ਪੜਚੋਲ ਕਰੋ
Advertisement
Palm oil Price : ਮੁੜ ਵੱਧ ਸਕਦੀਆਂ ਪਾਮ ਆਇਲ ਦੀਆਂ ਕੀਮਤਾਂ , ਜ਼ਿਆਦਾ ਬਾਰਸ਼ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਉਤਪਾਦਨ
Palm oil Price : ਆਉਣ ਵਾਲੇ ਦਿਨਾਂ 'ਚ ਪਾਮ ਆਇਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਪ੍ਰਮੁੱਖ ਉਤਪਾਦਕ ਦੇਸ਼ਾਂ 'ਚ ਜ਼ਿਆਦਾ ਬਾਰਸ਼ ਕਾਰਨ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
Palm oil Price : ਆਉਣ ਵਾਲੇ ਦਿਨਾਂ 'ਚ ਪਾਮ ਆਇਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਪ੍ਰਮੁੱਖ ਉਤਪਾਦਕ ਦੇਸ਼ਾਂ 'ਚ ਜ਼ਿਆਦਾ ਬਾਰਸ਼ ਕਾਰਨ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਾਮ ਤੇਲ ਮਹਿੰਗਾ ਹੋਣ ਕਾਰਨ ਆਮ ਲੋਕ ਮਹਿੰਗਾਈ ਦੀ ਮਾਰ ਹੇਠ ਆ ਜਾਣਗੇ, ਜਿਸ ਕਾਰਨ ਉਹ ਕਈ ਮਹੀਨਿਆਂ ਤੋਂ ਜੂਝ ਰਹੇ ਹਨ।
ਪਾਮ ਆਇਲ ਉਤਪਾਦਕ ਦੇਸ਼ਾਂ 'ਚ ਉਤਪਾਦਨ 'ਚ ਕਮੀ ਆਉਣ ਦੀ ਉਮੀਦ ਹੈ, ਦੂਜੇ ਦੇਸ਼ਾਂ 'ਚ ਇਸ ਦੀ ਮੰਗ ਮਜ਼ਬੂਤ ਰਹੇਗੀ। ਪਾਮ ਆਇਲ ਦੀ ਵਰਤੋਂ ਬਾਇਓਫਿਊਲ ਦੇ ਨਾਲ-ਨਾਲ ਖਾਣ-ਪੀਣ ਵਿਚ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਇਸ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਇਸ ਸਾਲ ਮਾਰਚ ਮਹੀਨੇ ਵਿਚ ਤੇਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ ਸੀ ਪਰ ਬਾਅਦ ਵਿਚ ਇਸ ਵਿਚ ਕੁਝ ਗਿਰਾਵਟ ਦੇਖਣ ਨੂੰ ਮਿਲੀ ਸੀ।
ਦਰਅਸਲ 'ਚ ਪਾਮ ਆਇਲ ਦੀਆਂ ਕੀਮਤਾਂ ਵਧਣ ਨਾਲ ਖਾਣ ਵਾਲਾ ਤੇਲ ਮਹਿੰਗਾ ਹੋ ਜਾਵੇਗਾ। ਖਾਣ ਵਾਲੇ ਤੇਲ ਨੂੰ ਬਣਾਉਣ ਲਈ ਪਾਮ ਆਇਲ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਬਿਸਕੁਟ, ਨੂਡਲਜ਼ ਆਦਿ ਖਾਣ ਦੀਆਂ ਹੋਰ ਵਸਤੂਆਂ ਵੀ ਮਹਿੰਗੀਆਂ ਹੋ ਜਾਣਗੀਆਂ। ਇਸ ਤੇਲ ਦੀ ਵਰਤੋਂ ਸਾਬਣ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਪਾਮ ਤੇਲ ਮਹਿੰਗਾ ਹੋਣ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਇਕ ਵਾਰ ਫਿਰ ਵਧ ਸਕਦੀਆਂ ਹਨ।
ਦੱਸ ਦੇਈਏ ਕਿ ਰੂਸ-ਯੂਕਰੇਨ ਯੁੱਧ ਦੀ ਸ਼ੁਰੂਆਤ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਵਿੱਚ ਹਾਰਡ ਪਾਮ ਆਇਲ ਵੀ ਮਿਲਾਇਆ ਜਾ ਸਕਦਾ ਹੈ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਪਾਮ ਆਇਲ ਦਾ ਉਤਪਾਦਨ ਘਟਣ ਅਤੇ ਬਰਾਮਦ ਵਧਣ ਕਾਰਨ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਰਗੇ ਉਤਪਾਦਕ ਦੇਸ਼ਾਂ ਦਾ ਸਟਾਕ ਘਟ ਸਕਦਾ ਹੈ। ਅਜਿਹੇ 'ਚ ਪਾਮ ਆਇਲ ਦੀ ਕੀਮਤ ਤੇਜ਼ੀ ਨਾਲ ਵਧ ਸਕਦੀ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement