Chandigarh News: ਚੰਡੀਗੜ੍ਹ ਦੇ ਲੋਕ ਦੇਣ ਧਿਆਨ...ਨਹੀਂ ਝੱਲਣੀ ਪਵੇਗੀ ਦਿੱਕਤ, 8 ਜੂਨ ਤੱਕ ਇਹ ਰਾਸਤਾ ਰਹੇਗਾ ਬੰਦ
ਚੰਡੀਗੜ੍ਹ ਦੇ ਲੋਕਾਂ ਸਣੇ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਵੀ ਅਹਿਮ ਖਬਰ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੜਕਾਂ ਦੀਆਂ ਮੁਰੰਮਤ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਤੁਹਾਨੂੰ ਵੀ ਜਾਣ ਲੈਣਾ ਚਾਹੀਦਾ ਹੈ ਕਿ ਕਿਹੜੇ ਰੋਡ ਤੁਹਾਨੂੰ ਬੰਦ..

Attention Chandigarh Residents: ਚੰਡੀਗੜ੍ਹ ਦੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸੜਕ ਦੀ ਮੁਰੰਮਤ ਦੇ ਕੰਮ ਕਾਰਨ ਦੱਖਣੀ ਮਾਰਗ ਦੇ ਇੱਕ ਹਿੱਸੇ ਨੂੰ 8 ਜੂਨ ਤੱਕ ਅਸਥਾਈ ਤੌਰ 'ਤੇ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਜੋ ਲੋਕ ਬਾਹਰ ਤੋਂ ਚੰਡੀਗੜ੍ਹ ਆ ਰਹੇ ਹਨ, ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਕਿਹੜੇ-ਕਿਹੜੇ ਰੋਡ ਬੰਦ ਰਹਿਣਗੇ, ਤਾਂ ਜੋ ਦਿੱਕਤਾਂ ਤੋਂ ਬਚ ਸਕਣ।
ਸੜਕ ਬੰਦ ਰਹੇਗੀ
ਚੰਡੀਗੜ੍ਹ ਇੱਕ ਖੂਬਸੂਰਤ ਸਿਟੀ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਸਮੇਂ-ਸਮੇਂ ਉੱਤੇ ਸੜਕਾਂ ਦੀਆਂ ਮੁਰੰਮਤ ਕਰਦਾ ਰਹਿੰਦਾ ਹੈ। ਤਾਂ ਜੋ ਲੋਕਾਂ ਨੂੰ ਟੁੱਟੀਆਂ ਹੋਈਆਂ ਸੜਕਾਂ ਕਰਕੇ ਦਿੱਕਤ ਨਾ ਆਏ।
ਪ੍ਰਸ਼ਾਸਨਕ ਅਧਿਕਾਰੀਆਂ ਮੁਤਾਬਕ, ਸੈਕਟਰ 25 ਤੋਂ ਲੈ ਕੇ ਸੈਕਟਰ 25 (ਪੱਛਮੀ) ਤੱਕ ਦੀ ਸੜਕ ਬੰਦ ਰਹੇਗੀ। ਇਸ ਦੌਰਾਨ ਯੂਟੀ ਇੰਜੀਨੀਅਰਿੰਗ ਵਿਭਾਗ ਵੱਲੋਂ ਸੜਕ ਦੀ ਮੁਰੰਮਤ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਟ੍ਰੈਫਿਕ ਸੁਚਾਰੂ ਅਤੇ ਸੁਰੱਖਿਅਤ ਬਣੀ ਰਹੇ।
ਇਸ ਤੋਂ ਪਹਿਲਾਂ 11 ਮਈ ਤੋਂ 20 ਮਈ ਤੱਕ ਵੀ ਇਸੇ ਮਾਰਗ 'ਤੇ ਸੈਕਟਰ 25 ਤੋਂ ਸੈਕਟਰ 38 (ਸੈਕਟਰ 38 ਵੱਲ) ਜਾਣ ਵਾਲਾ ਹਿੱਸਾ ਮੁਰੰਮਤ ਦੇ ਕੰਮ ਲਈ ਬੰਦ ਕੀਤਾ ਗਿਆ ਸੀ। ਅਧਿਕਾਰੀਆਂ ਨੇ ਨਾਗਰਿਕਾਂ ਤੋਂ ਬੇਨਤੀ ਕੀਤੀ ਹੈ ਕਿ ਉਹ ਵਿਕਲਪਿਕ ਰਾਸ਼ਤਿਆਂ ਦਾ ਇਸਤੇਮਾਲ ਕਰਨ ਅਤੇ ਮੁਸ਼ਕਲਾਂ ਤੋਂ ਬਚਣ ਲਈ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾ ਲੈਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















