Highest Salary Person In India: ਭਾਰਤ ’ਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਕੌਣ? ਇਹ ਹੈ 3,250 ਲੱਖ ਰੁਪਏ ਸਾਲਾਨਾ ਤਨਖ਼ਾਹ ਲੈਣ ਵਾਲਾ ਸ਼ਖ਼ਸ
Highest Paid Person In India: ਭਾਰਤ ’ਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਕੌਣ? ਇਹ ਹੈ 3,250 ਲੱਖ ਰੁਪਏ ਸਾਲਾਨਾ ਤਨਖ਼ਾਹ ਲੈਣ ਵਾਲਾ ਸ਼ਖ਼ਸ
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤ (India) ਸੱਚਮੁਚ ਵਿਭਿੰਨਤਾਵਾਂ ਭਰਿਆ ਦੇਸ਼ ਹੈ; ਜਿੱਥੇ ਮੁਕੇਸ਼ ਅੰਬਾਨੀ (Mukesh Ambani) ਵਰਗੇ ਅਮੀਰ ਵੀ ਹਨ, ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਉਨ੍ਹਾਂ ਕੋਲ਼ ਅਸਲ ’ਚ ਕਿੰਨੀ ਦੌਲਤ ਹੈ ਤੇ ਦੂਜੇ ਪਾਸੇ ਕੁਝ ਅਜਿਹੇ ਗ਼ਰੀਬ ਵੀ ਹਨ, ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਠੀਕ ਤਰ੍ਹਾਂ ਨਸੀਬ ਨਹੀਂ ਹੁੰਦੀ। ਇਹੋ ਹਾਲ ਤਨਖ਼ਾਹਦਾਰ ਵਰਗ ਦੇ ਮੁਲਾਜ਼ਮਾਂ ਦਾ ਹੈ। ਦੇਸ਼ ’ਚ ਬਹੁਤ ਮੋਟੀਆਂ ਤਨਖ਼ਾਹਾਂ (highest salary) ਲੈਣ ਵਾਲੇ ਮੁਲਾਜ਼ਮ ਵੀ ਹਨ ਤੇ ਨਾਮਾਤਰ ਤਨਖ਼ਾਹਾਂ ਵਾਲੇ ਵੀ।
ਕੀ ਤੁਸੀਂ ਜਾਣਦੇ ਹੋ ਕਿ ਇਸ ਵੇਲੇ ਸਭ ਤੋਂ ਵੱਧ ਤਨਖ਼ਾਹ ਲੈਣ ਵਾਲਾ ਮੁਲਾਜ਼ਮ/ਕਰਮਚਾਰੀ ਕੌਣ ਹਨ। ਪੂਰੇ ਦੇਸ਼ ਦੇ ਸਾਰੇ ਖੇਤਰਾਂ ਦੇ ਅੰਕੜੇ ਤਾਂ ਉਪਲਬਧ ਨਹੀਂ ਪਰ ਸੂਚਨਾ ਤਕਨਾਲੋਜੀ (IT) ਖੇਤਰ ’ਚ ਇਸ ਵੇਲੇ ਸਭ ਤੋਂ ਵੱਧ 3,250 ਲੱਖ ਰੁਪਏ ਸਾਲਾਨਾ ਭਾਵ ਹਰ ਸਾਲ 32.50 ਕਰੋੜ ਤੋਂ ਵੱਧ ਦੀ ਰਕਮ ਤਨਖ਼ਾਹ ਤੇ ਹੋਰ ਭੱਤਿਆਂ ਵਜੋਂ ਲੈਣ ਵਾਲੇ ਮੁਲਾਜ਼ਮ ਹਨ ਸੀ. ਵਿਜਯਾ ਕੁਮਾਰ; ਜੋ ‘ਐਚਸੀਐਲ ਟੈਕਨੋਲੋਜੀਸ ਲਿਮਟਿਡ’ (HCL Technologies Ltd.) ਦੇ ਚੀਫ਼ ਐਗਜ਼ੀਕਿਊਟਿਵ ਹਨ।
ਵਿਜਯਾ ਕੁਮਾਰ ਨੂੰ ਇਸ ਵਿੱਤੀ ਵਰ੍ਹੇ 2021-22 ਦੌਰਾਨ ਭਾਵ 31 ਮਾਰਚ ਤੱਕ 20 ਲੱਖ ਡਾਲਰ ਤਾਂ ਬੇਸਿਕ ਤਨਖ਼ਾਹ ਮਿਲਣੀ ਹੈ। ਫਿਰ 3.84 ਹਜ਼ਾਰ ਡਾਲਰ ਉਨ੍ਹਾਂ ਨੂੰ ਭੱਤੇ ਵਜੋਂ ਮਿਲਣੇ ਹਨ। ਇੰਝ ਉਨ੍ਹਾਂ ਦੀ ਕੁੱਲ ਸਾਲਾਨਾ ਤਨਖ਼ਾਹ+ਭੱਤੇ 4.38 ਮਿਲੀਅਨ ਡਾਲਰ ਹੋਣਗੇ, ਜੋ 32.50 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦਾ ਹੈ।
ਸੀ. ਵਿਜਯਾ ਕੁਮਾਰ ਜਿਹੜੀ ਕੰਪਨੀ ‘ਐੱਚਸੀਐੱਲ ਟੈਕਨੋਲੋਜੀਸ ਲਿਮਿਟੇਡ’ (HCL Technologies Ltd.) ਲਈ ਕੰਮ ਕਰਦੇ ਹਨ, ਉਹ ਭਾਰਤ ਦੀ ਇੱਕ ਬਹੁ–ਰਾਸ਼ਟਰੀ ਸੂਚਨਾ ਟੈਕਨੋਲੋਜੀ (IT) ਨਾਲ ਜੁੜੀਆਂ ਸੇਵਾਵਾਂ ਤੇ ਸਲਾਹਾਂ ਦੇਣ ਵਾਲੀ ਕੰਪਨੀ ਹੈ; ਜਿਸ ਦਾ ਮੁੱਖ ਦਫ਼ਤਰ ਦਿੱਲੀ ਲਾਗਲੇ ਉੱਤਰ ਪ੍ਰਦੇਸ਼ ਦੇ ਨੌਇਡਾ (NOIDA-ਨਿਊ ਓਖਲਾ ਇੰਡਸਟ੍ਰੀਅਲ ਡਿਵੈਲਪਮੈਂਟ ਅਥਾਰਟੀ) ਵਿਖੇ ਸਥਿਤ ਹੈ। ਇਹ ਐੱਚਸੀਐੱਲ ਇੰਟਰਪ੍ਰਾਈਜ਼ (HCL Enterprise) ਦੀ ਸਹਾਇਕ ਕੰਪਨੀ ਹੈ।
ਸੀ. ਵਿਜਯਾ ਕੁਮਾਰ ਨੂੰ ਆਈਟੀ ਖੇਤਰ ਵਿੱਚ ਆਮ ਤੌਰ ਉੱਤੇ ‘CVK’ ਜਾਂ ‘ਵਿਜੇ’ ਦੇ ਨਾਂ ਨਾਲ ਵਧੈਰੇ ਜਾਣਿਆ ਜਾਂਦਾ ਹੈ। ਉਹ ਐੱਚਸੀਐੱਲ ਟੈਕਨੋਲੋਜੀਸ ਦੇ ਚੀਫ਼ ਐਗਜ਼ੀਕਿਊਟਿਵ ਆਫ਼ੀਸਰ ਦੇ ਨਾਲ-ਨਾਲ ਮੈਨੇਜਿੰਗ ਡਾਇਰੈਕਟਰ ਵੀ ਹਨ। ਉਨ੍ਹਾਂ ਦੀ ਕੰਪਨੀ 10.54 ਅਰਬ ਅਮਰੀਕੀ ਡਾਲਰ ਕੀਮਤ ਦੀ ਹੈ।
ਇਸ ਵੇਲੇ ਵਿਜਯਾ ਕੁਮਾਰ ਦੇ ਅਧੀਨ 50 ਦੇਸ਼ਾਂ ’ਚ 1 ਲੱਖ 76 ਕਰਮਚਾਰੀ ਤੇ ਅਣਗਿਣਤ ਪ੍ਰੋਫ਼ੈਸ਼ਨਲਜ਼ ਕੰਮ ਕਰ ਰਹੇ ਹਨ। ਉਹ ਆਪਣੇ ਗਾਹਕਾਂ ਨੂੰ ਡਿਜੀਟਲ ਟੈਕਨੋਲੋਜੀਸ ਦੇ ਸੌਲਿਯੂਸ਼ਨਜ਼ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਦੀ ਟੀਮ ਇੱਕ ਤਰ੍ਹਾਂ ਦੁਨੀਆ ਨੂੰ ਆਪਸ ਵਿੱਚ ਜੋੜਦੀ ਹੈ। ਰੋਜ਼ਾਨਾ ‘ਮਿੰਟ’ ਅਨੁਸਾਰ ਗਾਹਕ ਆਪਣੀਆਂ ਸੰਪਤੀਆਂ ਨਾਲ ਸਦਾ ਲਈ ਜੁੜੇ ਰਹਿ ਸਕਦੇ ਹਨ। ਇਹ ਸਾਰੇ ਹੱਲ ਹੁਣ ਵੱਡੇ ਪੱਧਰ ਉੱਤੇ ਇਹ ਕੰਪਨੀ ਮੁਹੱਈਆ ਕਰਵਾ ਰਹੀ ਹੈ।
ਵਿਜਯਾ ਕੁਮਾਰ ਦਾ ਕੰਮ ਆਪਣੀ ਕੰਪਨੀ ਲਈ ਬੇਹੱਦ ਮਜ਼ਬੂਤ ਰਣਨੀਤੀਆਂ ਉਲੀਕਣਾ, ਕੰਪਨੀ ਦੇ ਸਾਰੇ ਕੰਮ ਕਾਜ ਉੱਤੇ ਚੌਕਸ ਨਜ਼ਰ ਰੱਖਣਾ ਹੈ। ਉਹ ਆਪਣੀ ਲੱਖਾਂ ਮੁਲਾਜ਼ਮਾਂ ਦੀ ਟੀਮ ਦਾ ਹਰ ਵੇਲੇ ਮਾਰਗ ਦਰਸ਼ਨ ਰਦੇ ਹਨ।
ਵਿਜਯਾ ਕੁਮਾਰ ਇਸ ਕੰਪਨੀ ਨਾਲ 1994 ’ਚ ਜੁੜੇ ਸਨ। ਇਸ ਕੰਪਨੀ ਨੇ ਹੀ ਭਾਰਤ ਦੇ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਟ੍ਰੇਡਿੰਗ ਨੈੱਟਵਰਕ ਪੁਰੀ ਤਰ੍ਹਾਂ ਆਟੋਮੈਟਿਕ ਬਣਾਇਆ ਸੀ। ਉਹ ਡਿਜੀਟਲਾਈਜੇਸ਼ਨ, ਇੰਟਰਨੈੱਟ ਆੱਫ਼ ਥਿੰਗਜ਼, ਕਲਾਊਡ, ਸਾਈਬਰ–ਸਕਿਓਰਿਟੀ ਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਲਈ ਕੰਮ ਕਰ ਰਹੇ ਹਨ। ਉਹ ਮੋਡ 1-2-3 ਨਾਂ ਦੇ ਰਣਨੀਤਕ ਬਲੂ–ਪ੍ਰਿੰਟ ਰਾਹੀਂ ਕੰਮ ਕਰਦੇ ਹਨ।
ਵਿਜਯਾ ਕੁਮਾਰ ਪਹਿਲਾਂ ਐੱਚਸੀਐੱਲ ਦੇ ਇੰਫ਼੍ਰਾਸਟਰੱਕਚਰ ਸਰਵਿਸੇਜ਼ ਬਿਜ਼ਨੇਸ ਦੇ ਪ੍ਰਧਾਨ ਦੇ ਅਹੁਦੇ ’ਤੇ ਵੀ ਰਹਿ ਚੁੱਕੇ ਹਨ। ਉਹ ਤਾਮਿਲ ਲਾਡੂ ਦੇ ਪੀਐੱਸਜੀ ਕਾਲਜ ਆਫ਼ ਟੈਕਨੋਲੋਜੀ ਤੋਂ ‘ਇਲੈਕਟ੍ਰੀਕਲ ਐਂਡ ਇਲੈਕਟ੍ਰੌਨਿਕਸ ਇੰਜੀਨੀਅਰਿੰਗ’ ਦੇ ਗ੍ਰੈਜੂਏਟ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904