(Source: ECI/ABP News/ABP Majha)
Ethanol Blended Petrol : ਭਾਰਤ 'ਚ ਪੈਟਰੋਲ-ਡੀਜ਼ਲ ਦੀ ਵਰਤੋਂ ਹੋਵੇਗੀ ਬੰਦ!, ਗਡਕਰੀ ਨੇ ਦੱਸੀ ਸਰਕਾਰ ਦੀ ਹੈਰਾਨ ਕਰ ਦੇਣ ਵਾਲੀ ਰਣਨੀਤੀ
ਕੇਂਦਰੀ ਸੜਕ ਤੇ ਆਵਾਜਾਈ ਮੰਤਰੀ Nitin Gadkari ਨੇ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਨੂੰ ਖਤਮ ਕਰਨ ਲਈ ਸਰਕਾਰ ਦੀ ਰਣਨੀਤੀ ਦਾ ਖੁਲਾਸਾ ਕੀਤਾ ਹੈ। ਚੈੱਕ ਗਣਰਾਜ ਦੇ ਅਧਿਕਾਰਤ ਦੌਰੇ ਉਤੇ ਗਏ ਗਡਕਰੀ...
Ethanol Blended Petrol : ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਨੂੰ ਖਤਮ ਕਰਨ ਲਈ ਸਰਕਾਰ ਦੀ ਰਣਨੀਤੀ ਦਾ ਖੁਲਾਸਾ ਕੀਤਾ ਹੈ। ਚੈੱਕ ਗਣਰਾਜ ਦੇ ਅਧਿਕਾਰਤ ਦੌਰੇ ਉਤੇ ਗਏ ਗਡਕਰੀ ਨੇ ਮੰਗਲਵਾਰ ਨੂੰ ਪ੍ਰਾਗ 'ਚ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਗੱਲਬਾਤ ਕੀਤੀ।
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਬੋਲਦਿਆਂ ਗਡਕਰੀ ਨੇ ਕਿਹਾ, '...ਅਸੀਂ 186 ਪਲਾਂਟ ਤਿਆਰ ਕੀਤੇ ਹਨ ਜੋ ਪਰਾਲੀ ਤੋਂ ਬਾਇਓ-ਸੀਐਨਜੀ ਅਤੇ ਬਾਇਓ-ਐਲਐਨਜੀ ਬਣਾ ਸਕਦੇ ਹਨ। 186 ਵਿੱਚੋਂ 36 ਪਲਾਂਟ ਇਸ ਸਮੇਂ ਕੰਮ ਕਰ ਰਹੇ ਹਨ।
ਮੁਸ਼ਕਲ ਹੈ, ਪਰ ਅਸੰਭਵ ਨਹੀਂ
ਗਡਕਰੀ ਨੇ ਕਿਹਾ ਕਿ ‘ਨਾਗਪੁਰ ਵਿੱਚ ਸਾਰੇ ਵਾਹਨ ਜਿਵੇਂ ਟਰੈਕਟਰ, ਬੱਸਾਂ ਅਤੇ ਕਾਰਾਂ ਬਾਇਓ-ਸੀਐਨਜੀ ’ਤੇ ਚੱਲ ਰਹੀਆਂ ਹਨ… ਮੇਰਾ ਸੁਪਨਾ ਹੈ ਕਿ ਭਾਰਤ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਛੁਟਕਾਰਾ ਦਿਵਾਉਣਾ… ਇਹ ਮੁਸ਼ਕਲ ਹੈ, ਪਰ ਅਸੰਭਵ ਨਹੀਂ ਹੈ।
ਇੰਡੀਅਨ ਆਇਲ ਦਾ ਇੱਕ ਨਵਾਂ ਉਦਯੋਗ ਖੁੱਲ੍ਹਿਆ
ਨਿਤਿਨ ਗਡਕਰੀ ਨੇ ਕਿਹਾ, ਪਾਣੀਪਤ ਵਿੱਚ ਇੰਡੀਅਨ ਆਇਲ ਦਾ ਇੱਕ ਨਵਾਂ ਉਦਯੋਗ ਖੁੱਲ੍ਹਿਆ ਹੈ ਜੋ ਝੋਨੇ ਦੀ ਪਰਾਲੀ ਤੋਂ ਬਿਟੂਮਿਨ ਅਤੇ ਈਥਾਨੌਲ ਬਣਾਏਗਾ। ਪਰਾਲੀ ਤੋਂ 1,00,000 ਲੀਟਰ ਈਥਾਨੌਲ ਅਤੇ 150 ਟਨ ਬਾਇਓਬਿਟਿਊਮਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਭਾਰਤ ਨੂੰ ਹੈ 80 ਲੱਖ ਟਨ ਬਾਇਓਬਿਟਿਊਮਨ ਦੀ ਲੋੜ
ਭਾਰਤ ਨੂੰ 80 ਲੱਖ ਟਨ ਬਾਇਓਬਿਟਿਊਮਨ ਦੀ ਲੋੜ ਹੈ, ਜਿਸ ਵਿੱਚੋਂ 50 ਲੱਖ ਟਨ ਭਾਰਤੀ ਰਿਫਾਇਨਰੀਆਂ ਤੋਂ ਪ੍ਰਾਪਤ ਕਰਨ ਦਾ ਟੀਚਾ ਹੈ ਅਤੇ 30 ਲੱਖ ਟਨ ਆਯਾਤ ਕੀਤਾ ਜਾਂਦਾ ਹੈ। ਹੁਣ ਸਾਡੇ ਕਿਸਾਨ ਨਾ ਸਿਰਫ਼ ਸਾਨੂੰ ਭੋਜਨ ਦੇਣਗੇ ਸਗੋਂ ਊਰਜਾ ਉਤਪਾਦਨ ਵਿੱਚ ਵੀ ਮਦਦ ਕਰਨਗੇ।
ਇਸ ਤੋਂ ਇਲਾਵਾ ਗਡਕਰੀ ਨੇ ਅਰਬਨ ਐਕਸਟੈਂਸ਼ਨ ਰੋਡ 2 ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜੋ ਅਗਲੇ 2-3 ਮਹੀਨਿਆਂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਨਵੇਂ ਰੂਟ ਰਾਹੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੱਕ ਪਹੁੰਚਣ ਦਾ ਸਮਾਂ 2 ਘੰਟੇ ਤੋਂ ਘਟ ਕੇ ਸਿਰਫ 20 ਮਿੰਟ ਰਹਿ ਜਾਵੇਗਾ।
ਉਨ੍ਹਾਂ ਕਿਹਾ ਕਿ ‘ਅਸੀਂ ਇਕ ਹੋਰ ਸੁਰੰਗ ਸੜਕ ਬਣਾਈ ਹੈ ਜੋ ਹਵਾਈ ਪੱਟੀ ਦੇ ਹੇਠਾਂ ਤੋਂ ਆਈਜੀਆਈ ਹਵਾਈ ਅੱਡੇ ਦੇ ਟੀ3 ਤੱਕ ਜਾਂਦੀ ਹੈ।’ ਦਿੱਲੀ ਦੀ ਨਵੀਂ ਅਰਬਨ ਐਕਸਟੈਂਸ਼ਨ ਰੋਡ 2 ਅਟਲ ਸੁਰੰਗ ਵਰਗੀ ਹੈ।
ਨਿਤਿਨ ਗਡਕਰੀ ਨੇ ਕਿਹਾ ਕਿ ਮਨਾਲੀ ਤੋਂ ਰੋਹਤਾਂਗ ਪਾਸ ਤੱਕ ਯਾਤਰਾ ਦਾ ਸਮਾਂ ਦੋ ਘੰਟੇ ਤੋਂ ਵੱਧ ਲੱਗਦਾ ਸੀ, ਪਰ ਅਟਲ ਸੁਰੰਗ ਕਾਰਨ ਯਾਤਰਾ ਦਾ ਸਮਾਂ 8 ਮਿੰਟ ਰਹਿ ਗਿਆ ਹੈ।