Punjab News: ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਵੱਡਾ ਐਕਸ਼ਨ, 5 ਦੁਕਾਨਾਂ ਕੀਤੀਆਂ ਸੀਲ, ਬਾਕੀਆਂ ਨੂੰ ਵੀ ਜਾਰੀ ਹੋਏ ਨੋਟਿਸ
ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਪਿਛਲੇ ਦਿਨ ਵੈਸਟ ਵਿਧਾਨ ਸਭਾ ਖੇਤਰ ਦੇ ਵੱਖ-ਵੱਖ ਇਲਾਕਿਆਂ 'ਚ ਗੈਰਕਾਨੂੰਨੀ ਨਿਰਮਾਣਾਂ ਖਿਲਾਫ ਸਖ਼ਤ ਕਾਰਵਾਈ ਕੀਤੀ। ਏ.ਟੀ.ਪੀ. ਸੁਖਦੇਵ ਵਸ਼ਿਸ਼ਠ ਦੀ ਅਗਵਾਈ...

Jalandhar Municipal Corporation: ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਪਿਛਲੇ ਦਿਨ ਵੈਸਟ ਵਿਧਾਨ ਸਭਾ ਖੇਤਰ ਦੇ ਵੱਖ-ਵੱਖ ਇਲਾਕਿਆਂ 'ਚ ਗੈਰਕਾਨੂੰਨੀ ਨਿਰਮਾਣਾਂ ਖਿਲਾਫ ਸਖ਼ਤ ਕਾਰਵਾਈ ਕੀਤੀ। ਏ.ਟੀ.ਪੀ. ਸੁਖਦੇਵ ਵਸ਼ਿਸ਼ਠ ਦੀ ਅਗਵਾਈ ਹੇਠ ਟੀਮ ਨੇ ਘਾਸ ਮੰਡੀ ਸ਼ਮਸ਼ਾਨ ਘਾਟ ਦੇ ਨੇੜੇ 5 ਗੈਰਕਾਨੂੰਨੀ ਦੁਕਾਨਾਂ ਨੂੰ ਸੀਲ ਕਰ ਦਿੱਤਾ। ਦਸਮੇਸ਼ ਨਗਰ 'ਚ 5 ਗੈਰਕਾਨੂੰਨੀ ਦੁਕਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ। ਇਸੇ ਟੀਮ ਨੇ ਸਮਾਰਟ ਐਂਕਲੇਵ (ਕਾਲਾ ਸੰਗਿਆ ਰੋਡ) 'ਤੇ ਗੈਰਕਾਨੂੰਨੀ ਨਿਰਮਾਣ ਲਈ ਵੀ ਨੋਟਿਸ ਜਾਰੀ ਕੀਤਾ।
ਜਾਰੀ ਕੀਤੇ ਗਏ ਨੋਟਿਸ
ਕਾਲਾ ਸੰਗ੍ਹੀਆ ਰੋਡ 'ਤੇ ਹੀ ਚੋਪੜਾ ਕਾਲੋਨੀ ਵਿੱਚ ਇਕ ਡੀਲਰ ਵੱਲੋਂ ਬਣਾਏ ਜਾ ਰਹੇ ਡਬਲ ਸਟੋਰੀ 3 ਰਿਹਾਇਸ਼ੀ ਯੂਨਿਟਾਂ ਦੇ ਨਿਰਮਾਣ ਕੰਮ ਨੂੰ ਰੋਕ ਦਿੱਤਾ ਗਿਆ ਅਤੇ ਨੋਟਿਸ ਜਾਰੀ ਕੀਤਾ ਗਿਆ। ਕਾਲਾ ਸੰਗਿਆ ਰੋਡ 'ਤੇ ਰਾਮ ਸ਼ਰਣਮ ਆਸ਼ਰਮ ਦੇ ਨੇੜੇ 2 ਡੀਲਰਾਂ ਵੱਲੋਂ ਬਣਾਈਆਂ ਜਾ ਰਹੀਆਂ ਅਤੇ ਤਿਆਰ ਹੋ ਰਹੀਆਂ 4 ਗੈਰਕਾਨੂੰਨੀ ਦੁਕਾਨਾਂ ਨੂੰ ਵੀ ਨੋਟਿਸ ਦਿੱਤਾ ਗਿਆ। ਇੱਕ ਦੁਕਾਨ ਦਾ ਨਿਰਮਾਣ ਕੰਮ ਚੱਲ ਰਿਹਾ ਸੀ, ਜਿਸਨੂੰ ਰੋਕ ਕੇ ਸਮਾਨ ਜਬਤ ਕਰ ਲਿਆ ਗਿਆ ਅਤੇ ਨੋਟਿਸ ਜਾਰੀ ਕੀਤਾ ਗਿਆ।
ਗੈਰਕਾਨੂੰਨੀ ਨਿਰਮਾਣ ਕਰਨ ਵਾਲਿਆਂ 'ਚ ਮੱਚੀ ਤਰਥੱਲੀ
ਕਾਲਾ ਸੰਗਿਆ ਰੋਡ 'ਤੇ ਕਲੇਰ ਇਲੈਕਟ੍ਰੋਨਿਕਸ ਦੇ ਸਾਹਮਣੇ ਨਕਸ਼ੇ ਦੇ ਉਲਟ ਹੋ ਰਹੇ ਨਿਰਮਾਣ 'ਤੇ ਨੋਟਿਸ ਜਾਰੀ ਕਰਕੇ ਕੰਮ ਰੁਕਵਾਇਆ ਗਿਆ। ਮਾਤਾ ਚਿੰਤਪੂਰਨੀ ਮੰਦਰ, ਘਈ ਨਗਰ ਦੇ ਸਾਹਮਣੇ ਵੀ ਗੈਰਕਾਨੂੰਨੀ ਨਿਰਮਾਣ ਦਾ ਕੰਮ ਰੋਕਿਆ ਗਿਆ। ਕਾਲਾ ਸੰਗਿਆ ਰੋਡ 'ਤੇ 3 ਗੈਰਕਾਨੂੰਨੀ ਰਿਹਾਇਸ਼ੀ ਯੂਨਿਟਾਂ ਅਤੇ ਇਕ ਗੋਦਾਮ ਨੂੰ ਨੋਟਿਸ ਜਾਰੀ ਕੀਤਾ ਗਿਆ। ਨਗਰ ਨਿਗਮ ਵੱਲੋਂ ਲਗਾਤਾਰ ਚੱਲ ਰਹੀ ਕਾਰਵਾਈ ਕਾਰਨ ਗੈਰਕਾਨੂੰਨੀ ਨਿਰਮਾਣ ਕਰਨ ਵਾਲਿਆਂ ਵਿੱਚ ਹੜਕੰਪ ਮਚਿਆ ਹੋਇਆ ਹੈ।






















