(Source: ECI/ABP News/ABP Majha)
ਬਾਹਰੋਂ ਮੈਡੀਕਲ ਸਟੋਰ ਅਤੇ ਅੰਦਰੋਂ ਚੱਲ ਰਿਹਾ ਸੀ ਕੁਝ ਹੋਰ, ਜਦੋਂ ਟੀਮ ਅੰਦਰ ਗਈ, ਤਾਂ ਉੱਡ ਗਏ ਹੋਸ਼
Crime: ਦਰਅਸਲ, ਇਹ ਪ੍ਰਾਈਵੇਟ ਹਸਪਤਾਲ ਨੋਖਾ ਦੇ ਮਸਜਿਦ ਚੌਕ 'ਤੇ ਚੱਲ ਰਿਹਾ ਸੀ। ਚੌਕ ਦੇ ਕੰਢੇ ਇੱਕ ਦੁਕਾਨ ਦਾ ਬੋਰਡ ਲੱਗਿਆ ਹੋਇਆ ਸੀ। ਇਸ ਬੋਰਡ 'ਤੇ ਬਾਲਾਜੀ ਮੈਡੀਕਲ ਐਂਡ ਜਨਰਲ ਸਟੋਰ ਲਿਖਿਆ ਹੋਇਆ ਸੀ।
Crime: ਸਾਡੇ ਦੇਸ਼ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਿੱਚ ਪੰਜ ਸਾਲ ਲੱਗ ਜਾਂਦੇ ਹਨ। ਇਸ ਦੌਰਾਨ ਮੈਡੀਕਲ ਦੇ ਵਿਦਿਆਰਥੀ ਸਖ਼ਤ ਮਿਹਨਤ ਕਰਦੇ ਹਨ, ਫਿਰ ਕਿਤੇ ਜਾ ਕੇ ਉਨ੍ਹਾਂ ਨੂੰ ਸਫਲਤਾ ਹਾਸਲ ਹੁੰਦੀ ਹੈ। ਪਰ ਕੁਝ ਲੋਕ ਪੜ੍ਹਾਈ ਕਰਕੇ ਇਸ ਦਾ ਗਲਤ ਫਾਇਦਾ ਚੁੱਕਦੇ ਹਨ।
ਹਾਂਜੀ, ਅਜਿਹਾ ਹੀ ਇੱਕ ਮਾਮਲਾ ਰਾਜਸਥਾਨ ਦੇ ਬੀਕਾਨੇਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਵਾਈ ਦੀ ਦੁਕਾਨ ਦੀ ਆੜ ਵਿੱਚ ਪੂਰਾ ਪ੍ਰਾਈਵੇਟ ਕਲੀਨਿਕ ਖੋਲ੍ਹ ਦਿੱਤਾ। ਇਸ ਹਸਪਤਾਲ ਵਿੱਚ ਬਿਸਤਰਿਆਂ ਤੋਂ ਲੈ ਕੇ ਮਰੀਜ਼ਾਂ ਲਈ ਸਾਰੀਆਂ ਸਹੂਲਤਾਂ ਹਨ।
ਦਰਅਸਲ, ਇਹ ਪ੍ਰਾਈਵੇਟ ਹਸਪਤਾਲ ਨੋਖਾ ਦੇ ਮਸਜਿਦ ਚੌਕ 'ਤੇ ਚੱਲ ਰਿਹਾ ਸੀ। ਚੌਕ ਦੇ ਕੰਢੇ ਇੱਕ ਦੁਕਾਨ ਦਾ ਬੋਰਡ ਲੱਗਿਆ ਹੋਇਆ ਸੀ। ਇਸ ਬੋਰਡ 'ਤੇ ਬਾਲਾਜੀ ਮੈਡੀਕਲ ਐਂਡ ਜਨਰਲ ਸਟੋਰ ਲਿਖਿਆ ਹੋਇਆ ਸੀ।
ਜਦੋਂ ਸਿਹਤ ਵਿਭਾਗ ਦੇ ਅਧਿਕਾਰੀ ਅੰਦਰ ਗਏ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਬਾਹਰੋਂ ਇਹ ਮੈਡੀਕਲ ਹਾਲ ਲੱਗ ਰਿਹਾ ਸੀ ਅਤੇ ਅੰਦਰੋਂ ਇਹ ਪੂਰਾ ਹਸਪਤਾਲ ਸੀ। ਇਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆਂ ਇਸ ਹਸਪਤਾਲ ਦਾ ਸ਼ਟਰ ਢਾਹ ਦਿੱਤਾ ਕਿਉਂਕਿ ਇਹ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ।
ਦੁਕਾਨ ਦੇ ਬਾਹਰ ਦਵਾਈਆਂ ਹੀ ਵੇਚੀਆਂ ਜਾ ਰਹੀਆਂ ਸਨ। ਜਦੋਂ ਅੰਦਰ ਪੰਜ ਬਿਸਤਰਿਆਂ ਦਾ ਇੱਕ ਵਾਰਡ ਬਣਾਇਆ ਗਿਆ ਸੀ, ਜਿੱਥੇ ਇੱਕ ਔਰਤ ਦਾ ਇਲਾਜ ਚੱਲ ਰਿਹਾ ਸੀ। ਨਾਲ ਹੀ ਇੱਕ ਕਮਰੇ ਨੂੰ ਤਾਲਾ ਵੀ ਲੱਗਿਆ ਹੋਇਆ ਸੀ।
ਜਦੋਂ ਇਸ ਨੂੰ ਖੋਲ੍ਹਿਆ ਤਾਂ ਹਰ ਕੋਈ ਦੇਖ ਕੇ ਹੈਰਾਨ ਰਹਿ ਗਿਆ। ਇਹ ਲੇਬਰ ਰੂਮ ਸੀ, ਜਿੱਥੇ ਡਲਿਵਰੀ ਕਰਵਾਈ ਜਾਂਦੀ ਸੀ। ਜਦੋਂ ਨੇੜੇ ਰੱਖੀ ਬਾਲਟੀ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਗਿਆ ਕਿ ਉਸ ਵਿੱਚ ਗੁਲੂਕੋਜ਼ ਦੀਆਂ ਖਾਲੀ ਬੋਤਲਾਂ ਪਈਆਂ ਹੋਈਆਂ ਸਨ।
ਜਦੋਂ ਜਾਂਚ ਟੀਮ ਨੇ ਦਸਤਾਵੇਜ਼ ਮੰਗੇ ਤਾਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਦੱਸ ਦਈਏ ਕਿ ਜਿਹੜੀ ਔਰਤ ਨੂੰ ਦਾਖਲ ਕੀਤਾ ਗਿਆ ਸੀ, ਉਸ ਨੂੰ ਵੀ ਬਿਨਾਂ ਪਰਚੀ ਤੋਂ ਦਾਖਲ ਕੀਤਾ ਹੋਇਾ ਸੀ। ਹਸਪਤਾਲ ਵਿੱਚ ਮਰੀਜ਼ ਦੀ ਰਜਿਸਟ੍ਰੇਸ਼ਨ ਦਾ ਨਾ ਤਾਂ ਕੋਈ ਰਿਕਾਰਡ ਸੀ ਅਤੇ ਨਾ ਹੀ ਕੋਈ ਰਜਿਸਟਰ। ਇਸ ਤੋਂ ਇਲਾਵਾ ਉੱਥੇ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ।
ਹਾਲਾਂਕਿ ਕਾਰਵਾਈ ਕਰਦਿਆਂ ਹੋਇਆਂ ਹਸਪਤਾਲ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਾਮਲੇ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਕਿ ਇੱਥੇ ਹਸਪਤਾਲ ਕਿਵੇਂ ਖੋਲ੍ਹਿਆ ਗਿਆ।