ਕੰਮ ਦੀ ਗੱਲ: ਹੁਣ ਬੈਂਕ, LIC, ਪੋਸਟ ਆਫਿਸ ਤੇ ਨਿਵੇਸ਼ ਸਣੇ ਹਰ ਥਾਂ ਨੋਮੀਨੇਸ਼ਨ ਜ਼ਰੂਰੀ! ਜਾਣੋ ਨੋਮੀਨੇਸ਼ਨ ਕਰਨ ਦੇ ਸਾਰੇ ਫ਼ਾਇਦੇ
ਬੈਂਕ 'ਚ ਅਕਾਊਂਟ ਖੋਲ੍ਹਣ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਪਾਲਿਸੀ 'ਚ ਨਿਵੇਸ਼ ਕਰਨ ਤੱਕ, ਹਰ ਥਾਂ ਨੋਮਿਨੀ ਦਾ ਨਾਮ ਦੇਣਾ ਬਹੁਤ ਜ਼ਰੂਰੀ ਹੈ।
Nominee in account: ਬੈਂਕ 'ਚ ਅਕਾਊਂਟ ਖੋਲ੍ਹਣ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਪਾਲਿਸੀ 'ਚ ਨਿਵੇਸ਼ ਕਰਨ ਤੱਕ, ਹਰ ਥਾਂ ਨੋਮਿਨੀ ਦਾ ਨਾਮ ਦੇਣਾ ਬਹੁਤ ਜ਼ਰੂਰੀ ਹੈ। ਕਈ ਮਾਮਲਿਆਂ 'ਚ ਨੋਮਿਨੀ ਵਿਅਕਤੀ ਦਾ ਜ਼ਿਕਰ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। PF ਖਾਤੇ 'ਚ ਨੋਮਿਨੀ ਵਿਅਕਤੀ ਦਾ ਨਾਂ ਪਾਉਣ ਨਾਲ ਵੀ ਕਈ ਫ਼ਾਇਦੇ ਹੁੰਦੇ ਹਨ।
ਕਈ ਤਰ੍ਹਾਂ ਦੀਆਂ ਸਕੀਮਾਂ ਜਿਵੇਂ LIC, ਪੋਸਟ ਆਫਿਸ ਸਕੀਮ ਆਦਿ 'ਚ ਨਿਵੇਸ਼ ਕਰਨ ਸਮੇਂ ਤੁਹਾਨੂੰ ਨੋਮਿਨੀ ਦਾ ਨਾਮ ਭਰਨ ਲਈ ਕਿਹਾ ਜਾਂਦਾ ਹੈ। ਸਟਾਕ ਮਾਰਕੀਟ 'ਚ ਵਪਾਰ ਕਰਨ ਵਾਲੇ ਲੋਕਾਂ ਨੂੰ ਇੱਕ ਡੀਮੈਟ ਅਕਾਊਂਟ ਦੀ ਲੋੜ ਹੁੰਦੀ ਹੈ। ਹੁਣ ਇਸ ਅਕਾਊਂਟ 'ਚ ਨੋਮਿਨੀ ਦਾ ਨਾਮ ਵੀ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ 31 ਮਾਰਚ ਤੋਂ ਪਹਿਲਾਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਟ੍ਰੇਡਿੰਗ 'ਚ ਹਿੱਸਾ ਲੈਣ ਦੇ ਯੋਗ ਨਹੀਂ ਹੋਵੋਗੇ।
ਨੋਮਿਨੀ ਕੀ ਹੈ?
ਨੋਮਿਨੀ ਨੂੰ ਕਾਨੂੰਨੀ ਵਾਰਿਸ ਵੀ ਕਿਹਾ ਜਾ ਸਕਦਾ ਹੈ। ਕਈ ਵਾਰ ਲੋਕ ਲੋਕਾਂ ਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦੇ ਰਹਿਣ ਦੌਰਾਨ ਨੋਮਿਨੀ ਦਾ ਨਾਂਅ ਦਰਜ ਕਰਨ ਨਾਲ ਸਾਰੇ ਪੈਸਿਆਂ ਦਾ ਹੱਕਦਾਰ ਨੋਮਿਨੀ ਬਣ ਜਾਵੇਗਾ। ਇਸ ਕਾਰਨ ਲੋਕ ਕਈ ਵਾਰ ਨੋਮਿਨੀ ਵਿਅਕਤੀ ਦਾ ਨਾਂ ਅਕਾਊਂਟ 'ਚ ਨਹੀਂ ਪਾਉਂਦੇ ਹਨ ਪਰ ਅਜਿਹਾ ਸੋਚਣਾ ਗਲਤ ਹੈ। ਨੋਮਿਨੀ ਨੂੰ ਪੈਸੇ ਤੇ ਜਾਇਦਾਦ ਦਾ ਅਧਿਕਾਰ ਸਿਰਫ਼ ਖਾਤਾਧਾਰਕ ਦੀ ਮੌਤ ਤੋਂ ਬਾਅਦ ਹੀ ਮਿਲਦਾ ਹੈ। ਖਾਤਾਧਾਰਕ ਦੇ ਜ਼ਿੰਦਾ ਰਹਿੰਦਿਆਂ ਜਾਇਦਾਦ 'ਤੇ ਅਧਿਕਾਰ ਸਿਰਫ਼ ਖਾਤਾਧਾਰਕ ਦਾ ਹੀ ਰਹਿੰਦਾ ਹੈ।
ਨੋਮਿਨੀ ਕਿਉਂ ਜ਼ਰੂਰੀ?
ਫਾਈਨੈਂਸ਼ੀਅਲ ਐਕਸਪਰਟ ਨਿਵੇਸ਼ਕਾਂ ਨੂੰ ਸਲਾਹ ਦਿੰਦੇ ਹਨ ਕਿ ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਸਮੇਂ ਜਾਂ ਕੋਈ ਵੀ ਬੈਂਕ ਖਾਤਾ ਖੋਲ੍ਹਣ ਸਮੇਂ ਨੋਮਿਨੀ ਦਾ ਨਾਮ ਜ਼ਰੂਰ ਦਰਜ ਕਰਨਾ ਚਾਹੀਦਾ ਹੈ। ਇਸ ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਮਤਲਬ ਖਾਤਾਧਾਰਕ ਦੀ ਮੌਤ ਹੋਣ ਦੀ ਸੂਰਤ 'ਚ ਨਾਮਜ਼ਦ ਵਿਅਕਤੀ ਨੂੰ ਆਸਾਨੀ ਨਾਲ ਡੈੱਥ ਕਲੇਮ ਮਿਲ ਜਾਂਦਾ ਹੈ। ਨੋਮਿਨੀ ਨਾ ਹੋਣ ਦੀ ਸਥਿਤੀ 'ਚ ਡੈੱਥ ਕਲੇਮ ਲੈਣ ਇਕ ਲੰਬੀ ਤੇ ਮੁਸ਼ਕਲ ਪ੍ਰਕਿਰਿਆ ਬਣ ਜਾਂਦੀ ਹੈ।
ਉਦਾਹਰਣ ਵਜੋਂ ਜੇਕਰ ਕਿਸੇ ਖਾਤਾਧਾਰਕ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦੇ ਕੁੱਲ ਪੰਜ ਕਾਨੂੰਨੀ ਵਾਰਸ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਰਹਿੰਦੇ ਹਨ, ਤਾਂ ਉਨ੍ਹਾਂ ਸਾਰੇ ਲੋਕਾਂ ਨੂੰ ਮਿਲ ਕੇ ਆਪਣੇ ਵਾਰਸ ਦਾ ਸਬੂਤ ਦੇਣਾ ਹੋਵੇਗਾ। ਇਸ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਖਾਤੇ 'ਚ ਜਮ੍ਹਾ ਪੈਸਾ ਮਿਲੇਗਾ। ਦੂਜੇ ਪਾਸੇ, ਨੋਮਿਨੀ ਹੋਣ ਦੀ ਸਥਿਤੀ 'ਚ ਤੁਸੀਂ ਖਾਤੇ 'ਚ ਜਮ੍ਹਾ ਪੈਸੇ ਨੂੰ ਸਿਰਫ਼ ਆਪਣੀ ਆਈਡੀ ਮਤਲਬ ਆਧਾਰ ਕਾਰਡ ਜਾਂ ਪੈਨ ਕਾਰਡ ਅਤੇ ਖਾਤਾ ਧਾਰਕ ਦੇ ਮੌਤ ਸਰਟੀਫ਼ਿਕੇਟ ਰਾਹੀਂ ਆਸਾਨੀ ਨਾਲ ਕਢਵਾ ਸਕਦੇ ਹੋ।
EPF 'ਚ ਨੋਮੀਨੇਸ਼ਨ ਜ਼ਰੂਰੀ
PF ਖਾਤੇ ਮਤਲਬ EPF 'ਚ ਨੋਮੀਨੇਸ਼ਨ ਬਹੁਤ ਮਹੱਤਵਪੂਰਨ ਹੈ। ਅਜਿਹਾ ਕਰਨ 'ਚ ਅਸਫਲ ਰਹਿਣ ਨਾਲ ਬਾਅਦ 'ਚ ਪੀਐਫ ਖਾਤੇ ਵਿੱਚੋਂ ਪੈਸੇ ਕਢਵਾਉਣ 'ਚ ਮੁਸ਼ਕਲਾਂ ਆ ਸਕਦੀਆਂ ਹਨ। ਅਜਿਹੀ ਸਥਿਤੀ 'ਚ ਤੁਸੀਂ ਪਰਿਵਾਰਕ ਵੇਰਵਿਆਂ 'ਚ ਆਪਣੇ ਨਾਮਜ਼ਦ ਵਿਅਕਤੀ ਦਾ ਨਾਮ, ਆਧਾਰ ਨੰਬਰ, ਜਨਮ ਮਿਤੀ ਆਦਿ ਦਰਜ ਕਰਕੇ EPFO ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਈ-ਨੋਮੀਨੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।