ। ਆਮਦਨ ਕਰ ਵਿਭਾਗ ਨੇ ਟਵੀਟ ਕੀਤਾ, “ਮੁਲਾਂਕਣ ਸਾਲ 2020-21 ਤੋਂ 29 ਦਸੰਬਰ ਤੱਕ 4.54 ਕਰੋੜ ਤੋਂ ਵੱਧ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਗਏ ਹਨ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Deadline for filing income tax returns by individuals extended by 10 days to January 10, 2021: Govt
— Press Trust of India (@PTI_News) December 30, 2020
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement