(Source: ECI/ABP News/ABP Majha)
Amritsar News: ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਹਾਦਸੇ 'ਚ ਜਾਨ ਗਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ 25 ਲੱਖ ਦਿੱਤੇ ਜਾਣਗੇ
Amritsar News: ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ 'ਚ ਜਾਨ ਗਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ 25 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
Amritsar News: ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ 'ਚ ਜਾਨ ਗਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ 25 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਐਕਸੀਡੈਂਟ ਜਾਂ ਕਿਸੇ ਹਾਦਸੇ 'ਚ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਕੋਈ ਵੀ ਸਹਾਇਤਾ ਰਾਸ਼ੀ ਨਹੀਂ ਦਿੱਤੀ ਜਾਂਦੀ ਸੀ। ਸਾਡੀ ਸਰਕਾਰ ਹਾਦਸੇ 'ਚ ਜਾਨ ਗਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ 25 ਲੱਖ ਦੀ ਸਹਾਇਤਾ ਰਾਸ਼ੀ ਦੇਵੇਗੀ
ਸੀਐਮ ਮਾਨ ਨੇ ਕਿਹਾ ਕਿ ਅਸੀਂ ਸਾਡੇ ਸ਼ਹੀਦਾਂ ਨੂੰ ਬੋਝ ਨਹੀਂ ਸਮਝਾਂਗੇ, ਹਰ ਸਾਲ ਅਸੀਂ 9 ਕਰੋੜ ਰੁਪਏ ਖ਼ਰਚ ਕਰਿਆ ਕਰਾਂਗੇ। ਅਸੀਂ ਜ਼ਖ਼ਮੀ ਹੋਏ ਜਵਾਨਾਂ ਨੂੰ ਮਿਲਣ ਵਾਲੀਆਂ ਸਹਾਇਤਾ ਰਾਸ਼ੀਆਂ 'ਚ ਵੀ ਵਾਧਾ ਕਰ ਦਿੱਤਾ ਹੈ। ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ 6 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ: AAP ਵਿਧਾਇਕ ਤੇ IAS ਅਫ਼ਸਰ ਵਿਚਾਲੇ ਰੇੜਕਾ, IAS ਅਧਿਕਾਰੀ ਨੇ ਮੰਗੀ ਮੁਆਫ਼ੀ ! ਕਿਹਾ ਅੱਗੇ ਤੋਂ ਨਹੀਂ ਹੋਵੇਗੀ ਗਲਤੀ, ਕਰਾਂਗਾ ਪੂਰਾ ਸਤਿਕਾਰ
ਪਹਿਲਾਂ ਐਕਸੀਡੈਂਟ ਜਾਂ ਕਿਸੇ ਹਾਦਸੇ 'ਚ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਕੋਈ ਵੀ ਸਹਾਇਤਾ ਰਾਸ਼ੀ ਨਹੀਂ ਦਿੱਤੀ ਜਾਂਦੀ ਸੀ
— AAP Punjab (@AAPPunjab) July 26, 2023
ਸਾਡੀ ਸਰਕਾਰ ਹਾਦਸੇ 'ਚ ਜਾਨ ਗਵਾਉਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ₹25 ਲੱਖ ਦੀ ਸਹਾਇਤਾ ਰਾਸ਼ੀ ਦੇਵੇਗੀ
ਅਸੀਂ ਸਾਡੇ ਸ਼ਹੀਦਾਂ ਨੂੰ ਬੋਝ ਨਹੀਂ ਸਮਝਾਂਗੇ, ਹਰ ਸਾਲ ਅਸੀਂ ₹9 ਕਰੋੜ ਰੁਪਏ ਖ਼ਰਚ ਕਰਿਆ ਕਰਾਂਗੇ… pic.twitter.com/cjLUMBNIP3
ਉਨ੍ਹਾਂ ਨੇ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਸਭ ਤੋਂ ਉੱਚੀ ਪਹਾੜੀ 'ਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਸੀ। ਇਸ ਅਮਰ ਜਯੋਤੀ 'ਚ ਬਲੀਦਾਨ ਵਾਲਾ ਖੂਨ ਹੈ, ਇਹ ਕਦੇ ਨਹੀਂ ਬੁਝੇਗੀ। ਸਾਡੇ ਯੋਧਿਆਂ ਵੱਲੋਂ ਲੜੀਆਂ ਲੜਾਈਆਂ 'ਤੇ ਅੱਜ ਫ਼ਿਲਮਾਂ ਬਣ ਰਹੀਆਂ ਹਨ। ਸਾਨੂੰ ਸਾਡੇ ਵਿਰਸੇ, ਸੱਭਿਆਚਾਰ ਦੇ ਨਾਲ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Bombay HC: ਵਿਦਿਆਰਥੀਆਂ ਨੂੰ ਆਨਲਾਈਨ ਵੇਚਦਾ ਸੀ ਚਰਸ ਵਾਲੀ ਬ੍ਰਾਊਨੀਜ਼, ਕੋਰਟ ਨੇ ਨਹੀਂ ਦਿੱਤੀ ਜ਼ਮਾਨਤ, ਕਿਹਾ- ਪੂਰੇ ਪਰਿਵਾਰ ਨੂੰ ਬਰਬਾਦ...