Ludhiana news: ਲੁਧਿਆਣਵੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਸਕੂਲ ਆਫ਼ ਐਮੀਨੈਂਸ ਦਾ ਕੀਤਾ ਉਦਘਾਟਨ, ਮਿਲਣਗੀਆਂ ਆਹ ਸਹੂਲਤਾਂ
Ludhiana news: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੋਵੇਗਾ ਜਿਸ ਵਿੱਚ ਸਵੀਮਿੰਗ ਪੂਲ ਦੀ ਸਹੂਲਤ ਹੋਵੇਗੀ। ਦੂਜੇ ਪਾਸੇ ਕਾਂਗਰਸ ਨੇ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਸ ਦਾ ਉਦਘਾਟਨ ਤਾਂ ਸਾਡੀ ਸਰਕਾਰ ਵੇਲੇ ਹੋਇਆ ਸੀ।
Ludhiana news: ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਵਿੱਚ 13 ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿੱਖਿਆ ਰਾਹੀਂ ਹੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ।
ਕਾਂਗਰਸ ਨੇ 'ਆਪ' ਸਰਕਾਰ 'ਤੇ ਲਾਇਆ ਇਲਜ਼ਾਮ
ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਸਰਕਾਰੀ ਸਕੂਲ ਹੋਵੇਗਾ ਜਿਸ ਵਿੱਚ ਸਵੀਮਿੰਗ ਪੂਲ ਦੀ ਸਹੂਲਤ ਹੋਵੇਗੀ। ਦੂਜੇ ਪਾਸੇ ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਸਕੂਲ ਉਨ੍ਹਾਂ ਦੀ ਸਰਕਾਰ ਵੇਲੇ ਬਣਿਆ ਸੀ। ਇਸ ਦਾ ਉਦਘਾਟਨ ਵੀ ਹੋ ਚੁੱਕਿਆ ਹੈ, ਹੁਣ ਸਿਰਫ਼ ਨਾਮ ਚਮਕਾਉਣ ਲਈ AAP ਸਰਕਾਰ ਇਸ ਦਾ ਉਦਘਾਟਨ ਕਰ ਰਹੀ ਹੈ।
ਅੱਜ ਪੰਜਾਬ 'ਚ 13 ਸ਼ਾਨਦਾਰ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਹੈ... ਜਿਸ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ...ਆਉਣ ਵਾਲੇ ਦਿਨਾਂ 'ਚ ਸਿੱਖਿਆ ਦੇ ਖੇਤਰ 'ਚ ਪੰਜਾਬ ਨੂੰ ਇੱਕ ਮੋਹਰੀ ਸੂਬਾ ਬਣਾਵਾਂਗੇ... pic.twitter.com/1KneHIp6ak
— Bhagwant Mann (@BhagwantMann) March 3, 2024
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ 13 ਸੀਟਾਂ ਭਗਵੰਤ ਮਾਨ ਨੂੰ ਦੇਣ ਦੀ ਆਖੀ ਗੱਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਅਸੀਂ ਚੋਰੀਆਂ ਬੰਦ ਕਰ ਦਿੱਤੀਆਂ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਖਜ਼ਾਨਾ ਖਾਲੀ ਹੈ। ਦਿੱਲੀ ਵਿੱਚ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਗਵਰਨਰ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ, ਪਰ ਅਸੀਂ ਲੜ ਰਹੇ ਹਾਂ। ਪੰਜਾਬ ਵਿੱਚ ਸਾਨੂੰ 13 ਸੀਟਾਂ ਦੇ ਦਿਓ, ਇਹ 13 ਸੀਟਾਂ ਭਗਵੰਤ ਮਾਨ ਦੇ 13 ਹੱਥ ਬਣ ਜਾਣਗੇ। ਇਹ 13 ਹੱਥ ਪੰਜਾਬ ਤੋਂ ਤੁਹਾਡੀ ਆਵਾਜ਼ ਦਿੱਲੀ ਤੱਕ ਪਹੁੰਚਾਉਣਗੇ।
ਇਹ ਵੀ ਪੜ੍ਹੋ: Punjab News: ਬਜਟ ਤੋਂ ਪਹਿਲਾਂ ਖ਼ੁਸ਼ਖ਼ਬਰੀ ! ਸਰਕਾਰ ਨੇ 19222.5 ਕਰੋੜ ਰੁਪਏ ਦਾ GST ਕੀਤਾ ਇਕੱਠਾ
ਇਨ੍ਹਾਂ ਸਕੂਲਾਂ 'ਚ ਰਿਕਸ਼ਾ ਚਾਲਕ ਤੇ ਮਜ਼ਦੂਰਾਂ ਦੇ ਬੱਚੇ ਕਰਨਗੇ ਪੜ੍ਹਾਈ
ਜੇਕਰ ਇਸ ਸਕੂਲ ਨੂੰ ਅਸੀਂ ਪ੍ਰਾਈਵੇਟ ਸੈਕਟਰ ਵਿੱਚ ਰੱਖਦੇ ਹਾਂ ਤਾਂ ਇਸ ਦੀ ਫੀਸ 10-15 ਹਜ਼ਾਰ ਰੁਪਏ ਹੋਣੀ ਸੀ। ਇਸ ਸਕੂਲ ਵਿੱਚ ਮਜ਼ਦੂਰ, ਰਿਕਸ਼ਾ ਚਾਲਕ, ਪਲੰਬਰਾਂ ਦੇ ਬੱਚੇ ਪੜ੍ਹਾਈ ਕਰਨਗੇ। ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਤੋਂ ਬਾਅਦ ਵਿਦਿਆਰਥੀਆਂ ਵਿੱਚ ਵਿਸ਼ਵਾਸ ਵੱਧ ਰਿਹਾ ਹੈ। ਉਹ ਖੁੱਲ੍ਹ ਕੇ ਕਹਿ ਰਹੇ ਹਨ ਕਿ ਉਹ ਡਾਕਟਰ ਤੇ ਇੰਜੀਨੀਅਰ ਬਣਨਾ ਚਾਹੁੰਦੇ ਹਨ। ਬੱਚੇ ਸੁਪਨੇ ਦੇਖਣ ਲੱਗ ਪਏ ਹਨ। ਗੱਲਬਾਤ ਦੌਰਾਨ ਬੱਚਿਆਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਅਜਿਹਾ ਕੋਈ ਸਕੂਲ ਨਹੀਂ ਹੈ ਜਿਹੜਾ ਇੰਨਾ ਵਧੀਆ ਬਣਿਆ ਹੋਵੇ।
ਪੰਜਾਬ ਵਿੱਚ 2 ਮੁੱਖ ਮੰਤਰੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕਰ ਰਹੇ ਸੁਧਾਰ
ਉਹ ਹਰ ਹਫ਼ਤੇ ਪੰਜਾਬ ਆਉਂਦੇ ਹਨ। ਪੰਜਾਬ ਵਿੱਚ ਦੋ ਮੁੱਖ ਮੰਤਰੀ ਸਕੂਲਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੋ ਮੁੱਖ ਮੰਤਰੀ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਕੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਵਿੱਚ ਰੁੱਝੇ ਹੋਏ ਹਨ। ਸਿੱਖਿਆ ਰਾਹੀਂ ਹੀ ਅਸੀਂ ਦੇਸ਼ ਵਿੱਚੋਂ ਗਰੀਬੀ ਦੂਰ ਕਰ ਸਕਦੇ ਹਾਂ। ਹੁਣ ਪੰਜਾਬ ਦੇ ਹਰ ਕੋਨੇ ਵਿੱਚ ਮੁਹੱਲਾ ਕਲੀਨਿਕ ਹਨ।
ਇਹ ਵੀ ਪੜ੍ਹੋ: Punjab news: ਵਿਦੇਸ਼ਾਂ 'ਚ ਨਸ਼ਾ ਭੇਜਣ ਵਾਲੇ ਚੜ੍ਹੇ ਜਲੰਧਰ ਪੁਲਿਸ ਦੇ ਅੜਿੱਕੇ
Education Loan Information:
Calculate Education Loan EMI