ਜਨਤਾ ਨੂੰ ਝਟਕਾ ! ਪਹਿਲੀ ਜਨਵਰੀ ਤੋਂ ਇਨ੍ਹਾਂ 18 ਸੇਵਾਵਾਂ ਲਈ ਕਰਨਾ ਪਵੇਗਾ ਭੁਗਤਾਨ
Chandigarh News: ਚੰਡੀਗੜ੍ਹ ਦੇ ਸੰਪਰਕ ਸੈਂਟਰਾਂ ’ਚ ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਬਦਲੇ ਪਹਿਲੀ ਜਨਵਰੀ ਤੋਂ ਅਦਾਇਗੀ ਕਰਨੀ ਪਵੇਗੀ।
Chandigarh News: ਚੰਡੀਗੜ੍ਹ ਦੇ ਸੰਪਰਕ ਸੈਂਟਰਾਂ ’ਚ ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਬਦਲੇ ਪਹਿਲੀ ਜਨਵਰੀ ਤੋਂ ਅਦਾਇਗੀ ਕਰਨੀ ਪਵੇਗੀ। ਇਹ ਫ਼ੈਸਲਾ ਯੂਟੀ ਪ੍ਰਸ਼ਾਸਨ ਨੇ ਕੀਤਾ ਹੈ। ਇਸ ਫ਼ੈਸਲੇ ਦੇ ਨਾਲ ਹੀ ਈ-ਸੰਪਰਕ ਸੈਂਟਰਾਂ ਵਿੱਚ ਲੋਕਾਂ ਨੂੰ ਮੁਫ਼ਤ ਮਿਲਣ ਵਾਲੀਆਂ 18 ਸੇਵਾਵਾਂ ਲਈ ਭੁਗਤਾਨ ਕਰਨਾ ਪਵੇਗਾ। ਇਸ ਲਈ ਲੋਕਾਂ ਨੂੰ ਪਾਣੀ ਜਾਂ ਬਿਜਲੀ ਦਾ ਬਿੱਲ ਭਰਨ ਸਮੇਂ 20 ਤੋਂ 25 ਰੁਪਏ ਵਾਧੂ ਖਰਚਣੇ ਪੈਣਗੇ।
ਦੱਸ ਦਈਏ ਕਿ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਆਈਟੀ ਚੰਡੀਗੜ੍ਹ (ਐਸਪੀਆਈਸੀ) ਨੇ ਈ-ਸੰਪਰਕ ਸੈਂਟਰਾਂ ਵਿੱਚ 18 ਸੇਵਾਵਾਂ ’ਤੇ ਭੁਗਤਾਨ ਕਰਨ ਦੀ ਤਜਵੀਜ਼ ਯੂਟੀ ਪ੍ਰਸ਼ਾਸਨ ਕੋਲ ਰੱਖੀ ਸੀ ਜਿਸ ਨੂੰ ਯੂਟੀ ਪ੍ਰਸ਼ਾਸਨ ਨੇ ਪ੍ਰਵਾਨ ਕਰ ਲਿਆ ਹੈ।
ਇਹ ਵੀ ਪੜ੍ਹੋ : 7 ਮਹੀਨੇ ਬਾਅਦ ਹਵੇਲੀ 'ਚ ਵਾਪਸ ਪਹੁੰਚੀ ਸਿੱਧੂ ਮੂਸੇਵਾਲਾ ਦੀ ਥਾਰ, ਅਦਾਲਤੀ ਹੁਕਮਾਂ 'ਤੇ ਪੁਲਿਸ ਨੇ ਪਰਿਵਾਰ ਨੂੰ ਸੌਂਪੀ ਗੱਡੀ ਤੇ ਪਿਸਤੌਲ
ਈ-ਸੰਪਰਕ ਸੈਂਟਰਾਂ ਵਿੱਚ ਲੋਕਾਂ ਨੂੰ ਜਨਮ ਤੇ ਮੌਤ ਦਾ ਸਰਟੀਫਿਕੇਟ ਲੈਣ, ਪਾਣੀ ਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਨ, ਕਿਰਾਏਦਾਰਾਂ ਤੇ ਘਰੇਲੂ ਨੌਕਰਾਂ ਦੇ ਫਾਰਮ ਤਸਦੀਕ ਕਰਵਾਉਣ ਵਾਲਿਆਂ ਨੂੰ 25 ਰੁਪਏ ਦਾ ਵਾਧੂ ਦਾ ਭੁਗਤਾਨ ਕਰਨਾ ਪਵੇਗਾ। ਇਨ੍ਹਾਂ 18 ਸੇਵਾਵਾਂ ਵਿੱਚੋਂ ਸਮਾਜ ਭਲਾਈ ਵਿਭਾਗ ਦੀਆਂ ਪੰਜ ਸੇਵਾਵਾਂ ਅਤੇ ਵਿੱਤ ਵਿਭਾਗ ਦੀ ਇਕ ਸੇਵਾ ਲੋਕਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਈ-ਸੰਪਰਕ ਸੈਂਟਰ ਵਿੱਚ ਨਗਰ ਨਿਗਮ ਨਾਲ ਸਬੰਧਤ ਚਾਰ, ਪੁਲਿਸ ਨਾਲ ਸਬੰਧਤ ਦੋ, ਅਸਟੇਟ ਦਫ਼ਤਰ ਨਾਲ ਸਬੰਧਤ ਇਕ, ਬਿਜਲੀ ਵਿਭਾਗ ਦੀਆਂ ਤਿੰਨ ਤੇ ਕਰ ਤੇ ਆਬਕਾਰੀ ਵਿਭਾਗ ਦੀਆਂ ਦੋ ਸੇਵਾਵਾਂ ਸ਼ਾਮਲ ਹਨ। ਇਸ ਲਈ 2 ਰੁਪਏ ਤੋਂ ਲੈ ਕੇ 25 ਰੁਪਏ ਤੱਕ ਖਰਚਣੇ ਪੈਣਗੇ।
ਇਹ ਵੀ ਪੜ੍ਹੋ : 35 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪੱਖੇ ਨਾਲ ਲਟਕਦੀ ਮਿਲੀ ਲਾਸ਼
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।