(Source: ECI/ABP News)
Gold Rate: 6 ਅਕਤੂਬਰ ਨੂੰ ਸੋਨਾ-ਚਾਂਦੀ ਖਰੀਦਣ ਦਾ ਖਾਸ ਮੌਕਾ, ਜਾਣੋ ਆਪਣੇ ਸ਼ਹਿਰ 'ਚ 10 ਗ੍ਰਾਮ ਸੋਨੇ ਦੀ ਕੀਮਤ
Gold Rate: ਬਹੁਤ ਸਾਰੇ ਲੋਕ ਤਿਉਹਾਰਾਂ ਵਾਲੇ ਦਿਨਾਂ ਵਿੱਚ ਸੋਨਾ-ਚਾਂਦੀ ਖਰੀਦਣਾ ਚੰਗਾ ਮੰਨਦੇ ਹਨ। ਆਓ ਜਾਣਦੇ ਹਾਂ ਅੱਜ ਸੋਨੇ ਦੀਆਂ ਕੀਮਤਾਂ ਦੇ ਵਿੱਚ ਕੋਈ ਵਾਧਾ ਜਾਂ ਕਮੀ ਹੋਈ ਹੈ। ਵੈਸੇ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ...
![Gold Rate: 6 ਅਕਤੂਬਰ ਨੂੰ ਸੋਨਾ-ਚਾਂਦੀ ਖਰੀਦਣ ਦਾ ਖਾਸ ਮੌਕਾ, ਜਾਣੋ ਆਪਣੇ ਸ਼ਹਿਰ 'ਚ 10 ਗ੍ਰਾਮ ਸੋਨੇ ਦੀ ਕੀਮਤ special opportunity to buy gold and silver on October 6, know the price of 10 grams of gold in your city Gold Rate: 6 ਅਕਤੂਬਰ ਨੂੰ ਸੋਨਾ-ਚਾਂਦੀ ਖਰੀਦਣ ਦਾ ਖਾਸ ਮੌਕਾ, ਜਾਣੋ ਆਪਣੇ ਸ਼ਹਿਰ 'ਚ 10 ਗ੍ਰਾਮ ਸੋਨੇ ਦੀ ਕੀਮਤ](https://feeds.abplive.com/onecms/images/uploaded-images/2024/10/06/ffe9da68e66104eb1382146acfd7d29c1728194582176700_original.jpg?impolicy=abp_cdn&imwidth=1200&height=675)
Gold-Silver Rate: ਭਾਰਤ ਵਿੱਚ 6 ਅਕਤੂਬਰ 2024 ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਸਥਿਰਤਾ ਦੇਖੀ ਗਈ ਹੈ। ਅੱਜ 22 ਕੈਰੇਟ ਸੋਨੇ ਦੀ ਕੀਮਤ 10 ਗ੍ਰਾਮ ਲਈ 71,200 ਤੋਂ 71,350 ਰੁਪਏ ਦੇ ਵਿਚਕਾਰ ਹੈ ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 77,670 ਤੋਂ 77,820 ਰੁਪਏ ਦੇ ਵਿਚਕਾਰ ਹੈ। ਇਨ੍ਹਾਂ ਕੀਮਤਾਂ ਦੇ ਨਾਲ, ਦੀਵਾਲੀ, ਦੁਸਹਿਰੇ ਅਤੇ ਵਿਆਹ ਦੇ ਸੀਜ਼ਨ ਤੋਂ ਪਹਿਲਾਂ ਗਹਿਣੇ ਖਰੀਦਣ ਦਾ ਇਹ ਵਧੀਆ ਸਮਾਂ ਹੈ।
ਅਜਿਹੇ 'ਚ ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਖਾਸ ਕਰਕੇ ਤਿਉਹਾਰਾਂ ਦੇ ਸੀਜ਼ਨ ਦੇ ਕਾਰਨ, ਤਾਂ ਅੱਜ ਦਾ ਦਿਨ ਤੁਹਾਡੇ ਲਈ ਢੁਕਵਾਂ ਹੋ ਸਕਦਾ ਹੈ। ਗਹਿਣਿਆਂ ਦੀ ਖਰੀਦਦਾਰੀ ਲਈ ਇਹ ਸਮਾਂ ਵਧੀਆ ਮੰਨਿਆ ਜਾਂਦਾ ਹੈ। ਤੁਸੀਂ ਆਪਣੀ ਨਜ਼ਦੀਕੀ ਗਹਿਣਿਆਂ ਦੀ ਦੁਕਾਨ 'ਤੇ ਜਾ ਸਕਦੇ ਹੋ ਅਤੇ ਇਹਨਾਂ ਕੀਮਤਾਂ ਦੇ ਅਨੁਸਾਰ ਖਰੀਦ ਸਕਦੇ ਹੋ।
22 ਕੈਰੇਟ ਸੋਨੇ ਦੀ ਕੀਮਤ ਦਿੱਲੀ ਵਿੱਚ 71,350 ਰੁਪਏ, ਮੁੰਬਈ ਵਿੱਚ 71,200 ਰੁਪਏ, ਅਹਿਮਦਾਬਾਦ ਵਿੱਚ 71,250 ਰੁਪਏ, ਚੇਨਈ ਵਿੱਚ 71,200 ਰੁਪਏ ਅਤੇ ਕੋਲਕਾਤਾ ਵਿੱਚ 71,200 ਰੁਪਏ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ ਅਤੇ ਲਖਨਊ 'ਚ ਸੋਨੇ ਦੀ ਕੀਮਤ 71,350 ਰੁਪਏ, ਬੈਂਗਲੁਰੂ 'ਚ 71,200 ਰੁਪਏ ਅਤੇ ਜੈਪੁਰ 'ਚ 71,350 ਰੁਪਏ ਹੈ। ਪਟਨਾ ਵਿੱਚ 22 ਕੈਰੇਟ ਸੋਨੇ ਦੀ ਕੀਮਤ 71,250 ਰੁਪਏ ਅਤੇ ਭੁਵਨੇਸ਼ਵਰ ਅਤੇ ਹੈਦਰਾਬਾਦ ਵਿੱਚ 71,200 ਰੁਪਏ ਹੈ।
ਇਸ ਦੇ ਨਾਲ ਹੀ ਵੱਖ-ਵੱਖ ਸ਼ਹਿਰਾਂ 'ਚ 24 ਕੈਰੇਟ ਸੋਨੇ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਵਿੱਚ ਕੀਮਤ 77,820 ਰੁਪਏ, ਮੁੰਬਈ ਵਿੱਚ 77,670 ਰੁਪਏ, ਅਹਿਮਦਾਬਾਦ ਵਿੱਚ 77,720 ਰੁਪਏ, ਚੇਨਈ ਵਿੱਚ 77,670 ਰੁਪਏ ਅਤੇ ਕੋਲਕਾਤਾ ਵਿੱਚ 77,670 ਰੁਪਏ ਹੈ। ਗੁਰੂਗ੍ਰਾਮ ਅਤੇ ਲਖਨਊ 'ਚ 24 ਕੈਰੇਟ ਸੋਨੇ ਦੀ ਕੀਮਤ 77,820 ਰੁਪਏ, ਬੈਂਗਲੁਰੂ 'ਚ 77,670 ਰੁਪਏ, ਜੈਪੁਰ 'ਚ 77,820 ਰੁਪਏ ਅਤੇ ਪਟਨਾ 'ਚ 77,720 ਰੁਪਏ ਹੈ। ਭੁਵਨੇਸ਼ਵਰ ਅਤੇ ਹੈਦਰਾਬਾਦ ਵਿੱਚ 24 ਕੈਰੇਟ ਸੋਨੇ ਦੀ ਕੀਮਤ 77,670 ਰੁਪਏ ਹੈ।
ਹੋਰ ਪੜ੍ਹੋ : ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)