Jalandhar News: ਜਲੰਧਰ 'ਚ 126 ਪਟਾਕਾ ਵਿਕਰੇਤਾ ਨੇ ਮੰਗਿਆ ਲਾਇਸੰਸ ਪਰ ਸਿਰਫ 20 ਦੁਕਾਨਾਂ 'ਤੇ ਵਿਕ ਸਕਣਗੇ ਪਟਾਕੇ
ਲਾਇਸੈਂਸ ਲੈਣ ਦੇ ਚਾਹਵਾਨਾਂ ਦੇ ਸਾਹਮਣੇ ਹੀ ਆਈਆਂ ਸਾਰੀਆਂ ਅਰਜੀਆਂ 'ਚੋਂ 20 ਬੇਨਤੀਕਰਤਾਵਾਂ ਦੀਆਂ ਅਰਜੀਆਂ ਨੂੰ ਲਾਟਰੀ ਜ਼ਰੀਏ ਚੁਣਿਆ ਗਿਆ ਹੈ ਤੇ ਇਨ੍ਹਾਂ ਵਿਅਕਤੀਆਂ ਨੂੰ ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ।
Jalandhar News: ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਜਲੰਧਰ ਦੀ ਬਰਲਟਨ ਪਾਰਕ 'ਚ ਪਟਾਕਿਆਂ ਦੀਆਂ ਲਗਾਈਆਂ ਜਾਣ ਵਾਲੀਆਂ ਆਰਜੀ ਦੁਕਾਨਾਂ ਲਈ 20 ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਲਾਅ ਐਂਡ ਆਰਡਰ) ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਕੋਲ 126 ਵਿਅਕਤੀਆਂ ਨੇ ਪਟਾਕਿਆਂ ਦੀ ਦੁਕਾਨ ਲਗਾਉਣ ਲਈ ਆਰਜੀ ਲਾਇਸੈਂਸ ਲੈਣ ਵਾਸਤੇ ਅਰਜੀਆਂ ਦਿੱਤੀਆਂ ਸਨ।
ਲਾਇਸੈਂਸ ਲੈਣ ਦੇ ਚਾਹਵਾਨਾਂ ਦੇ ਸਾਹਮਣੇ ਹੀ ਆਈਆਂ ਸਾਰੀਆਂ ਅਰਜੀਆਂ 'ਚੋਂ 20 ਬੇਨਤੀਕਰਤਾਵਾਂ ਦੀਆਂ ਅਰਜੀਆਂ ਨੂੰ ਲਾਟਰੀ ਜ਼ਰੀਏ ਚੁਣਿਆ ਗਿਆ ਹੈ ਤੇ ਇਨ੍ਹਾਂ ਵਿਅਕਤੀਆਂ ਨੂੰ ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ। ਡੀਸੀਪੀ ਗੁਪਤਾ ਨੇ ਦੱਸਿਆ ਕਿ ਬਰਲਟਨ ਪਾਰਕ 'ਚ ਲੱਗਣ ਵਾਲੀਆਂ ਇਨ੍ਹਾਂ ਆਰਜੀ ਦੁਕਾਨਾਂ ਲਈ ਜਿਥੇ ਸੁਰੱਖਿਆ ਦੇ ਪ੍ਰਬੰਧ ਕਰਦੇ ਹੋਏ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦੀ ਤਾਇਨਾਤੀ ਕੀਤੀ ਗਈ ਹੈ।
ਉੱਥੇ ਆਰਜੀ ਲਾਇਸੈਂਸ ਧਾਰਕਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ, ਕਿ ਉਨ੍ਹਾਂ ਦੀਆਂ ਦੁਕਾਨਾਂ 'ਤੇ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਕੰਮ ਨਹੀਂ ਕਰਗੇ। ਇਸ ਦੇ ਨਾਲ ਹੀ ਦੁਕਾਨ 'ਤੇ ਕੰਮ ਕਰਨ ਵਾਲੇ ਵਿਅਕਤੀ ਦੇ ਕਪੜੇ ਇਸ ਤਰ੍ਹਾਂ ਦੇ ਹੋਣਗੇ, ਜੋ ਛੇਤੀ ਅੱਗ ਦੇ ਪ੍ਰਭਾਵ ਹੇਠ ਨਹੀਂ ਆਉਂਦੇ। ਦੁਕਾਨਾਂ 'ਤੇ ਰੋਸ਼ਨੀ ਦਾ ਪ੍ਰਬੰਧ ਕਰਦੇ ਸਮੇਂ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਕਾਨਾਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :