Ludhiana news: ਮੰਡੀ ਗੋਬਿੰਦਗੜ੍ਹ ਦੀ ਫਰਨੇਸ ਯੂਨਿਟ 'ਚ ਵਾਪਰਿਆ ਹਾਦਸਾ, ਸੜੇ 6 ਮਜ਼ਦੂਰ, ਇੰਝ ਵਾਪਰਿਆ ਹਾਦਸਾ
Ludhiana news: ਮਸ਼ੀਨ ਦੀ ਚੇਨ ਟੁੱਟ ਕੇ ਭੱਠੀ ਵਿੱਚ ਡਿੱਗਣ ਨਾਲ ਛੇ ਮਜ਼ਦੂਰ ਝੁਲਸ ਗਏ ਹਨ। ਇਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।
Ludhiana news: ਫਤਿਹਗੜ੍ਹ ਸਾਹਿਬ 'ਚ ਏਸ਼ੀਆ ਦੀ ਮਸ਼ਹੂਰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਇਕ ਫਰਨੇਸ ਯੂਨਿਟ 'ਚ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।
ਮਸ਼ੀਨ ਦੀ ਚੇਨ ਟੁੱਟ ਕੇ ਭੱਠੀ ਵਿੱਚ ਡਿੱਗਣ ਨਾਲ ਛੇ ਮਜ਼ਦੂਰ ਝੁਲਸ ਗਏ ਹਨ। ਇਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।
ਕੁੰਬੜਾ ਵਿੱਚ ਵਾਪਰਿਆ ਹਾਦਸਾ
ਮੰਡੀ ਗੋਬਿੰਦਗੜ੍ਹ ਦੇ ਫਰਨੇਸ ਯੂਨਿਟ ਸੀ.ਐੱਸ.ਕਾਸਟਿੰਗ ਪ੍ਰਾਈਵੇਟ ਲਿਮਟਿਡ ਵਿੱਚ ਵਾਪਰੇ ਹਾਦਸੇ 'ਚ 6 ਮਜ਼ਦੂਰ ਗੰਭੀਰ ਰੂਪ ਨਾਲ ਝੁਲਸ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਲਿਆਂਦਾ ਗਿਆ, ਜਿੱਥੇ ਦੋ ਮਜ਼ਦੂਰਾਂ ਦੀ ਨਾਜ਼ੁਕ ਹਾਲਤ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ। ਇਸ ਦੇ ਨਾਲ ਹੀ ਦੋ ਮਜ਼ਦੂਰਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਦਾ ਸਥਾਨਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: Delhi Liquor Policy Case: ਈਡੀ ਦੇ ਸੰਮਨ ਦੇ ਖ਼ਿਲਾਫ਼ ਦਿੱਲੀ ਹਾਈ ਕੋਰਟ ਪਹੁੰਚੇ ਅਰਵਿੰਦ ਕੇਜਰੀਵਾਲ
ਹਾਦਸੇ ਵਿੱਚ ਸੜ ਗਏ ਮਜ਼ਦੂਰ ਨੇ ਦੱਸਿਆ ਕਿਵੇਂ ਵਾਪਰਿਆ ਇਹ ਹਾਦਸਾ
ਹਾਦਸੇ ਵਿੱਚ ਝੁਲਸ ਗਏ ਬੰਕਾ ਯਾਦਵ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭੱਠੀ ਵਿੱਚ ਲੋਹਾ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ। ਅਚਾਨਕ ਉਪਰੋਂ ਇੱਕ ਮਸ਼ੀਨ ਦੀ ਚੇਨ ਟੁੱਟ ਕੇ ਭੱਠੀ ਵਿੱਚ ਜਾ ਡਿੱਗੀ। ਇਸ ਦੌਰਾਨ ਪਿਘਲਾ ਹੋਇਆ ਲੋਹਾ ਮਜ਼ਦੂਰਾਂ 'ਤੇ ਡਿੱਗ ਗਿਆ, ਜਿਸ ਕਾਰਨ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਯਾਦਵ ਨੇ ਦੱਸਿਆ ਕਿ ਮਸ਼ੀਨ ਰਾਹੀਂ ਸਕਰੈਪ ਨੂੰ ਭੱਠੀ ਵਿੱਚ ਪਾਇਆ ਜਾਂਦਾ ਹੈ।
ਇਸ ਤੋਂ ਬਾਅਦ ਸਕਰੈਪ ਨੂੰ ਭੱਠੀ ਵਿੱਚ ਗਰਮ ਕੀਤਾ ਜਾਂਦਾ ਹੈ। ਮਸ਼ੀਨ ਦੀ ਚੇਨ ਭਾਰੀ ਹੈ। ਜਿਵੇਂ ਹੀ ਚੇਨ ਟੁੱਟ ਕੇ ਭੱਠੀ ਵਿੱਚ ਡਿੱਗੀ, ਗਰਮ ਲੋਹਾ ਭੱਠੀ ਤੋਂ ਕਾਫੀ ਦੂਰ ਤੱਕ ਡਿੱਗ ਗਿਆ। ਜਦੋਂ ਇਹ ਗਰਮ ਲੋਹਾ ਮਜ਼ਦੂਰਾਂ 'ਤੇ ਡਿੱਗਿਆ ਤਾਂ ਉਹ ਸੜ ਗਏ।