ਪੜਚੋਲ ਕਰੋ
Advertisement
ਗੋਇੰਦਵਾਲ ਜੇਲ੍ਹ 'ਚ 2 ਗੈਂਗਸਟਰਾਂ ਦੀ ਮੌਤ ਨੂੰ ਲੈ ਕੇ ਬੋਲੇ ਕਾਂਗਰਸੀ ਵਿਧਾਇਕ ਪਰਗਟ ਸਿੰਘ , ਕਿਹਾ - ਪੰਜਾਬ 'ਚ ਜੋ ਕੁੱਝ ਹੋ ਰਿਹੈ , ਉਹ ਸਰਕਾਰ ਦੇ ਵੱਸ 'ਚ ਹੀ ਨਹੀਂ
Punjab News : ਗੋਇੰਦਵਾਲ ਜੇਲ੍ਹ 'ਚ 2 ਗੈਂਗਸਟਰਾਂ ਦੀ ਮੌਤ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਿਸਟਮ ਕੰਟਰੋਲ ਤੋਂ ਬਾਹਰ ਹੋ ਰਿਹਾ ਹੈ। ਜੇਲ੍ਹਾਂ 'ਚੋਂ ਮੋਬਾਈਲ ਫ਼ੋਨ ਤਾਂ ਪਹਿਲਾਂ ਵੀ ਮਿਲਦੇ ਸੀ ਪਰ ਜੇਲ੍ਹ 'ਚ ਝੜਪ ਹੋਣਾ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ 2 ਮੁੱਖ ਦੋਸ਼ੀਆਂ ਦੀ ਮੌਤ
Punjab News : ਗੋਇੰਦਵਾਲ ਜੇਲ੍ਹ 'ਚ 2 ਗੈਂਗਸਟਰਾਂ ਦੀ ਮੌਤ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਿਸਟਮ ਕੰਟਰੋਲ ਤੋਂ ਬਾਹਰ ਹੋ ਰਿਹਾ ਹੈ। ਜੇਲ੍ਹਾਂ 'ਚੋਂ ਮੋਬਾਈਲ ਫ਼ੋਨ ਤਾਂ ਪਹਿਲਾਂ ਵੀ ਮਿਲਦੇ ਸੀ ਪਰ ਜੇਲ੍ਹ 'ਚ ਝੜਪ ਹੋਣਾ ਅਤੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ 2 ਮੁੱਖ ਦੋਸ਼ੀਆਂ ਦੀ ਮੌਤ ਸਰਕਾਰ ਦੀ ਨੀਅਤ ਅਤੇ ਨੀਤੀ 'ਤੇ ਵੱਡੇ ਸਵਾਲ ਖੜੇ ਕਰਦੀ ਹੈ, ਪੰਜਾਬ 'ਚ ਜੋ ਕੁਝ ਹੋ ਰਿਹਾ ਹੈ, ਉਹ ਸਰਕਾਰ ਦੇ ਵੱਸ 'ਚ ਹੀ ਨਹੀਂ ਹੈ।
ਦਿੱਲੀ ਦੇ ਡਿਪਟੀ ਸੀ.ਐਮ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਖਿਲਾਫ਼ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਵਿਰੋਧ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਇਹ ਸਭ ਲੋਕ ਤਾਂ ਕੱਟੜ ਇਮਾਨਦਾਰ ਹਨ, ਮੈਨੂੰ ਪੱਕਾ ਤਾਂ ਨਹੀਂ ਪਤਾ ਪਰ ਬਹੁਤ ਵੱਡਾ ਲੈਣ-ਦੇਣ ਹੋਇਆ ਹੈ, ਜੋ ਖਾਸ ਤੌਰ 'ਤੇ ਆਬਕਾਰੀ ਨੀਤੀ 'ਚ ਹੈ। ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਅਤੇ ਇਹ ਲੋਕ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਨ ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਸ ਚੀਜ ਨੂੰ ਲੈ ਕੇ ਜਸ਼ਨ ਮਨਾਉਣਗੇ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਕਿਹਾ ਜੇ ਅੰਮ੍ਰਿਤਪਾਲ ਦੇ ਖ਼ਿਲਾਫ਼ ਬੋਲਿਆ ਤਾਂ ਹੋਵੇਗਾ ਦਾਦੇ ਵਾਲੇ ਹਾਲ
ਪੰਜਾਬ ਸਰਕਾਰ ਵੱਲੋਂ ਰਾਜਪਾਲ ਦੀ ਤਰਫੋਂ ਬਜਟ ਸੈਸ਼ਨ ਦੀ ਮਨਜ਼ੂਰੀ ਨਾ ਦੇਣ ਸਬੰਧੀ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਰਾਜਪਾਲ ਇੱਕ ਵਾਰ ਦੀ ਬਜਾਏ ਦੋ ਵਾਰ ਬੁਲਾਵੇ ਤਾਂ ਦੋ ਵਾਰ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਸਰਕਾਰ ਦੇ ਅਜਿਹੇ ਰਿਸ਼ਤੇ ਨਹੀਂ ਨਹੀਂ ਚਾਹੀਦੇ । ਪੰਜਾਬ ਵਿੱਚ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਪਰ ਪੰਜਾਬ ਸਰਕਾਰ ਸਿਰਫ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਸਰਗਰਮ ਰਹਿਣ ਵਿੱਚ ਵਿਸ਼ਵਾਸ ਰੱਖਦੀ ਹੈ ਬਸ , ਜੋ ਕਿ ਨਹੀਂ ਲੱਗ ਰਿਹਾ ਹੈ ਕਿ ਮੀਡੀਆ 'ਤੇ ਸਰਕਾਰ ਚੱਲ ਰਹੀ ਹੈ ਤਾਂ ਮਤਲਬ ਚੱਲ ਰਹੀ ਹੈ।
ਇਹ ਵੀ ਪੜ੍ਹੋ : ਜੇਲ੍ਹ ਵਾਰਡਨ 'ਤੇ ਤਿੰਨ ਕੈਦੀਆਂ ਨੇ ਕੀਤਾ ਹਮਲਾ, ਐਚਆਈਵੀ ਪੌਜੇਟਿਵ ਨੇ ਚਮਚੇ ਨਾਲ ਆਪਣੇ ਆਪ ਨੂੰ ਕੱਟ ਲਾ ਵਾਰਡਨ ਨੂੰ ਜ਼ਖ਼ਮੀ ਕਰਨ ਦੀ ਕੀਤੀ ਕੋਸ਼ਿਸ਼
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਨਾਲਾ ਘਟਨਾ ਦੇ 4 ਦਿਨ ਬਾਅਦ ਵੀ ਪੁਲਿਸ ਨੇ FIR ਦਰਜ ਨਹੀਂ ਕੀਤੀ, ਪੰਜਾਬ ਪੁਲਿਸ ਨੂੰ ਕਿਸ ਗੱਲ ਦਾ ਡਰ ? ਇਸ ਬਾਰੇ ਉਨ੍ਹਾਂ ਕਿਹਾ ਕਿ ਮੇਰੇ ਹਿਸਾਬ ਨਾਲ ਹੈਡਲਿੰਗ ਸਹੀ ਸਨ ਪਰ ਜੋ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਇਆ ਗਿਆ ਹੈ, ਇਹ ਗਲਤ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਤਿਹਾਸ ਵਿੱਚ ਕਦੇ ਅਜਿਹਾ ਕੁੱਝ ਹੋਇਆ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement