Chandigarh: ਚੰਡੀਗੜ੍ਹ 'ਚ ਮੀਂਹ ਨੇ 12 ਸਾਲਾਂ ਦਾ ਰਿਕਾਰਡ ਤੋੜਿਆ; ਜੂਨ 'ਚ 263.9 ਮਿ.ਮੀ. ਵਰਖਾ, ਸਵੇਰੇ ਤੋਂ ਹੋ ਰਹੀ ਬੂੰਦਾਬਾਂਦੀ; 5 ਜੁਲਾਈ ਤੋਂ ਬਾਅਦ ਮਿਲੇਗੀ ਰਾਹਤ
ਸਮੇਂ ਤੋਂ ਪਹਿਲਾਂ ਆਈ ਮਾਨਸੂਨ ਕਰਕੇ ਇਸ ਵਾਰ ਚੰਗੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਦੇ ਵਿਈਚ ਮੀਂਹ ਨੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੰਗਲਵਾਰ ਦੀ ਸਵੇਰ ਤੋਂ ਬੂੰਦਾਬਾਂਦੀ...

Chandigarh Weather Report: ਚੰਡੀਗੜ੍ਹ ਵਿੱਚ ਸੋਮਵਾਰ ਦੀ ਰਾਤ ਦੇਰ ਤੇਜ਼ ਮੀਂਹ ਪਿਆ ਅਤੇ ਮੰਗਲਵਾਰ ਸਵੇਰੇ ਤੋਂ ਆਸਮਾਨ 'ਚ ਕਾਲੇ-ਕਾਲੇ ਬਾਦਲ ਛਾਏ ਹੋਏ ਹਨ। ਹਲਕੀ-ਹਲਕੀ ਬੂੰਦਾਬਾਂਦੀ ਰੁਕ-ਰੁਕ ਕੇ ਹੋ ਰਹੀ ਹੈ। ਇਹ ਮੀਂਹ ਲਗਭਗ ਪੌਣੇ ਦੋ ਘੰਟੇ ਤੱਕ ਚੱਲੀ ਅਤੇ ਇਸ ਦੌਰਾਨ 72.3 ਮਿ.ਮੀ. ਵਰਖਾ ਹੋਈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਵੇਰੇ ਤੋਂ ਭਾਰੀ ਵਰਖਾ ਹੋ ਰਹੀ ਹੈ।
ਇਸ ਦੇ ਨਾਲ ਹੀ ਜੂਨ ਮਹੀਨੇ ਦੀ ਕੁੱਲ ਵਰਖਾ 263.9 ਮਿ.ਮੀ. ਦਰਜ ਕੀਤੀ ਗਈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2013 ਵਿੱਚ 251.5 ਮਿ.ਮੀ. ਮੀਂਹ ਰਿਕਾਰਡ ਕੀਤੀ ਗਈ ਸੀ, ਜੋ ਜੂਨ ਮਹੀਨੇ ਦਾ ਪੁਰਾਣਾ ਰਿਕਾਰਡ ਸੀ।
ਇਸ ਵਾਰ ਜੂਨ ਮਹੀਨਾ ਆਮ ਮੌਸਮ ਨਾਲੋਂ 68.6% ਵੱਧ ਮੀਂਹ ਲੈ ਕੇ ਆਇਆ ਹੈ। ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਮੀਂਹ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਵਾਰ ਮਾਨਸੂਨ ਪੂਰੀ ਤਾਕਤ ਨਾਲ ਆਇਆ ਹੈ।
5 ਜੁਲਾਈ ਤੋਂ ਬਾਅਦ ਮੀਂਹ ਥੋੜ੍ਹੀ ਘੱਟ ਹੋ ਸਕਦੀ ਹੈ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 1 ਤੋਂ 4 ਜੁਲਾਈ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਬੰਗਾਲ ਦੀ ਖਾੜੀ ਵੱਲੋਂ ਆ ਰਹੀ ਨਮੀ, ਉੱਪਰਲੀ ਹਵਾ ਵਿੱਚ ਬਣ ਰਹੇ ਸਿਸਟਮ ਅਤੇ ਲੋ ਪ੍ਰੈਸ਼ਰ ਕਰਕੇ ਚੰਡੀਗੜ੍ਹ ਵਿੱਚ ਚੰਗੀ ਵਰਖਾ ਹੋਵੇਗੀ। ਉਨ੍ਹਾਂ ਅਨੁਸਾਰ 5 ਜੁਲਾਈ ਤੋਂ ਬਾਅਦ ਮੀਂਹ ਥੋੜ੍ਹੀ ਘੱਟ ਹੋ ਸਕਦੀ ਹੈ, ਪਰ ਮਾਨਸੂਨ ਕਮਜ਼ੋਰ ਨਹੀਂ ਹੋਵੇਗਾ।
ਜੂਨ 2025 ਦਾ ਮੌਸਮ
11 ਜੂਨ ਨੂੰ ਸਭ ਤੋਂ ਵੱਧ ਤਾਪਮਾਨ: 43.9°C
3 ਜੂਨ ਨੂੰ ਸਭ ਤੋਂ ਘੱਟ ਤਾਪਮਾਨ: 21.0°C
ਔਸਤ ਵੱਧਤਮ ਤਾਪਮਾਨ: 37.3°C
ਔਸਤ ਨਿਊਨਤਮ ਤਾਪਮਾਨ: 26.7°C
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















