Punjab news: ਪਿੰਡ ਲੰਢਾ 'ਚ ਵਿਅਕਤੀ ਨੇ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ, ਗੁਨਾਹ ਕੀਤਾ ਕਬੂਲ, ਦੱਸੀ ਵਜ੍ਹਾ
Punjab news: ਦੋਰਾਹਾ ਦੇ ਪਿੰਡ ਲੰਢਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ। ਇੱਥੇ ਇੱਕ ਵਿਅਕਤੀ ਨੇ ਆਪਣੇ ਘਰ ਅੰਦਰ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ।
Punjab news: ਦੋਰਾਹਾ ਦੇ ਪਿੰਡ ਲੰਢਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ। ਇੱਥੇ ਇੱਕ ਵਿਅਕਤੀ ਨੇ ਆਪਣੇ ਘਰ ਅੰਦਰ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ।
ਜਦੋਂ ਵਿਅਕਤੀ ਸ਼ਰੇਆਮ ਬੇਅਦਬੀ ਕਰ ਰਿਹਾ ਸੀ ਤਾਂ ਗੁਆਂਢੀਆਂ ਨੇ ਇਸਦੀ ਵੀਡੀਓ ਬਣਾ ਕੇ ਇਲਾਕੇ ਦੇ ਸਮਾਜ ਸੇਵਕ ਨੂੰ ਭੇਜ ਦਿੱਤੀ। ਜਿਸਤੋਂ ਬਾਅਦ ਕੁੱਝ ਨੌਜਵਾਨ ਮੌਕੇ 'ਤੇ ਪਹੁੰਚ ਗਏ।
ਬੇਅਦਬੀ ਕਰਨ ਵਾਲੇ ਵਿਅਕਤੀ ਦੀ ਖੂਬ ਛਿੱਤਰ ਪਰੇਡ ਕੀਤੀ ਗਈ ਅਤੇ ਫਿਰ ਥਾਣੇ ਲੈ ਜਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ (41) ਵਾਸੀ ਲੰਢਾ ਵਜੋਂ ਹੋਈ। ਮੁਲਜ਼ਮ ਗੁਰਦੀਪ ਸਿੰਘ ਨੇ ਗੁਟਕਾ ਸ੍ਰੀ ਨਿਤਨੇਮ ਸਾਹਿਬ ਦੇ ਅੰਗ ਪਾੜੇ। ਇਸ ਤੋਂ ਬਾਅਦ ਉਸ ਨੇ ਉੱਪਰ ਜੁੱਤੀ ਰੱਖ ਕੇ ਬੇਅਦਬੀ ਕੀਤੀ।
ਇਸ ਦੀ ਵੀਡੀਓ ਸੋਸ਼ਲ ਵਰਕਰ ਹਨੀ ਸੇਠੀ ਨੂੰ ਭੇਜੀ ਗਈ ਸੀ। ਹਨੀ ਸੇਠੀ ਆਪਣੀ ਟੀਮ ਸਮੇਤ ਤੁਰੰਤ ਉਥੇ ਪਹੁੰਚ ਗਏ। ਉੱਥੇ ਮੌਕੇ 'ਤੇ ਇੱਕ ਵੀਡੀਓ ਬਣਾਈ ਗਈ। ਜਿਸ ਵਿੱਚ ਦੋਸ਼ੀ ਨੇ ਮੰਨਿਆ ਕਿ ਉਸ ਨੇ ਬੇਅਦਬੀ ਕੀਤੀ ਹੈ। ਗੁੱਸੇ ਵਿੱਚ ਆਏ ਨੌਜਵਾਨਾਂ ਨੇ ਮੁਲਜ਼ਮ ਦੀ ਕੁੱਟਮਾਰ ਵੀ ਕੀਤੀ।
ਇਹ ਵੀ ਪੜ੍ਹੋ: Punjab News: ਮਜੀਠੀਆ ਦਾ ਮਕਸਦ ਡਰਾਮਾ ਕਰਨਾ ਸੀ ਨਾ ਕਿ ਬੰਦੀ ਸਿੰਘਾਂ ਨੂੰ ਮਿਲਣਾ-ਕੰਗ
ਹਨੀ ਸੇਠੀ ਨੇ ਵੀਡੀਓ 'ਚ ਸਾਰਾ ਖੁਲਾਸਾ ਕੀਤਾ। ਜਿਵੇਂ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਬੇਅਦਬੀ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਦੋਸ਼ੀ ਮਾਨਸਿਕ ਤੌਰ 'ਤੇ ਰੋਗੀ ਹੈ।
ਇਸ ਸਬੰਧੀ ਵੀਡੀਓ ਵਿੱਚ ਇਹ ਸਾਬਤ ਹੋ ਗਿਆ ਸੀ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਮਾਨਸਿਕ ਰੋਗੀ ਨਹੀਂ ਹੈ। ਉਹ ਸਭ ਕੁਝ ਜਾਣਦਾ ਹੈ। ਉਸ ਨੇ ਇਹ ਅਪਰਾਧ ਜਾਣ ਬੁੱਝ ਕੇ ਕੀਤਾ ਹੈ। ਵੀਡੀਓ 'ਚ ਜਦੋਂ ਦੋਸ਼ੀ ਆਪਣਾ ਗੁਨਾਹ ਕਬੂਲ ਕਰ ਰਿਹਾ ਸੀ ਤਾਂ ਉਸ ਤੋਂ ਬੇਅਦਬੀ ਦਾ ਕਾਰਨ ਪੁੱਛਿਆ ਗਿਆ। ਮੁਲਜ਼ਮ ਨੇ ਦੱਸਿਆ ਕਿ ਉਹ ਘਰ ਵਿੱਚ ਇਕੱਲਾ ਰਹਿੰਦਾ ਹੈ।
ਉਸਨੂੰ 10 ਸਾਲਾਂ ਤੋਂ ਕੰਮ ਨਹੀਂ ਮਿਲ ਰਿਹਾ ਸੀ। ਉਹ ਰੋਜ਼ਾਨਾ ਪਾਠ ਵੀ ਕਰਦਾ ਸੀ। ਅੱਜ ਉਸ ਨੇ ਗੁੱਸੇ ਵਿਚ ਆ ਕੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ। ਮੁਲਜ਼ਮ ਗੁਰਦੀਪ ਸਿੰਘ ਖ਼ਿਲਾਫ਼ ਦੋਰਾਹਾ ਥਾਣੇ ਵਿੱਚ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਪਾੜੇ ਹੋਏ ਅੰਗਾਂ ਨੂੰ ਮਾਣ-ਸਤਿਕਾਰ ਤੇ ਮਰਿਆਦਾ ਨਾਲ ਇਕੱਠਾ ਕਰਕੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjab news: 3000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ