Home Loan: ਕਰਜ਼ੇ ਦੇ ਬੋਝ ਤੋਂ ਇੰਝ ਪਾਓ ਛੁਟਕਾਰਾ, ਇਨ੍ਹਾਂ ਸੌਖੇ ਤਰੀਕਿਆਂ ਨਾਲ ਘਟਾਓ ਕਿਸਤਾਂ
ਆਪਣੇ ਸੁਪਨਿਆਂ ਦੇ ਘਰ ਲਈ ਉਸ ਨੂੰ ਜੇਕਰ ਲੋਨ ਲੈਣਾ ਪਵੇ ਤਾਂ ਉਹ ਅਜਿਹਾ ਵੀ ਕਰਦਾ ਹੈ। ਹੋਮ ਲੋਨ ਕਾਫੀ ਲੰਬੇ ਸਮੇਂ ਲਈ ਲਿਆ ਜਾਂਦਾ ਹੈ। ਕਈ ਵਾਰ ਕਿਸੇ ਵੀ ਹਾਲਾਤ ਕਾਰਨ ਹੋਮ ਲੋਨ ਚੁਕਾਉਣਾ ਭਾਰੀ ਲੱਗਣ ਲੱਗਦਾ ਹੈ।
ਨਵੀਂ ਦਿੱਲੀ: ਇਨਸਾਨ ਆਪਣੀ ਪੂਰੀ ਜ਼ਿੰਦਗੀ ਇੱਕ ਚੰਗਾ ਘਰ ਬਣਾਉਣ ਵਿੱਚ ਲੱਗਾ ਦਿੰਦਾ ਹੈ। ਇਸ ਲਈ ਉਹ ਹਰ ਸੰਭਵ ਯਤਨ ਕਰਦਾ ਹੈ। ਆਪਣੇ ਸੁਪਨਿਆਂ ਦੇ ਘਰ ਲਈ ਉਸ ਨੂੰ ਜੇਕਰ ਲੋਨ ਲੈਣਾ ਪਵੇ ਤਾਂ ਉਹ ਅਜਿਹਾ ਵੀ ਕਰਦਾ ਹੈ। ਹੋਮ ਲੋਨ ਕਾਫੀ ਲੰਬੇ ਸਮੇਂ ਲਈ ਲਿਆ ਜਾਂਦਾ ਹੈ। ਕਈ ਵਾਰ ਕਿਸੇ ਵੀ ਹਾਲਾਤ ਕਾਰਨ ਹੋਮ ਲੋਨ ਚੁਕਾਉਣਾ ਭਾਰੀ ਲੱਗਣ ਲੱਗਦਾ ਹੈ। ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਕੁਝ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਹੋਮ ਲੋਨ ਦੀ ਕਿਸਤ ਵਿੱਚ ਕਮੀ ਲਿਆ ਸਕਦੇ ਹੋ।
ਜ਼ਿਆਦਾ ਡਾਊਨ ਪੇਮੈਂਟ
ਲੋਨ ਉਪਲਬਧ ਕਰਵਾਉਣ ਵਾਲੇ ਸੰਸਥਾਨ ਪ੍ਰਾਪਰਟੀ ਦੇ ਬਾਜ਼ਾਰ ਮੁੱਲ ਦੇ ਹਿਸਾਬ ਨਾਲ ਲੋਨ ਮੁਹੱਈਆ ਕਰਵਾਉਂਦੇ ਹਨ। ਅਸੀਂ ਹੋਮ ਲੋਨ ਲੈਣ ਤੋਂ ਪਹਿਲਾਂ ਕੋਸ਼ਿਸ਼ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਡਾਊਨ ਪੇਮੈਂਟ ਕੀਤੀ ਜਾਵੇ। ਦਰਅਸਲ ਜਿੰਨੀ ਜ਼ਿਆਦਾ ਡਾਊਨ ਪੇਮੈਂਟ ਪ੍ਰਾਪਰਟੀ ਲਈ ਕਰਾਂਗੇ, ਓਨਾ ਘੱਟ ਲੋਨ ਲੈਣਾ ਹੋਵੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਘੱਟ ਲੋਨ ਉੱਤੇ ਕਿਸਤ ਵੀ ਘੱਟ ਹੋਵੇਗੀ ਤੇ ਉਸ ਉੱਤੇ ਜਾਣ ਵਾਲਾ ਵਿਆਜ਼ ਵੀ ਘੱਟ ਹੋਵੇਗਾ। ਇਸ ਦਾ ਇੱਕ ਫਾਇਦਾ ਇਹ ਵੀ ਹੈ ਕਿ ਜੇਕਰ ਪ੍ਰਾਪਰਟੀ ਦੇ ਬਾਜ਼ਾਰ ਮੁੱਲ ਤੋਂ ਜਿੰਨੇ ਘੱਟ ਲੋਨ ਲਈ ਅਪਲਾਈ ਕਰੋਗੇ ਤਾਂ ਲੋਨ ਮਿਲਣ ਦੇ ਚਾਂਸ ਵੱਧ ਜਾਂਦੇ ਹਨ।
ਪ੍ਰੀ-ਪੇਮੈਂਟ
ਹੋਮ ਲੋਨ ਲੈਣ ਦੇ ਬਾਅਦ ਕੋਸ਼ਿਸ਼ ਕਰੋ ਕਿ ਇਕ ਸਮੇਂ ਦੇ ਬਾਅਦ ਥੋੜੀ ਪ੍ਰੀ-ਪੇਮੈਂਟ ਵੀ ਕਰ ਦਓ। ਪ੍ਰੀ-ਪੇਮੈਂਟ ਕਰਨ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡੇ ਵੱਲੋਂ ਚੁਕਾਇਆ ਜਾ ਰਿਹਾ ਲੋਨ ਦਾ ਅਮਾਊਂਟ ਘੱਟ ਹੋ ਜਾਵੇਗਾ ਤੇ ਲੋਨ ਦਾ ਕਾਰਜਕਾਲ ਦੁਬਾਰਾ ਤੈਅ ਕੀਤਾ ਜਾ ਸਕਦਾ ਹੈ। ਉੱਥੇ ਹੀ ਪ੍ਰੀ-ਪੇਮੈਂਟ ਕਰਨ ਉੱਤੇ ਲੋਨ ਦੀ ਕਿਸਤ, ਉਸ ਉੱਤੇ ਚੁਕਾਏ ਜਾ ਰਹੇ ਵਿਆਜ਼ ਵਿੱਚ ਵੀ ਕਮੀ ਆਉਂਦੀ ਹੈ। ਆਪਣੀ ਆਰਥਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀ-ਪੇਮੈਂਟ ਦਾ ਸਮਾਂ ਤੇ ਰਾਸ਼ੀ ਨੂੰ ਤੈਅ ਕੀਤਾ ਜਾ ਸਕਦਾ ਹੈ।
ਹੋਮ ਲੋਨ ਦੇਣ ਵਾਲੀ ਕੰਪਨੀ ਵਿੱਚ ਬਦਲਾਅ
ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀ ਹੋਮ ਲੋਨ ਉੱਚੀ ਵਿਆਜ਼ ਦਰ ਉੱਤੇ ਲੈ ਲੈਂਦੇ ਹੋ ਤੇ ਕੁਝ ਸਮੇਂ ਬਾਅਦ ਵਿਆਜ਼ ਦੀਆਂ ਦਰਾਂ ਵਿੱਚ ਗਿਰਾਵਟ ਆ ਜਾਂਦੀ ਹੈ ਪਰ ਤੁਹਾਡੇ ਜ਼ਰੀਏ ਲਏ ਗਏ ਲੋਨ ਦੀ ਵਿਆਜ਼ ਦਰ ਫਿਕਸ ਹੋਣ ਕਾਰਨ ਉਸ ਵਿੱਚ ਕੋਈ ਬਦਲਾਅ ਨਹੀਂ ਆਉਂਦਾ ਹੈ। ਅਜਿਹੇ ਵਿੱਚ ਹੋਮ ਲੋਨ ਲੈਣ ਦੇ ਬਾਅਦ ਆਪਣੀ ਮੌਜੂਦਾ ਹੋਮ ਲੋਨ ਕੰਪਨੀ ਵਿੱਚ ਬਦਲਾਅ ਕਰ ਦੂਜੀ ਕੰਪਨੀ ਵੱਲ ਮੂਵ ਕਰ ਸਕਦੇ ਹੋ।
ਇਸ ਸਥਿਤੀ ਵਿੱਚ ਹੋਮ ਲੋਨ ਬੈਲੇਂਸ ਟਰਾਂਸਫਰ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਜਿਹੜੀ ਕੰਪਨੀਆਂ ਵਧੀਆ ਵਿਆਜ਼ ਦਰ ਦੀ ਪੇਸ਼ਕਸ਼ ਕਰਨ ਉਸ ਨੂੰ ਹੋਮ ਲੋਨ ਬੈਲੇਂਸ ਟਰਾਂਸਫਰ ਕਰਕੇ ਅਸੀਂ ਵੱਡੀ ਰਾਸ਼ੀ ਦੀ ਬੱਚਤ ਕਰ ਸਕਦੇ ਹਨ। ਹਾਲਾਂਕਿ ਅਜਿਹਾ ਕਰਨ ਤੋਂ ਪਹਿਲਾਂ ਵਿਆਜ਼ ਦਰ, ਮਾਸਿਕ ਕਿਸਤ ਤੇ ਆਪਣੇ ਫਾਇਦੇ ਨੁਕਸਾਨ ਦੀ ਚੰਗੀ ਤਰ੍ਹਾਂ ਤੁਲਨਾ ਕਰ ਲਓ
ਆਫਰ
ਹੋਮ ਲੋਨ ਲੈਂਦੇ ਸਮੇਂ ਹੋਮ ਲੋਨ ਲਈ ਮੌਜੂਦਾ ਆਫਰ ਦੀ ਜਾਂਚ ਕਰ ਲਓ। ਵੱਖ-ਵੱਖ ਕੰਪਨੀਆਂ ਹੋਮ ਲੋਨ ਉੱਤੇ ਸਮੇਂ-ਸਮੇਂ 'ਤੇ ਆਫਰ ਦਿੰਦੀ ਰਹਿੰਦੀਆਂ ਹਨ। ਇਨ੍ਹਾਂ ਆਫਰਾਂ ਦੇ ਜ਼ਰੀਏ ਵੀ ਹੋਮ ਲੋਨ ਦੀ ਕਿਸਤ ਵਿੱਚ ਕਮੀ ਲਿਆਈ ਜਾ ਸਕਦੀ ਹੈ।
ਲੋਨ ਵਿੱਚ ਭਾਗੀਦਾਰੀ
ਜੇਕਰ ਹੋਮ ਲੋਨ ਦੀ ਕਿਸਤ ਜ਼ਿਆਦਾ ਲੱਗ ਰਹੀ ਹੈ ਤਾਂ ਇਸ ਲਈ ਜੁਆਇੰਟ ਹੋਮ ਲੋਨ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜੁਆਇੰਟ ਹੋਮ ਲੋਨ ਤਹਿਤ ਬਿਨੈਕਾਰਾਂ ਦੀ ਆਮਦਨੀ ਵੇਖੀ ਜਾਂਦੀ ਹੈ ਅਤੇ ਉਸ ਦੇ ਹਿਸਾਬ ਨਾਲ ਲੋਨ ਦਾ ਨਿਰਧਾਰਣ ਕੀਤਾ ਜਾਂਦਾ ਹੈ। ਕਈ ਲੋਨ ਦੇਣ ਵਾਲੀ ਕੰਪਨੀਆਂ ਮਹਿਲਾ ਸਹਿ-ਬਿਨੈਕਾਰਾਂ ਨੂੰ ਰਿਆਇਤੀ ਵਿਆਜ਼ ਦਰਾਂ ਉੱਤੇ ਵੀ ਲੋਨ ਮੁਹੱਈਆ ਕਰਵਾਉਂਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904