ਪੜਚੋਲ ਕਰੋ

Chandigarh News: ਸਿਟੀ ਬਿਊਟੀਫੁੱਲ 'ਚ ਇਲੈਕਟ੍ਰਿਕ ਬੱਸਾਂ ਨੇ ਕੀਤਾ ਕਮਾਲ, ਕਰੋੜਾਂ ਦਾ ਡੀਜ਼ਲ ਬਚਾਇਆ, 2600 ਟਨ ਕਾਰਨਬਨ ਡਾਈਆਕਸਾਈਡ ਦੀ ਨਿਕਾਸੀ 'ਤੇ ਬ੍ਰੇਕ

Chandigarh News: ਸਿਟੀ ਬਿਊਟੀਫੁੱਲ ਵਿੱਚ ਇਲੈਕਟ੍ਰਿਕ ਬੱਸਾਂ ਨੇ ਕਮਾਲ ਕਰ ਦਿੱਤਾ ਹੈ। ਇਹ ਬੱਸਾਂ ਨਾਲ ਪੁੰਨ ਤੇ ਨਾਲੇ ਫਲੀਆਂ ਵਾਂਗ ਸਾਬਤ ਹੋਈਆਂ ਹਨ ਕਿਉਂਕਿ ਇਨ੍ਹਾਂ ਨੇ ਜਿੱਥੇ ਇੱਕ ਪਾਸੇ ਵਾਤਾਵਰਨ ਨੂੰ ਸਾਫ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ.

Chandigarh News: ਸਿਟੀ ਬਿਊਟੀਫੁੱਲ ਵਿੱਚ ਇਲੈਕਟ੍ਰਿਕ ਬੱਸਾਂ ਨੇ ਕਮਾਲ ਕਰ ਦਿੱਤਾ ਹੈ। ਇਹ ਬੱਸਾਂ ਨਾਲ ਪੁੰਨ ਤੇ ਨਾਲੇ ਫਲੀਆਂ ਵਾਂਗ ਸਾਬਤ ਹੋਈਆਂ ਹਨ ਕਿਉਂਕਿ ਇਨ੍ਹਾਂ ਨੇ ਜਿੱਥੇ ਇੱਕ ਪਾਸੇ ਵਾਤਾਵਰਨ ਨੂੰ ਸਾਫ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ ਹੈ, ਉੱਥੇ ਹੀ 8.42 ਕਰੋੜ ਰੁਪਏ ਦਾ ਡੀਜ਼ਲ ਬਚਾਇਆ ਹੈ। ਇਸ ਲਈ ਹੁਣ ਤੈਅ ਹੈ ਕਿ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਅੰਦਰ ਡੀਜ਼ਲ ਦੀ ਥਾਂ ਇਲੈਕਟ੍ਰਿਕ ਬੱਸਾਂ ਹੀ ਚੱਲਣਗੀਆਂ।

ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੀ ਮਦਦ ਨਾਲ ਸਿਟੀ ਬਿਊਟੀਫੁੱਲ ਦੀ ਆਬੋ-ਹਵਾ ਵਿੱਚ ਸੁਧਾਰ ਲਿਆਉਣ ਲਈ ਇਲੈਕਟ੍ਰਿਕ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਦੀ ਵਰਤੋਂ ਨਾਲ ਡੇਢ ਸਾਲ ਵਿੱਚ 8.42 ਕਰੋੜ ਰੁਪਏ ਦੇ ਡੀਜ਼ਲ ਦੀ ਬੱਚਤ ਕੀਤੀ ਹੈ। ਉੱਥੇ ਹੀ 2600 ਟਨ ਕਾਰਨਬਨ ਡਾਈਆਕਸਾਈਡ ਦੀ ਨਿਕਾਸੀ ਹੋਣ ਤੋਂ ਵੀ ਬਚਾਈ ਹੈ।

ਹਾਸਲ ਜਾਣਕਾਰੀ ਮੁਤਾਬਕ ਇਲੈਕਟ੍ਰਿਕ ਬੱਸਾਂ ਪ੍ਰਤੀ ਲੋਕਾਂ ਦੇ ਵਧ ਰਹੇ ਰੁਝਾਨ ਤੇ ਇਸ ਦੇ ਵਾਤਾਵਰਨ ਪੱਖੀ ਨਤੀਜਿਆਂ ਨੂੰ ਦੇਖਦੇ ਹੋਏ ਯੂਟੀ ਪ੍ਰਸ਼ਾਸਨ ਨੇ ਸਾਲ 2027-28 ਤੱਕ ਟਰਾਈਸਿਟੀ ਦੀਆਂ ਸਾਰੀਆਂ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਦਾ ਟੀਚਾ ਮਿਥਿਆ ਹੈ।

ਦੱਸ ਦਈਏ ਕਿ ਪੰਜਾਬ ਦੇ ਤਤਕਾਲੀ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਵੀਪੀ ਸਿੰਘ ਬਦਨੌਰ ਨੇ ਸਤੰਬਰ 2021 ਵਿੱਚ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਡੇਢ ਸਾਲ ਦੇ ਅਰਸੇ ਤੋਂ ਬਾਅਦ ਅੱਜ ਸ਼ਹਿਰ ਦੀਆਂ ਸੜਕਾਂ ’ਤੇ 80 ਇਲੈਕਟ੍ਰਿਕ ਬੱਸਾਂ ਦੌੜ ਰਹੀਆਂ ਹਨ। ਇਨ੍ਹਾਂ ਬੱਸਾਂ ਵਿੱਚ 70 ਲੱਖ ਤੋਂ ਵੱਧ ਯਾਤਰੀ ਸਫਰ ਵੀ ਕਰ ਚੁੱਕੇ ਹਨ। ਹੁਣ ਤੱਕ ਇਲੈਕਟ੍ਰਿਕ ਬੱਸਾਂ ਨੇ 50 ਲੱਖ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕੀਤਾ ਹੈ, ਜਿਸ ਨਾਲ 10 ਲੱਖ ਲਿਟਰ ਤੋਂ ਵੱਧ ਡੀਜ਼ਲ ਦੀ ਬੱਚਤ ਹੋਈ ਹੈ।

ਚੰਡੀਗੜ੍ਹ ਦੇ ਟਰਾਂਸਪੋਰਟ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਟੀ ਬਿਊਟੀਫੁੱਲ ਵਿੱਚ ਰੋਜ਼ਾਨਾ 20 ਹਜ਼ਾਰ ਯਾਤਰੀ ਇਲੈਕਟ੍ਰਿਕ ਬੱਸਾਂ ਵਿੱਚ ਸਫਰ ਕਰਦੇ ਹਨ। ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁੱਮਨ ਸਿੰਘ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਵਿੱਚ ਇਲੈਕਟ੍ਰਿਕ ਬੱਸਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ।

ਇਹ ਵੀ ਪੜ੍ਹੋ: Chandigarh News: ਕਿਤੇ ਤੁਸੀਂ ਵੀ ਤਾਂ ਨਹੀਂ ਹੋਏ ਇਨ੍ਹਾਂ ਆਨਲਾਈਨ ਠੱਗਾਂ ਦਾ ਸ਼ਿਕਾਰ, ਆਖਰ ਨੌਂ ਮਹੀਨਿਆਂ ਦੀ ਮੁਸ਼ੱਕਤ ਮਗਰੋਂ ਪੁਲਿਸ ਨੇ ਦਬੋਚੇ

ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਟਰਾਈਸਿਟੀ ਵਿੱਚ ਚੱਲਣ ਵਾਲੀਆਂ ਲੋਕਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਬੱਸ ਵਿੱਚ 38 ਤੋਂ 40 ਰੁਪਏ ਪ੍ਰਤੀ ਕਿਲੋਮੀਟਰ ਖਰਚਾ ਆਉਂਦਾ ਸੀ, ਜਦੋਂ ਕਿ ਇਲੈਕਟ੍ਰਿਕ ਬੱਸਾਂ ਵਿੱਚ 28 ਤੋਂ 30 ਰੁਪਏ ਪ੍ਰਤੀ ਕਿਲੋਮੀਟਰ ਖਰਚਾ ਆ ਰਿਹਾ ਹੈ।

ਇਹ ਵੀ ਪੜ੍ਹੋ: Patiala News: ਪੀਐਮ ਮੋਦੀ 71,000 ਤੋਂ ਵੱਧ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ

Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ

Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ

ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...ਜੇ ਹਿੰਮਤ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕਹੋ....|Sukhbir Badal|Akali Dalਪੰਜਾਬ ਕਾਂਗਰਸ ਦੀ ਆਪਸੀ ਫੁੱਟ 'ਤੇ ਵੱਡਾ ਐਕਸ਼ਨ ! ਦਿੱਲੀ ਦੀ ਮੀਟਿੰਗ 'ਚ ਅਹਿਮ ਫੈਸਲੇ|Partap Bajwa|Raja Warringਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
ਗੁਰੂ ਰਾਮਦਾਸ ਸਰਾਂ 'ਚ ਹੋਇਆ ਹੰਗਾਮਾ, ਪ੍ਰਵਾਸੀ ਨੇ ਸੇਵਾਦਾਰ 'ਤੇ ਕੀਤਾ ਹਮਲਾ, ਪੈ ਗਈਆਂ ਭਾਜੜਾਂ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ! ਹੁਣ e-KYC ਕਰਵਾਏ ਬਿਨਾਂ ਨਹੀਂ ਮਿਲੇਗਾ ਰਾਸ਼ਨ, ਛੇਤੀ ਕਰੋ 31 ਮਾਰਚ ਆਖਰੀ ਤਾਰੀਖ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਬਟਾਲਾ ਤੋਂ ਮਾੜੀ ਖਬਰ! ਹੋਲੀ ਮੌਕੇ ਘਰ 'ਚ ਵਿੱਛਿਆ ਸੱਥਰ, ਰੰਜ਼ਿਸ਼ ਦੇ ਚੱਲਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ! ਭੂਪੇਸ਼ ਬਘੇਲ ਨੇ ਆਗੂਆਂ ਨਾਲ ਕੀਤਾ ਖਾਸ ਵਿਚਾਰ-ਵਟਾਂਦਰਾ, ਦਿੱਤੀਆਂ ਇਹ ਨਸੀਹਤਾਂ
Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ,  ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ

Weather Today: ਹੋਲੀ ‘ਤੇ ਵਰ੍ਹਣਗੇ ਬੱਦਲ! ਦਿੱਲੀ-ਯੂਪੀ-ਪੰਜਾਬ-ਹਰਿਆਣਾ ਤੋਂ ਲੈ ਕੇ ਕਸ਼ਮੀਰ ਤੱਕ ਮੀਂਹ ਦਾ ਅਲਰਟ

Punjab News: ਮੋਗਾ ਤੋਂ ਦੁਖਦਾਇਕ ਖਬਰ! ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਇਲਾਕੇ 'ਚ ਦਹਿਸ਼ਤ ਦਾ ਮਾਹੌਲ

Punjab News: ਤੜਕੇ-ਤੜਕੇ ਪੰਜਾਬ 'ਚ ਹੋਇਆ ਐਨਕਾਊਂਟਰ, ਬੰਬੀਹਾ ਗੈਂਗ ਦਾ ਸ਼ੂਟਰ ਕਾਬੂ

Embed widget