(Source: ECI/ABP News)
Chandigarh Rose festival: ਚੰਡੀਗੜ੍ਹ 'ਚ ਅੱਜ ਤੋਂ 52ਵਾਂ ਰੋਜ਼ ਫੈਸਟੀਵਲ ਸ਼ੁਰੂ, ਤਿੰਨ ਦਿਨ ਪੰਜਾਬੀ ਤੇ ਬਾਲੀਵੁੱਡ ਗਾਇਕ ਲਗਾਉਣਗੇ ਰੌਣਕਾਂ, ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ
Chandigarh News: ਚੰਡੀਗੜ੍ਹ ਵਿੱਚ ਅੱਜ ਤੋਂ 52ਵਾਂ ਰੋਜ਼ ਫੈਸਟੀਵਲ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ।
![Chandigarh Rose festival: ਚੰਡੀਗੜ੍ਹ 'ਚ ਅੱਜ ਤੋਂ 52ਵਾਂ ਰੋਜ਼ ਫੈਸਟੀਵਲ ਸ਼ੁਰੂ, ਤਿੰਨ ਦਿਨ ਪੰਜਾਬੀ ਤੇ ਬਾਲੀਵੁੱਡ ਗਾਇਕ ਲਗਾਉਣਗੇ ਰੌਣਕਾਂ, ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ Chandigarh Rose festival: 52nd Rose festival starts in Chandigarh from today, singers will perform for three days, traffic police issues advisory Chandigarh Rose festival: ਚੰਡੀਗੜ੍ਹ 'ਚ ਅੱਜ ਤੋਂ 52ਵਾਂ ਰੋਜ਼ ਫੈਸਟੀਵਲ ਸ਼ੁਰੂ, ਤਿੰਨ ਦਿਨ ਪੰਜਾਬੀ ਤੇ ਬਾਲੀਵੁੱਡ ਗਾਇਕ ਲਗਾਉਣਗੇ ਰੌਣਕਾਂ, ਟ੍ਰੈਫਿਕ ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ](https://feeds.abplive.com/onecms/images/uploaded-images/2024/02/23/8a7ca6ad1b412270b0efbb5f80f2c41a1708660545726700_original.jpg?impolicy=abp_cdn&imwidth=1200&height=675)
Chandigarh Rose festival: ਚੰਡੀਗੜ੍ਹ ਵਿੱਚ ਅੱਜ ਤੋਂ 52ਵਾਂ ਰੋਜ਼ ਫੈਸਟੀਵਲ ਸ਼ੁਰੂ ਹੋ ਰਿਹਾ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸਵੇਰੇ 11:00 ਵਜੇ ਸ਼ੁਰੂ ਕਰਨਗੇ। ਇੱਥੇ ਆਉਣ ਵਾਲੇ ਲੋਕਾਂ ਨੂੰ 829 ਕਿਸਮ ਦੇ ਗੁਲਾਬ ਦੇਖਣ ਨੂੰ ਮਿਲਣਗੇ। ਤੁਸੀਂ ਸ਼ਾਮ ਨੂੰ ਸੰਗੀਤਕ ਰਾਤ (music night) ਦਾ ਵੀ ਆਨੰਦ ਲੈ ਸਕਦੇ ਹੋ।
ਜਨਤਕ ਵਾਹਨਾਂ ਅਤੇ ਕਾਰ ਪੂਲਿੰਗ ਦੀ ਅਪੀਲ (Appeal of public vehicles and car pooling)
ਰੋਜ਼ ਫੈਸਟੀਵਲ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਇਸ ਸਬੰਧੀ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਜਨਤਕ ਵਾਹਨਾਂ ਅਤੇ ਕਾਰ ਪੂਲਿੰਗ ਰਾਹੀਂ ਰੋਜ਼ ਫੈਸਟੀਵਲ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।
ਸੰਗੀਤਕ ਪ੍ਰੋਗਰਾਮਾਂ ਦਾ ਵੇਰਵਾ (musical programs)
ਰੋਜ਼ ਫੈਸਟੀਵਲ ਦੇ ਤਿੰਨੋਂ ਦਿਨ ਸੰਗੀਤਕ ਰਾਤਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਪੰਜਾਬੀ ਅਤੇ ਬਾਲੀਵੁੱਡ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ। ਅੱਜ ਸ਼ਾਮ 5:30 ਵਜੇ ਗ਼ਜ਼ਲ ਮਹਿਫ਼ਿਲ ਹੋਵੇਗੀ। ਗਾਇਕ ਸੁਨੀਲ ਸਿੰਘ ਡੋਗਰਾ ਪਹੁੰਚਣਗੇ। ਕੱਲ 24 ਫਰਵਰੀ ਨੂੰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦੀ ਸੂਫੀ ਨਾਈਟ ਹੋਵੇਗੀ ਅਤੇ 25 ਫਰਵਰੀ ਨੂੰ ਪ੍ਰਸਿੱਧ ਗਾਇਕ ਅਭਿਲਿਪਸਾ ਪਾਂਡਾ ਦੀ ਮਿਊਜ਼ੀਕਲ ਨਾਈਟ ਹੋਵੇਗੀ। ਇਹ ਤਿੰਨੋਂ ਪ੍ਰੋਗਰਾਮ ਸੈਕਟਰ 16 ਸਥਿਤ ਰੋਜ਼ ਗਾਰਡਨ ਦੇ ਅੰਦਰ ਹੋਣਗੇ।
ਇਸ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ 24 ਫਰਵਰੀ ਨੂੰ ਸ਼ਾਮ 6:30 ਵਜੇ ਲੇਜ਼ਰ ਵੈਲੀ ਵਿਖੇ ਅਤੇ 25 ਫਰਵਰੀ ਨੂੰ ਰੋਜ਼ ਫੈਸਟੀਵਲ ਦੇ ਆਖਰੀ ਦਿਨ ਬਾਲੀਵੁੱਡ ਗਾਇਕ ਅੰਕਿਤ ਤਿਵਾੜੀ ਆਪਣੇ ਗੀਤਾਂ ਨਾਲ ਸਮਾਂ ਬਨਣਗੇ।
ਰੋਜ਼ ਫੈਸਟੀਵਲ ਵਿੱਚ ਸੈਲਾਨੀਆਂ ਲਈ ਵੱਖ-ਵੱਖ ਪ੍ਰੋਗਰਾਮ, ਮੁਕਾਬਲੇ ਅਤੇ ਸੈਲਫੀ ਪੁਆਇੰਟ ਵਰਗੇ ਪ੍ਰਬੰਧ ਕੀਤੇ ਗਏ ਹਨ। ਲੇਜ਼ਰ ਵੈਲੀ ਵਿੱਚ ਲੋਕ ਕਈ ਤਰ੍ਹਾਂ ਦੇ ਪਕਵਾਨਾਂ ਅਤੇ ਝੂਲਿਆਂ ਦਾ ਆਨੰਦ ਵੀ ਲੈ ਸਕਣਗੇ। ਰੋਜ਼ ਗਾਰਡਨ ਅਤੇ ਲੀਜ਼ਰ ਵੈਲੀ ਵਿੱਚ ਦਾਖਲਾ ਹਰੇਕ ਲਈ ਮੁਫਤ ਹੈ। ਤਿੰਨ ਦਿਨ ਲੋਕ ਸਵੇਰੇ 10:00 ਵਜੇ ਤੋਂ ਰਾਤ 10:00 ਵਜੇ ਤੱਕ ਪ੍ਰਦਰਸ਼ਨੀਆਂ, ਮਨੋਰੰਜਨ, ਪਾਰਕਾਂ, ਫੂਡ ਕੋਰਟ ਕਾਰੋਬਾਰੀ ਸਟਾਲਾਂ ਅਤੇ ਪ੍ਰਦਰਸ਼ਨੀ ਸਟਾਲਾਂ ਦਾ ਆਨੰਦ ਲੈ ਸਕਦੇ ਹਨ।
ਯੋਗਾ ਸੈਸ਼ਨ (Yoga session)
ਲੋਕ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਯੋਗਾ ਸੈਸ਼ਨਾਂ ਵਿੱਚ ਵੀ ਭਾਗ ਲੈ ਸਕਦੇ ਹਨ। ਯੋਗਾ ਸੈਸ਼ਨ ਸੈਕਟਰ 10 ਸਥਿਤ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਵਿੱਚ ਕਰਵਾਇਆ ਜਾਵੇਗਾ। 2 ਤੋਂ 3:30 ਵਜੇ ਤੱਕ ਸਸਟੇਨੇਬਲ ਵਾਈਲਡਲਾਈਫ ਟ੍ਰੈਵਲ 'ਤੇ ਫਿਲਮ ਦੀ ਸਕ੍ਰੀਨਿੰਗ ਵੀ ਹੋਵੇਗੀ। ਜਿਸ ਦਾ ਆਯੋਜਨ ਸੈਰ ਸਪਾਟਾ ਵਿਭਾਗ ਵੱਲੋਂ ਕੀਤਾ ਜਾਵੇਗਾ।
ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ (Arrangement of parking of vehicles in Rose festival)
ਚੰਡੀਗੜ੍ਹ ਪੁਲਿਸ ਨੇ ਰੋਜ਼ ਫੈਸਟੀਵਲ ਵਿੱਚ ਆਉਣ ਵਾਲੇ ਲੋਕਾਂ ਲਈ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਇਸ ਵਿੱਚ ਲੋਕਾਂ ਨੂੰ ਆਰਮੀ ਟੈਂਕ ਪਾਰਕਿੰਗ ਸੈਕਟਰ 10, ਆਰਮੀ ਟੈਂਕ ਵਾਲੇ ਸੈਕਟਰ 10 ਦੇ ਖੁੱਲ੍ਹੇ ਮੈਦਾਨ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਪਿੱਛੇ ਪਾਰਕਿੰਗ, ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਅਤੇ ਯੂਟੀ ਸਕੱਤਰੇਤ, ਪੰਜਾਬ ਪੁਲਿਸ ਹੈੱਡਕੁਆਰਟਰ ਦੇ ਪਿੱਛੇ ਅਤੇ ਕੇਂਦਰੀ ਸਦਨ ਸੈਕਟਰ 9 ਵਿੱਚ ਪਾਰਕਿੰਗ , ਸੈਕਟਰ 16 ਵਿੱਚ ਰੋਜ਼ ਗਾਰਡਨ ਦੇ ਮੁੱਖ ਗੇਟ ’ਤੇ ਪਾਰਕਿੰਗ, ਸੈਕਟਰ 16 ਵਿੱਚ ਰੋਜ਼ ਗਾਰਡਨ ਦੇ ਪਿੱਛੇ ਪਾਰਕਿੰਗ, ਸੈਕਟਰ 17 ਵਿੱਚ ਹੋਟਲ ਤਾਜ ਦੇ ਸਾਹਮਣੇ ਪਾਰਕਿੰਗ, ਸੈਕਟਰ 17 ਵਿੱਚ ਟੀਡੀਆਈ ਮਾਲ ਦੇ ਸਾਹਮਣੇ ਪਾਰਕਿੰਗ, ਸੈਕਟਰ 17 ਵਿੱਚ ਮਲਟੀਲੈਵਲ ਪਾਰਕਿੰਗ, ਸੈਕਟਰ 9 ਮੱਧ ਦੇ ਐਸ.ਸੀ.ਓ. ਮਾਰਗ ਤੁਸੀਂ ਸੈਕਟਰ 17 ਪਾਰਕਿੰਗ ਏਰੀਆ, ਸੈਕਟਰ 17 ਪਾਰਕਿੰਗ ਏਰੀਆ, ਐਮਸੀ ਦਫਤਰ ਵਿਖੇ ਸਥਿਤ ਪਾਰਕਿੰਗ ਖੇਤਰ ਵਿੱਚ ਆਪਣੇ ਵਾਹਨ ਪਾਰਕ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)