(Source: ECI/ABP News)
Chandigarh News: ਹੁਣ ਟ੍ਰੈਫਿਕ ਪੁਲਿਸ ਘਰਾਂ 'ਚ ਨਹੀਂ ਭੇਜੇਗੀ ਚਲਾਨ, ਇਸ ਲਈ ਤੁਰੰਤ ਕਰ ਲਵੋ ਇਹ ਕੰਮ
ਹੁਣ ਚੰਡੀਗੜ੍ਹ ਟ੍ਰੈਫਿਕ ਪੁਲਿਸ ਘਰਾਂ 'ਚ ਚਲਾਨ ਨਹੀਂ ਭੇਜੇਗੀ। ਈ-ਚਲਾਨ ਬਾਰੇ ਐਸਐਮਐਸ ਜਾਂ ਫਿਰ ਫੋਨ ਕਾਲ ਰਾਹੀਂ ਹੀ ਜਾਣਕਾਰੀ ਦਿੱਤੀ ਜਾਏਗੀ।
![Chandigarh News: ਹੁਣ ਟ੍ਰੈਫਿਕ ਪੁਲਿਸ ਘਰਾਂ 'ਚ ਨਹੀਂ ਭੇਜੇਗੀ ਚਲਾਨ, ਇਸ ਲਈ ਤੁਰੰਤ ਕਰ ਲਵੋ ਇਹ ਕੰਮ Chandigarh News: Now traffic police will not send challan to house, so do this immediately Chandigarh News: ਹੁਣ ਟ੍ਰੈਫਿਕ ਪੁਲਿਸ ਘਰਾਂ 'ਚ ਨਹੀਂ ਭੇਜੇਗੀ ਚਲਾਨ, ਇਸ ਲਈ ਤੁਰੰਤ ਕਰ ਲਵੋ ਇਹ ਕੰਮ](https://feeds.abplive.com/onecms/images/uploaded-images/2023/06/02/37e06a4ba45351d2dee9b775b56d67ec1685680642424700_original.jpg?impolicy=abp_cdn&imwidth=1200&height=675)
E Challan in Chandigarh: ਹੁਣ ਚੰਡੀਗੜ੍ਹ ਟ੍ਰੈਫਿਕ ਪੁਲਿਸ ਘਰਾਂ 'ਚ ਚਲਾਨ ਨਹੀਂ ਭੇਜੇਗੀ। ਈ-ਚਲਾਨ ਬਾਰੇ ਐਸਐਮਐਸ ਜਾਂ ਫਿਰ ਫੋਨ ਕਾਲ ਰਾਹੀਂ ਹੀ ਜਾਣਕਾਰੀ ਦਿੱਤੀ ਜਾਏਗੀ। ਇਸ ਲਈ ਜਿਨ੍ਹਾਂ ਲੋਕ ਨੇ ਗੱਡੀ ਦੀ ਰਜਿਸਟ੍ਰੇਸ਼ਨ ਨਾਲ ਸਹੀ ਨੰਬਰ ਲਿੰਕ ਨਹੀਂ ਕਰਵਾਇਆ, ਉਨ੍ਹਾਂ ਦੀ ਖੱਜਲ-ਖੁਆਰੀ ਵਧ ਸਕਦੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਵਾਹਨਾਂ ਨਾਲ ਸਹੀ ਮੋਬਾਈਲ ਨੰਬਰ ਰਜਿਸਟਰਡ ਕਰਵਾਏ ਜਾਣ।
ਦਰਅਸਲ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਈ-ਚਾਲਾਨ ਸਬੰਧੀ ਨਿਯਮਾਂ ਵਿੱਚ ਕੁਝ ਤਬੀਦੀਲੀ ਕੀਤੀ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਹੁਣ ਈ-ਚਾਲਾਨ ਨੂੰ ਘਰਾਂ ਵਿੱਚ ਨਹੀਂ ਸਿਰਫ਼ ਵਾਹਨ ਨਾਲ ਰਜਿਸਟਰਡ ਮੋਬਾਈਲ ਨੰਬਰ ’ਤੇ ਐਸਐਮਐਸ ਰਾਹੀਂ ਭੇਜਿਆ ਜਾਵੇਗਾ। ਪੁਲਿਸ ਨੇ ਕਿਹਾ ਕਿ ਲੋਕਾਂ ਨੂੰ ਟ੍ਰੈਫ਼ਿਕ ਚਾਲਾਨ ਸਬੰਧੀ ਫੋਨ ਕਰਕੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਹੋਰ ਪੜ੍ਹੋ : Punjab University: ਹਰਿਆਣਾ ਨੇ ਪਾਣੀਆਂ ਮਗਰੋਂ ਪੰਜਾਬ ਯੂਨੀਵਰਸਿਟੀ 'ਤੇ ਠੋਕਿਆ ਦਾਅਵਾ, ਸੀਐਮ ਭਗੰਵਤ ਮਾਨ ਦੀ ਹਾਜ਼ਰੀ 'ਚ ਰੱਖੀ ਮੰਗ
ਦੱਸ ਦਈਏ ਕਿ ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਸ਼ਹਿਰ ਵਿੱਚ ਆਵਾਜਾਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਥਾਂ-ਥਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਹਨ ਤੇ ਓਵਰ ਸਪੀਡ ਦੇ ਨਾਕੇ ਵੀ ਲਗਾਏ ਜਾਂਦੇ ਹਨ। ਇਸ ਦੌਰਾਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਘਰਾਂ ਵਿੱਚ ਪੋਸਟਲ ਚਲਾਨ ਭੇਜੇ ਜਾਂਦੇ ਹਨ ਪਰ ਹੁਣ ਟ੍ਰੈਫਿਕ ਪੁਲਿਸ ਵੱਲੋਂ ਪੋਸਟ ਰਾਹੀਂ ਘਰਾਂ ਵਿੱਚ ਚਲਾਨ ਨਹੀਂ ਭੇਜੇ ਜਾਣਗੇ।
ਚੰਡੀਗੜ੍ਹ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਲੋਕ ਆਪਣੇ ਪੁਰਾਣੇ ਚਲਾਨ ਦੀ ਜਾਣਕਾਰੀ ਲੈਣ ਲਈ ਕੇਂਦਰ ਸਰਕਾਰ ਦੀ ਪਰਿਵਾਹਨ ਵੈੱਬਸਾਈਟ ’ਤੇ ਵੀ ਚੈੱਕ ਕਰ ਸਕਦੇ ਹਨ। ਟ੍ਰੈਫ਼ਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਨਾਲ ਸਹੀ ਮੋਬਾਈਲ ਨੰਬਰ ਰਜਿਸਟਰਡ ਕਰਵਾਉਣ।
ਹੋਰ ਪੜ੍ਹੋ : CM Bhagwant Mann Z Plus Security: ਸੀਐਮ ਮਾਨ ਨੇ ਕੇਂਦਰੀ ਸੁਰੱਖਿਆ ਮੋੜ ਕੇ ਇੱਕ ਤੀਰ ਨਾਲ ਲਾਏ ਕਈ ਨਿਸ਼ਾਨੇ!
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)