ਚੰਡੀਗੜ੍ਹ 'ਚ ਹੋਇਆ ਸਿਆਸਤ ਦਾ ਘਟੀਆ ਖੇਡ ! ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਵੋਟਿੰਗ ਕਰ ਗਏ ਕੌਂਸਲਰ, BJP ਦੀ ਜਿੱਤ ਪਿੱਛੇ ਇਹ 'Mastermind'
ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਨੇ ਕਰਾਸ ਵੋਟਿੰਗ ਨੂੰ ਰੋਕਣ ਤੇ ਇੱਕ-ਇੱਕ ਵੋਟ ਬਚਾਉਣ ਲਈ ਆਪਣੇ ਸਾਰੇ ਕੌਂਸਲਰਾਂ ਨੂੰ ਇੱਕ ਰਿਜ਼ੋਰਟ ਵਿੱਚ ਰੱਖਿਆ ਸੀ। ਆਮ ਆਦਮੀ ਪਾਰਟੀ ਦੇ ਕੌਂਸਲਰ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਸਨ ਜਦੋਂ ਕਿ ਕਾਂਗਰਸੀ ਕੌਂਸਲਰਾਂ ਦੀ ਨਿਗਰਾਨੀ ਪਾਰਟੀ ਆਗੂਆਂ ਵੱਲੋਂ ਖੁਦ ਕੀਤੀ ਜਾ ਰਹੀ ਸੀ,

Chandigarh Mayor Election: ਇਸ ਵਾਰ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਕਾਂਗਰਸ (Congress) ਤੇ ਆਮ ਆਦਮੀ ਪਾਰਟੀ (AAP) ਵੀ ਮਿਲ ਕੇ ਭਾਰਤੀ ਜਨਤਾ ਪਾਰਟੀ (BJP) ਨੂੰ ਨਹੀਂ ਰੋਕ ਸਕੇ। ਭਾਜਪਾ ਉਮੀਦਵਾਰ ਹਰਪ੍ਰੀਤ ਕੌਰ (Harpreet Kaur Babla) ਨੂੰ ਕੁੱਲ 19 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਪ੍ਰੇਮਲਤਾ ਦੇ ਹੱਕ ਵਿੱਚ 17 ਵੋਟਾਂ ਪਈਆਂ। ਅੰਕੜਿਆਂ ਦੀ ਖੇਡ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਦੇ ਹੱਕ ਵਿੱਚ ਸੀ ਪਰ ਭਾਜਪਾ ਨੇ ਇਹ ਖੇਡ ਜਿੱਤ ਲਈ।
ਦੱਸ ਦਈਏ ਕਿ ਤਿੰਨ ਕੌਂਸਲਰਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟ ਪਾਈ। ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਨੇ ਕਰਾਸ ਵੋਟਿੰਗ ਨੂੰ ਰੋਕਣ ਤੇ ਇੱਕ-ਇੱਕ ਵੋਟ ਬਚਾਉਣ ਲਈ ਆਪਣੇ ਸਾਰੇ ਕੌਂਸਲਰਾਂ ਨੂੰ ਇੱਕ ਰਿਜ਼ੋਰਟ ਵਿੱਚ ਰੱਖਿਆ ਸੀ। ਆਮ ਆਦਮੀ ਪਾਰਟੀ ਦੇ ਕੌਂਸਲਰ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਸਨ ਜਦੋਂ ਕਿ ਕਾਂਗਰਸੀ ਕੌਂਸਲਰਾਂ ਦੀ ਨਿਗਰਾਨੀ ਪਾਰਟੀ ਆਗੂਆਂ ਵੱਲੋਂ ਖੁਦ ਕੀਤੀ ਜਾ ਰਹੀ ਸੀ, ਪਰ ਇਹ ਚਾਲ ਵੀ ਕੰਮ ਨਹੀਂ ਆਈ।
#WATCH | Chandigarh Mayor elections | BJP candidate Harpreet Kaur Babla elected as the new Mayor of Chandigarh. pic.twitter.com/Nt7AgvlZzh
— ANI (@ANI) January 30, 2025
ਇਸ ਵਾਰ ਵੋਟਿੰਗ ਗੁਪਤ ਵੋਟਿੰਗ ਪ੍ਰਣਾਲੀ ਰਾਹੀਂ ਹੋਈ। ਅਜਿਹੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਲਈ ਕਰਾਸ ਵੋਟਿੰਗ ਕਰਨ ਵਾਲੇ ਕੌਂਸਲਰਾਂ ਦਾ ਪਤਾ ਲਗਾਉਣਾ ਆਸਾਨ ਨਹੀਂ ਹੋਵੇਗਾ।
ਇਹ ਧਿਆਨ ਦੇਣ ਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੀ ਕੁੱਲ ਗਿਣਤੀ 35 ਹੈ। ਨਿਗਮ ਦੇ 35 ਕੌਂਸਲਰਾਂ ਦੇ ਨਾਲ ਚੰਡੀਗੜ੍ਹ ਦਾ ਸੰਸਦ ਮੈਂਬਰ ਵੀ ਮੇਅਰ ਚੋਣਾਂ ਵਿੱਚ ਵੋਟ ਪਾਉਂਦਾ ਹੈ। ਕੁੱਲ 36 ਵੋਟਾਂ ਹਨ। ਸੌ ਪ੍ਰਤੀਸ਼ਤ ਵੋਟਾਂ ਪਈਆਂ ਪਰ ਕਰਾਸ ਵੋਟਿੰਗ ਕਾਰਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਚੰਡੀਗੜ੍ਹ ਦੇ ਮਿਊਂਸੀਪਲ ਹਾਊਸ ਵਿੱਚ ਆਮ ਆਦਮੀ ਪਾਰਟੀ 13 ਕੌਂਸਲਰਾਂ ਨਾਲ ਦੂਜੇ ਸਥਾਨ 'ਤੇ ਹੈ ਤੇ ਕਾਂਗਰਸ ਛੇ ਕੌਂਸਲਰਾਂ ਨਾਲ ਤੀਜੇ ਸਥਾਨ 'ਤੇ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਕੋਲ ਸੰਸਦ ਮੈਂਬਰਾਂ ਦੀਆਂ ਵੋਟਾਂ ਸਮੇਤ ਕੁੱਲ 20 ਵੋਟਾਂ ਹਨ, ਜੋ ਕਿ ਜਿੱਤ ਯਕੀਨੀ ਬਣਾਉਣ ਲਈ ਲੋੜੀਂਦੀਆਂ 19 ਵੋਟਾਂ ਤੋਂ ਇੱਕ ਵੱਧ ਸਨ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜੈ ਸ਼੍ਰੀ ਠਾਕੁਰ ਨੂੰ ਸੁਤੰਤਰ ਨਿਗਰਾਨ ਨਿਯੁਕਤ ਕੀਤਾ ਸੀ। ਅਦਾਲਤ ਨੇ ਉਸ ਸਮੇਂ ਕਿਹਾ ਸੀ ਕਿ ਇਸ ਵਾਰ ਅਸੀਂ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਵਾਂਗੇ। ਸੁਪਰੀਮ ਕੋਰਟ ਨੇ 30 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਲਈ ਇੱਕ ਸੁਤੰਤਰ ਨਿਗਰਾਨ ਨਿਯੁਕਤ ਕੀਤਾ ਸੀ ਅਤੇ ਆਪਣੀ ਇੱਛਾ ਪ੍ਰਗਟ ਕੀਤੀ ਸੀ ਕਿ ਇਸ ਵਾਰ ਚੋਣਾਂ ਨਿਰਪੱਖ ਹੋਣ।






















