Stock Market Opening: ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ, ਸੈਂਸੈਕਸ 350 ਅੰਕਾਂ ਤੋਂ ਵਧ ਕੇ 64400 ਦੇ ਪਾਰ, ਨਿਫਟੀ 19200 ਤੋਂ ਉਪਰ
Stock Market Opening: ਘਰੇਲੂ ਸ਼ੇਅਰ ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਜ਼ੋਰਦਾਰ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਤੇ ਨਿਵੇਸ਼ਕਾਂ ਦੇ ਚਿਹਰੇ ਮੁਰਝਾ ਰਹੇ ਹਨ। ਬੈਂਕ ਨਿਫਟੀ ਵਾਧੇ ਨਾਲ ਬਾਜ਼ਾਰ ਨੂੰ ਸਮਰਥਨ ਦੇ ਰਿਹਾ ਹੈ।
Stock Market Opening: ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 'ਚ BSE ਸੈਂਸੈਕਸ 364 ਅੰਕ ਜਾਂ 0.57 ਫੀਸਦੀ ਦੇ ਵਾਧੇ ਨਾਲ 64,444 ਦੇ ਪੱਧਰ 'ਤੇ ਖੁੱਲ੍ਹਿਆ। ਉਥੇ ਹੀ NSE ਦਾ ਨਿਫਟੀ 107.75 ਅੰਕ ਜਾਂ 0.56 ਫੀਸਦੀ ਦੇ ਵਾਧੇ ਨਾਲ 19,241 ਦੇ ਪੱਧਰ 'ਤੇ ਖੁੱਲ੍ਹਿਆ ਹੈ।
ਬੈਂਕ ਨਿਫਟੀ ਵਿੱਚ ਜ਼ਬਰਦਸਤ ਉਛਾਲ
ਅੱਜ ਬਾਜ਼ਾਰ ਨੂੰ ਬੈਂਕ ਨਿਫਟੀ ਤੋਂ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ ਅਤੇ ਇਹ 230 ਅੰਕਾਂ ਤੋਂ ਜ਼ਿਆਦਾ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਬੈਂਕ ਨਿਫਟੀ ਸ਼ੁਰੂਆਤੀ ਮਿੰਟਾਂ 'ਚ 43241 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।
Airtel ਨੂੰ ਹੋਇਆ ਵੱਡਾ ਨੁਕਸਾਨ, ਘੱਟ ਗਈ ਇਹ ਚੀਜ਼, ਗਾਹਕ ਹੋ ਜਾਣ ਸਾਵਧਾਨ!
ਬਜ਼ਾਰ ਵਿੱਚ ਵਧਦੇ ਅਤੇ ਡਿੱਗਦੇ ਸ਼ੇਅਰਾਂ ਦੀ ਸਥਿਤੀ
ਜੇਕਰ ਅਸੀਂ ਅੱਜ ਬਜ਼ਾਰ ਵਿੱਚ ਅਡਵਾਂਸ-ਡਿਕਲਾਈਨ ਅਨੁਪਾਤ ਨੂੰ ਵੇਖੀਏ, ਤਾਂ ਜ਼ਿਆਦਾਤਰ ਸਟਾਕ ਇੱਕ ਜ਼ਬਰਦਸਤ ਰਫ਼ਤਾਰ ਨਾਲ ਵਪਾਰ ਕਰ ਰਹੇ ਹਨ। 1625 ਸ਼ੇਅਰ ਮਜ਼ਬੂਤੀ ਨਾਲ ਹਰੇ 'ਚ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ ਅਤੇ 326 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 92 ਸ਼ੇਅਰ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਕਰ ਰਹੇ ਹਨ।
ਕਿਵੇਂ ਰਹੀ ਸਟਾਕ ਮਾਰਕੀਟ ਦੀ ਪ੍ਰੀ-ਓਪਨਿੰਗ?
ਅੱਜ ਬਾਜ਼ਾਰ ਦੀ ਸ਼ੁਰੂਆਤੀ ਸ਼ੁਰੂਆਤ 'ਚ ਬੀ.ਐੱਸ.ਈ. ਦਾ ਸੈਂਸੈਕਸ 510.86 ਅੰਕ ਯਾਨੀ ਕਿ 0.80 ਫੀਸਦੀ ਦੇ ਵਾਧੇ ਨਾਲ 64591 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਉਥੇ ਹੀ NSE ਦਾ ਨਿਫਟੀ 162.35 ਅੰਕ ਜਾਂ 0.85 ਫੀਸਦੀ ਦੇ ਵਾਧੇ ਨਾਲ 19295 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : GST on Electricity : ਫਲੈਟ ਮਾਲਕਾਂ ਤੋਂ ਬਿਜਲੀ ਦੀਆਂ ਉੱਚੀਆਂ ਦਰਾਂ ਵਸੂਲਣ ਵਾਲੇ ਡਿਵੈਲਪਰਾਂ ਨੂੰ ਦੇਣਾ ਪਵੇਗਾ 18 ਫੀਸਦੀ GST, CBIC ਦਾ ਹੁਕਮ
ਇਹ ਵੀ ਪੜ੍ਹੋ : November Monthly Horoscope 2023: ਮੇਖ, ਮਿਥੁਨ, ਤੁਲਾ, ਕੁੰਭ ਰਾਸ਼ੀ ਦੇ ਲੋਕਾਂ ਨੂੰ ਨਵੰਬਰ 'ਚ ਮਿਲ ਸਕਦੀ ਤਰੱਕੀ, ਜਾਣੋ ਆਪਣੀ ਮਹੀਨਾਵਾਰ ਰਾਸ਼ੀਫਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ