Birth Certificate: ਅਗਲੇ ਮਹੀਨੇ ਤੋਂ ਬਦਲ ਰਿਹੈ ਨਿਯਮ, ਆਧਾਰ ਤੋਂ ਲੈ ਕੇ DL ਤੱਕ... ਸਿਰਫ਼ ਜਨਮ ਸਰਟੀਫਿਕੇਟ ਨਾਲ ਹੀ ਹੋਣਗੇ ਕਈ ਸਾਰੇ ਕੰਮ
Birth Certificate: ਹੁਣ ਕੁਝ ਸਮੇਂ ਵਿੱਚ ਜਨਮ ਸਰਟੀਫਿਕੇਟ ਦੀ ਲੋੜ ਵਧਣ ਵਾਲੀ ਹੈ। ਹੁਣ ਇਸ ਸਿੰਗਲ ਦਸਤਾਵੇਜ਼ ਰਾਹੀਂ ਤੁਸੀਂ ਆਸਾਨੀ ਨਾਲ ਆਧਾਰ, ਡਰਾਈਵਿੰਗ ਲਾਇਸੈਂਸ, ਮੈਰਿਜ ਸਰਟੀਫਿਕੇਟ ਆਦਿ ਬਣਾ ਸਕਦੇ ਹੋ।
Birth Certificate: ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਐਕਟ, 2023 ਦੇਸ਼ ਭਰ ਵਿੱਚ 1 ਅਕਤੂਬਰ, 2023 ਤੋਂ ਲਾਗੂ ਹੋਣ ਜਾ ਰਿਹਾ ਹੈ। ANI ਦੀ ਖਬਰ ਮੁਤਾਬਕ ਹੁਣ ਜਨਮ ਸਰਟੀਫਿਕੇਟ (Birth Certificate) ਦੀ ਮਹੱਤਤਾ ਬਹੁਤ ਵਧ ਜਾਵੇਗੀ। ਤੁਸੀਂ ਸਕੂਲ, ਕਾਲਜ ਵਿੱਚ ਦਾਖਲਾ, ਡਰਾਈਵਿੰਗ ਲਾਇਸੈਂਸ ਲਈ ਅਰਜ਼ੀ, ਵੋਟਰ ਸੂਚੀ ਵਿੱਚ ਨਾਮ ਜੋੜਨਾ, ਆਧਾਰ ਰਜਿਸਟ੍ਰੇਸ਼ਨ, ਵਿਆਹ ਰਜਿਸਟ੍ਰੇਸ਼ਨ ਜਾਂ ਸਰਕਾਰੀ ਨੌਕਰੀ ਦੀ ਅਰਜ਼ੀ ਵਰਗੇ ਕਈ ਉਦੇਸ਼ਾਂ ਲਈ ਇਸ ਸਿੰਗਲ ਦਸਤਾਵੇਜ਼ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।
1 ਅਕਤੂਬਰ 2023 ਤੋਂ ਲਾਗੂ ਹੋਵੇਗਾ ਇਹ ਨਿਯਮ
ਦੱਸਣਯੋਗ ਹੈ ਕਿ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਐਕਟ, 1 ਅਕਤੂਬਰ 2023 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਆਧਾਰ ਤੋਂ ਸ਼ੁਰੂ ਕਰਕੇ ਸਾਰੇ ਜ਼ਰੂਰੀ ਦਸਤਾਵੇਜ਼ ਬਣਾਉਣ ਵਿੱਚ ਜਨਮ ਸਰਟੀਫਿਕੇਟ ਦੀ ਭੂਮਿਕਾ ਵਧਣ ਵਾਲੀ ਹੈ। ਤੁਸੀਂ ਆਧਾਰ ਤੋਂ ਲੈ ਕੇ ਡਰਾਈਵਿੰਗ ਲਾਇਸੈਂਸ ਤੱਕ ਦੇ ਸਾਰੇ ਜ਼ਰੂਰੀ ਦਸਤਾਵੇਜ਼ ਬਿਨਾਂ ਕਿਸੇ ਪਰੇਸ਼ਾਨੀ ਦੇ ਜਨਮ ਸਰਟੀਫਿਕੇਟ ਰਾਹੀਂ ਹੀ ਪ੍ਰਾਪਤ ਕਰ ਸਕਦੇ ਹੋ। ਇਹ ਬਿੱਲ 1 ਅਗਸਤ ਨੂੰ ਲੋਕ ਸਭਾ ਅਤੇ 7 ਅਗਸਤ 2023 ਨੂੰ ਰਾਜ ਸਭਾ ਵਿੱਚ ਪਾਸ ਹੋਇਆ ਸੀ। ਇਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਕੀਤੇ ਜਾਣਗੇ।
ਨਿਯਮਾਂ ਨੂੰ ਬਦਲਣ ਨਾਲ ਮਿਲਣਗੇ ਇਹ ਲਾਭ
ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦੇ ਨਿਯਮਾਂ ਵਿੱਚ ਬਦਲਾਅ ਦਾ ਮੁੱਖ ਉਦੇਸ਼ ਕੇਂਦਰੀ ਅਤੇ ਰਾਜ ਪੱਧਰ 'ਤੇ ਜਨਮ ਅਤੇ ਮੌਤ ਦਾ ਡੇਟਾਬੇਸ ਤਿਆਰ ਕਰਨਾ ਹੈ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਰਾਜ ਅਤੇ ਕੇਂਦਰ ਸਰਕਾਰਾਂ ਆਸਾਨੀ ਨਾਲ ਜਨਮ ਅਤੇ ਮੌਤ ਦੇ ਅੰਕੜਿਆਂ ਨੂੰ ਆਪਸ ਵਿੱਚ ਸਾਂਝਾ ਕਰ ਸਕਣਗੀਆਂ।
ਇਸ ਲਈ ਸੂਬਿਆਂ ਦੁਆਰਾ ਮੁੱਖ ਰਜਿਸਟਰਾਰ ਅਤੇ ਰਜਿਸਟਰਾਰ ਨਿਯੁਕਤ ਕੀਤੇ ਜਾਣਗੇ। ਮੁੱਖ ਰਜਿਸਟਰਾਰ ਰਾਜ ਪੱਧਰ 'ਤੇ ਅੰਕੜਿਆਂ ਨੂੰ ਸੰਭਾਲਣ ਦਾ ਕੰਮ ਕਰਨਗੇ। ਬਲਾਕ ਪੱਧਰ ’ਤੇ ਇਹ ਕੰਮ ਰਜਿਸਟਰਾਰ ਵੱਲੋਂ ਕੀਤਾ ਜਾਵੇਗਾ। ਇਹ ਦੇਸ਼ ਭਰ ਵਿੱਚ ਜਨਮ ਅਤੇ ਮੌਤਾਂ ਦਾ ਇੱਕ ਰਾਸ਼ਟਰੀ ਡੇਟਾਬੇਸ ਤਿਆਰ ਕਰਨ ਵਿੱਚ ਮਦਦ ਕਰੇਗਾ ਅਤੇ ਰਾਸ਼ਨ ਕਾਰਡ, ਵੋਟਰ ਆਈਡੀ ਕਾਰਡ ਵਰਗੇ ਕਈ ਡੇਟਾ ਬੇਸ ਤਿਆਰ ਕਰਨਾ ਆਸਾਨ ਬਣਾ ਦੇਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Bad Food Habits: ਖਾਣਾ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ 5 ਕੰਮ, ਨਹੀਂ ਤਾਂ ਪਏਗਾ ਪਛਤਾਉਣਾ
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ