Toll Price Hike: ਅੱਜ ਤੋਂ ਸੜਕਾਂ 'ਤੇ ਸਫਰ ਕਰਨਾ ਹੋਇਆ ਮਹਿੰਗਾ, ਟੌਲ ਪਲਾਜ਼ਿਆਂ 'ਤੇ ਟੈਕਸ ਦਰਾਂ ਵਧੀਆਂ, ਕਿਸਾਨਾਂ ਵੱਲੋਂ ਸੰਘਰਸ਼ ਦੀ ਚੇਤਾਵਨੀ
Toll Tax Hiked: ਦੱਸ ਦੇਈਏ ਕਿ ਜੋ ਲੋਕ ਪਹਿਲਾਂ ਹਰ ਮਹੀਨੇ ਦੇ ਪਾਸ (40 ਲੋਕਾਂ ਲਈ) 'ਤੇ 765 ਰੁਪਏ ਟੋਲ ਵਜੋਂ ਜਮ੍ਹਾਂ ਕਰਦੇ ਸੀ, ਉਹ ਹੁਣ 875 ਰੁਪਏ ਜਮ੍ਹਾ ਕਰਨਗੇ। ਅਜਿਹੇ 'ਚ ਰੋਜ਼ਾਨਾ ਯਾਤਰੀਆਂ ਨੂੰ ਕਰੀਬ 110 ਰੁਪਏ ਦਾ ਵਾਧੂ ਬੋਝ ਝੱਲਣਾ ਪਵੇਗਾ।
Toll Tax Hiked From April 1 your road trip became costlier without FASTag you will have to pay double toll tax
ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਸੜਕਾਂ ਉੱਪਰ ਸਫਰ ਕਰਨਾ ਮਹਿੰਗਾ ਹੋ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਕੌਮੀ ਮਾਰਗਾਂ ’ਤੇ ਸਥਿਤ ਟੌਲ ਪਲਾਜ਼ਿਆਂ ਲਈ ਜਾਰੀ ਕੀਤੀਆਂ ਨਵੀਆਂ ਦਰਾਂ ਵੀਰਵਾਰ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ। ਪੰਜਾਬ ਤੇ ਹਰਿਆਣਾ ਵਿੱਚੋਂ ਕੌਮੀ ਮਾਰਗ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ 10 ਤੋਂ 18 ਫ਼ੀਸਦ ਤੱਕ ਵਾਧੂ ਟੌਲ ਟੈਕਸ ਦੇਣਾ ਪਵੇਗਾ।
ਹਾਸਲ ਜਾਣਕਾਰੀ ਮੁਤਾਬਕ ਇਸ ਫ਼ੈਸਲੇ ਦਾ ਅਸਰ ਪੰਜਾਬ ਦੇ 11 ਟੌਲ ਪਲਾਜ਼ਿਆਂ ’ਤੇ ਦੇਖਣ ਨੂੰ ਮਿਲੇਗਾ, ਜਿੱਥੇ 10 ਤੋਂ 65 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਲੁਧਿਆਣਾ-ਜਗਰਾਉਂ ਸੜਕ ਸਥਿਤ ਟੌਲ ਪਲਾਜ਼ਾ, ਲੁਧਿਆਣਾ ਸਾਉਥ-ਲਾਡੋਵਾਲ ਟੌਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਕੌਮੀ ਸੜਕ ’ਤੇ ਪੰਜ ਟੌਲ ਪਲਾਜ਼ੇ, ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਤਿੰਨ ਤੇ ਬਠਿੰਡਾ-ਮਲੋਟ ਕੌਮੀ ਸੜਕ ’ਤੇ ਇਕ ਟੌਲ ਪਲਾਜ਼ੇ ’ਤੇ ਪਹਿਲਾਂ ਦੇ ਮੁਕਾਬਲੇ ਵੱਧ ਟੌਲ ਟੈਕਸ ਦੀ ਅਦਾਇਗੀ ਕਰਨੀ ਪਵੇਗੀ।
ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਅਜ਼ੀਜ਼ਪੁਰ ਵਿਖੇ ਪੈਂਦੇ ਟੌਲ ਪਲਾਜ਼ਾ ਦੀਆਂ ਦਰਾਂ ਵਿੱਚ ਵੀ ਵਾਧਾ ਹੋ ਗਿਆ ਹੈ। ਇੱਥੋਂ ਲੰਘਦੇ ਚਹੁ-ਪਹੀਆ ਵਾਹਨਾਂ ਨੂੰ ਪਹਿਲਾਂ ਆਉਣ/ਜਾਣ ਦੇ 55 ਰੁਪਏ ਦੇਣੇ ਪੈਂਦੇ ਸਨ, ਜਿਹੜੇ ਕਿ ਹੁਣ ਵੱਧ ਕੇ 60 ਰੁਪਏ ਹੋ ਗਏ ਹਨ।
ਮਿਨੀ ਬੱਸ, ਕੈਂਟਰ ਦੇ 90 ਤੋਂ ਵਧਾ ਕੇ 100 ਰੁਪਏ, ਬੱਸ ਤੇ ਟਰੱਕ ਦੇ 190 ਰੁਪਏ ਤੋਂ ਵਧਾ ਕੇ 210 ਰੁਪਏ, ਕਮਰਸ਼ੀਅਲ ਵਾਹਨ ਦੇ 205 ਤੋਂ 225, ਭਾਰੀ ਵਾਹਨ ਦੇ 295 ਤੋਂ ਵਧਾ ਕੇ 325 ਰੁਪਏ ਅਤੇ ਵਾਧੂ ਭਾਰੀ ਵਾਹਨ ਦੇ 360 ਰੁਪਏ ਤੋਂ ਵਧਾ ਕੇ 395 ਰੁਪਏ ਕਰ ਦਿੱਤਾ ਗਿਆ ਹੈ। ਮਹੀਨਾਵਾਰ ਬਣਨ ਵਾਲੇ ਪਾਸ ਦੇ ਰੇਟ ਵੀ 285 ਤੋਂ ਵਧਾ ਕੇ 315 ਰੁਪਏ ਕਰ ਦਿੱਤੇ ਗਏ ਹਨ।
ਉਧਰ, ਟੌਲ ਦਰਾਂ ਦੇ ਵਾਧੇ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਇਸ ਵਾਧੇ ਖਿਲਾਫ਼ ਮੁੜ ਤੋਂ ਸੰਘਰਸ਼ ਕਰਨ ਦੇ ਰੌਂਅ ’ਚ ਹਨ। ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਟੌਲ ਦਰਾਂ ਦੇ ਸੰਭਾਵੀ ਵਾਧੇ ਨੂੰ ਗ਼ੈਰਵਾਜਬ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਹੋਰ ਕਿਸਾਨ ਜਥੇਬੰਦੀਆਂ ਨਾਲ ਸਲਾਹ ਕਰਕੇ ਟੌਲ ਦਰਾਂ ’ਚ ਵਾਧੇ ਖਿਲਾਫ਼ ਮੁੜ ਤੋਂ ਟੌਲ ਪਲਾਜ਼ਿਆਂ ’ਤੇ ਧਰਨੇ ਦੇਵੇਗੀ।
ਇਹ ਵੀ ਪੜ੍ਹੋ: Coronavirus Cases Today: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1335 ਮਾਮਲੇ, 52 ਲੋਕਾਂ ਦੀ ਮੌਤ