ਪ੍ਰਾਈਵੇਟ ਪਾਰਟ 'ਚ ਛੁਪਾ ਕੇ ਰੱਖਿਆ 20 ਲੱਖ ਦਾ ਸੋਨਾ, ਦੁਬਈ ਤੋਂ ਆਏ ਯਾਤਰੀ ਦੀ ਏਅਰਪੋਰਟ 'ਤੇ ਖੁੱਲ੍ਹੀ ਪੋਲ
ਦੁਬਈ ਤੋਂ ਪਰਤਿਆ ਵਿਅਕਤੀ ਲੱਖਾਂ ਰੁਪਏ ਦਾ ਸੋਨਾ ਆਪਣੇ ਗੁਪਤ ਅੰਗ ਵਿੱਚ ਛੁਪਾ ਕੇ ਲੈ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਨੇ ਸੋਨਾ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Crime News: ਲੋਕ ਸੋਨੇ ਦੀ ਤਸਕਰੀ ਲਈ ਕਈ ਤਰ੍ਹਾਂ ਦੇ ਅਜੀਬੋ-ਗਰੀਬ ਤਰੀਕੇ ਅਪਣਾਉਂਦੇ ਹਨ। ਤਾਜ਼ਾ ਮਾਮਲਾ ਲਖਨਊ ਦੇ ਅਮੌਸੀ ਏਅਰਪੋਰਟ ਦਾ ਹੈ। ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਕ ਵਿਅਕਤੀ ਕੋਲੋਂ 20.6 ਲੱਖ ਰੁਪਏ ਦਾ ਸ਼ੁੱਧ ਸੋਨਾ ਜ਼ਬਤ ਕੀਤਾ। ਦੁਬਈ ਤੋਂ ਪਰਤਿਆ ਵਿਅਕਤੀ ਲੱਖਾਂ ਰੁਪਏ ਦਾ ਸੋਨਾ ਆਪਣੇ ਗੁਪਤ ਅੰਗ (gold in private parts) ਵਿੱਚ ਛੁਪਾ ਕੇ ਲੈ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਨੇ ਸੋਨਾ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਯਾਤਰੀ ਨੇ ਦੁਬਈ ਤੋਂ ਇੰਡੀਗੋ 6E 1088 ਫਲਾਈਟ ਲਈ ਸੀ। ਸਾਢੇ ਤਿੰਨ ਘੰਟੇ ਬਾਅਦ ਲਖਨਊ ਪਹੁੰਚਿਆ। ਕਸਟਮ ਅਧਿਕਾਰੀਆਂ ਅਨੁਸਾਰ, "ਸੋਨਾ ਪੇਸਟ ਦੇ ਰੂਪ ਵਿੱਚ ਸੀ, ਜਿਸ ਨੂੰ ਦੋ ਪੈਕੇਟਾਂ ਵਿੱਚ ਕਾਲੀ ਟੇਪ ਵਿੱਚ ਲਪੇਟਿਆ ਗਿਆ ਸੀ। ਪੈਕੇਟ ਦਾ ਕੁੱਲ ਵਜ਼ਨ 433 ਗ੍ਰਾਮ ਸੀ। ਸੋਨੇ ਵਿੱਚੋਂ ਟੇਪ ਅਤੇ ਹੋਰ ਅਸ਼ੁੱਧੀਆਂ ਨੂੰ ਹਟਾਉਣ ਤੋਂ ਬਾਅਦ, ਇਸ ਦਾ ਭਾਰ 397 ਗ੍ਰਾਮ ਹੋਇਆ ਹੈ।"
ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 11 ਵਜੇ ਦੁਬਈ ਤੋਂ ਅਮੌਸੀ ਹਵਾਈ ਅੱਡੇ 'ਤੇ ਪਹੁੰਚੇ ਇੰਡੀਗੋ ਜਹਾਜ਼ ਤੋਂ ਉਤਰੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਅਧਿਕਾਰੀਆਂ ਨੂੰ ਇਕ ਯਾਤਰੀ 'ਤੇ ਸ਼ੱਕ ਹੋਇਆ। ਅਧਿਕਾਰੀਆਂ ਨੇ ਯਾਤਰੀ ਨੂੰ ਇਕ ਪਾਸੇ ਲਿਜਾ ਕੇ ਤਲਾਸ਼ੀ ਲਈ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਯਾਤਰੀ ਦੇ ਸਰੀਰ ਦੇ ਪ੍ਰਾਈਵੇਟ ਪਾਰਟ ਤੋਂ ਕਾਲੀ ਟੇਪ ਨਾਲ ਲਪੇਟੇ ਦੋ ਪੈਕਟਾਂ 'ਚੋਂ 397 ਗ੍ਰਾਮ ਸੋਨਾ ਬਰਾਮਦ ਹੋਇਆ।
ਕਸਟਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਯਾਤਰੀ ਕੋਲੋਂ ਬਰਾਮਦ ਕੀਤੇ ਗਏ ਸੋਨੇ ਦੀ ਕੁੱਲ ਕੀਮਤ 20.64 ਲੱਖ ਰੁਪਏ ਹੈ। ਅਧਿਕਾਰੀਆਂ ਨੇ ਕਸਟਮ ਐਕਟ ਤਹਿਤ ਸੋਨਾ ਜ਼ਬਤ ਕਰਕੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬਰਾਮਦ ਕੀਤੇ ਗਏ ਸੋਨੇ ਦੇ ਬਾਰੇ 'ਚ ਜਦੋਂ ਯਾਤਰੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਨਾ ਤਾਂ ਸਹੀ ਜਵਾਬ ਦੇ ਸਕਿਆ ਅਤੇ ਨਾ ਹੀ ਕੋਈ ਦਸਤਾਵੇਜ਼ ਦਿਖਾ ਸਕਿਆ।