(Source: ECI/ABP News/ABP Majha)
UPI Transaction : ਵਿੱਤੀ ਧੋਖਾਧੜੀ ਰੋਕਣ ਲਈ ਮੋਦੀ ਸਰਕਾਰ ਦੀ ਵੱਡੀ ਯੋਜਨਾ, ਜਾਣੋ ਕਿਵੇਂ ਰਹੇਗੀ ਫ਼ਾਇਦੇਮੰਗ
UPI Transaction : ਸਰਕਾਰ ਚਾਰ ਘੰਟਿਆਂ ਦੇ ਅੰਦਰ ਲੈਣ-ਦੇਣ ਨੂੰ ਉਲਟਾਉਣ ਲਈ ਡਿਜੀਟਲ ਭੁਗਤਾਨ 'ਤੇ ਸੁਰੱਖਿਆ ਉਪਾਅ ਪੇਸ਼ ਕਰਨ ਜਾ ਰਹੀ ਹੈ। ਇਸ ਦੇ ਤਹਿਤ ਪਹਿਲੀ ਵਾਰ IMPS, RTGS ਅਤੇ UPI ਸਮੇਤ 2,000 ਰੁਪਏ ਤੋਂ ਵੱਧ ਦੇ ਡਿਜੀਟਲ ਲੈਣ-ਦੇਣ ਲਈ 4 ਘੰਟੇ...
UPI Transaction : ਡਿਜੀਟਲ ਲੈਣ-ਦੇਣ ਰਾਹੀਂ ਵਿੱਤੀ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਇੱਕ ਵੱਡੀ ਯੋਜਨਾ ਲਿਆਉਣ ਜਾ ਰਹੀ ਹੈ। ਸਰਕਾਰ ਚਾਰ ਘੰਟਿਆਂ ਦੇ ਅੰਦਰ ਲੈਣ-ਦੇਣ ਨੂੰ ਉਲਟਾਉਣ ਲਈ ਡਿਜੀਟਲ ਭੁਗਤਾਨ 'ਤੇ ਸੁਰੱਖਿਆ ਉਪਾਅ ਪੇਸ਼ ਕਰਨ ਜਾ ਰਹੀ ਹੈ। ਇਸ ਦੇ ਤਹਿਤ ਪਹਿਲੀ ਵਾਰ IMPS, RTGS ਅਤੇ UPI ਸਮੇਤ 2,000 ਰੁਪਏ ਤੋਂ ਵੱਧ ਦੇ ਡਿਜੀਟਲ ਲੈਣ-ਦੇਣ ਲਈ 4 ਘੰਟੇ ਦੀ ਸੀਮਾ ਲਗਾਏ ਜਾਣ ਦੀ ਸੰਭਾਵਨਾ ਹੈ।
ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ, ''ਪਹਿਲੀ ਵਾਰ ਅਸੀਂ 2,000 ਰੁਪਏ ਤੋਂ ਵੱਧ ਦੇ ਡਿਜੀਟਲ ਲੈਣ-ਦੇਣ ਲਈ ਚਾਰ ਘੰਟੇ ਦੀ ਸਮਾਂ ਸੀਮਾ ਜੋੜਨ 'ਤੇ ਵਿਚਾਰ ਕਰ ਰਹੇ ਹਾਂ।'' ਅਧਿਕਾਰੀ ਨੇ ਇੰਡੀਅਨ ਐਕਸਪ੍ਰੈੱਸ ਦੇ ਹਵਾਲੇ ਤੋਂ ਕਿਹਾ, ਭਾਰਤੀ ਰਿਜ਼ਰਵ ਬੈਂਕ, ਵੱਖ-ਵੱਖ ਜਨਤਕ ਤੇ ਨਿੱਜੀ ਖੇਤਰਾਂ ਦੇ ਬੈਂਕਾਂ ਤੇ ਗੂਗਲ ਤੇ ਰੇਜ਼ਰਪੇ ਜਿਹੀਆਂ ਤਕਨਾਲੋਜੀ ਕੰਪਨੀਆਂ ਸਮੇਤ ਸਰਕਾਰ ਤੇ ਉਦਯੋਗ ਹਿੱਸੇਦਾਰਾਂ ਦੇ ਨਾਲ ਮੰਗਲਵਾਰ ਨੂੰ ਇੱਕ ਬੈਠਕ ਦੌਰਾਨ ਚਰਚਾ ਕੀਤੀ ਜਾਵੇਗੀ।
ਅਧਿਕਾਰੀ ਨੇ ਇਹ ਵੀ ਕਿਹਾ, "ਪਹਿਲੀ ਵਾਰ ਕਿਸੇ ਨੂੰ ਭੁਗਤਾਨ ਕਰਨ ਤੋਂ ਬਾਅਦ, ਤੁਹਾਡੇ ਕੋਲ ਪੇਮੈਂਟ ਰਿਜ਼ਰਵ ਜਾਂ ਸੋਧਣ ਲਈ ਚਾਰ ਘੰਟੇ ਹੋਣਗੇ। ਇਹ NEFT (ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ) ਦੀ ਤਰਜ਼ 'ਤੇ ਹੋਵੇਗਾ, ਜਿੱਥੇ ਲੈਣ-ਦੇਣ ਕਰਨ ਦੇ ਅੰਦਰ ਕੁਝ ਘੰਟਿਆਂ ਵਿੱਚ ਇਹ ਹੁੰਦਾ ਹੈ।
ਉਹਨਾਂ ਦੱਸਿਆ, "ਸ਼ੁਰੂਆਤ ਵਿੱਚ ਅਸੀਂ ਕੋਈ ਰਕਮ ਦੀ ਸੀਮਾ ਸਮਾਂ ਨਹੀਂ ਰੱਖਣਾ ਚਾਹੁੰਦੇ ਸੀ, ਪਰ ਉਦਯੋਗ ਨਾਲ ਗ਼ੈਰ ਰਸਮੀ ਗੱਲਬਾਤ ਕਰਕੇ, ਅਸੀਂ ਮਹਿਸੂਸ ਕੀਤਾ ਕਿ ਇਸ ਨਾਲ ਕਰਿਆਨੇ ਆਦਿ ਵਰਗੀਆਂ ਛੋਟੀਆਂ ਖਰੀਦਾਂ 'ਤੇ ਅਸਰ ਪੈ ਸਕਦਾ ਹੈ। ਇਸ ਲਈ ਅਸੀਂ ਰਕਮ ਨੂੰ 2,000 ਰੁਪਏ ਤੋਂ ਘੱਟ ਤੱਕ ਸੀਮਤ ਕਰ ਰਹੇ ਹਾਂ।" ਉਹਨਾਂ ਅੱਗੇ ਕਿਹਾ, ''ਇਸ ਲਈ ਅਸੀਂ ਰੁਪਏ ਦੇ ਲੈਣ-ਦੇਣ ਲਈ ਛੋਟ ਲੈਣ-ਦੇਣ ਦੀ ਯੋਜਨਾ ਬਣਾ ਰਹੇ ਹਾਂ।''
ਦੱਸ ਦੇਈਏ ਕਿ ਜਦੋਂ ਕੋਈ ਯੂਜ਼ਰ ਨਵਾਂ UPI ਖਾਤਾ ਬਣਾਉਂਦਾ ਹੈ ਤਾਂ ਉਹ ਪਹਿਲੇ 24 ਘੰਟਿਆਂ 'ਚ 5,000 ਰੁਪਏ ਤੱਕ ਭੇਜ ਸਕਦਾ ਹੈ। ਐਨਈਐਫਟੀ ਦੇ ਨਾਲ ਵੀ ਅਜਿਹਾ ਹੀ ਹੈ, ਜਿੱਥੇ ਇਸ ਦੇ ਕਿਰਿਆਸ਼ੀਲ ਹੋਣ ਤੋਂ ਬਾਅਦ ਪਹਿਲੇ 24 ਘੰਟਿਆਂ ਵਿੱਚ ਲਾਭਪਾਤਰੀ ਨੂੰ ਵੱਧ ਤੋਂ ਵੱਧ 50,000 ਰੁਪਏ ਟ੍ਰਾਂਸਫਰ ਕੀਤੇ ਜਾ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ
ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ