Ludhiana News: ਸਾਈਬਰ ਠੱਗਾਂ ਤੋਂ ਸਾਵਧਾਨ ! ਲੁਧਿਆਣਾ 'ਚ ਰੋਜ਼ਾਨਾ 20 ਸਾਈਬਰ ਠੱਗੀਆਂ
Ludhiana News: ਤਕਨਾਲੋਜੀ ਦੀ ਵਧਦੀ ਵਰਤੋਂ ਨਾਲ ਸਾਈਬਰ ਕ੍ਰਾਈਮ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਪੰਜਾਬ 'ਚ ਐਨਆਰਆਈਜ਼ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਕੱਲੇ ਲੁਧਿਆਣਾ ਵਿੱਚ ਰੋਜ਼ਾਨਾ ਹੋ ਰਹੇ ਸਾਈਬਰ
Ludhiana News: ਤਕਨਾਲੋਜੀ ਦੀ ਵਧਦੀ ਵਰਤੋਂ ਨਾਲ ਸਾਈਬਰ ਕ੍ਰਾਈਮ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਪੰਜਾਬ 'ਚ ਐਨਆਰਆਈਜ਼ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਕੱਲੇ ਲੁਧਿਆਣਾ ਵਿੱਚ ਰੋਜ਼ਾਨਾ ਹੋ ਰਹੇ ਸਾਈਬਰ ਧੋਖਾਧੜੀ ਦੇ 20 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਤੁਸੀਂ ਸਾਈਬਰ ਠੱਗਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਜ਼ਰੂਰੀ ਹੈ।
ਦੱਸ ਦਈਏ ਕਿ ਦੇਸ਼ ਭਰ 'ਚ ਸਾਈਬਰ ਠੱਗੀ ਦੇ ਮਾਮਲਿਆਂ ਦੇ ਅੰਦਰ ਲਗਾਤਾਰ ਇਜਾਫਾ ਹੋ ਰਿਹਾ ਹੈ। ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਰੋਜ਼ਾਨਾ 100 ਦੇ ਕਰੀਬ ਸਾਈਬਰ ਠੱਗੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚੋਂ ਇਕੱਲੇ ਲੁਧਿਆਣਾ ਵਿੱਚ ਹੀ 20 ਦੇ ਕਰੀਬ ਰੋਜ਼ਾਨਾ ਸਾਈਬਰ ਠੱਗੀ ਦੇ ਮਾਮਲੇ ਦਰਜ ਹੋ ਰਹੇ ਹਨ।
ਇਹ ਵੀ ਪੜ੍ਹੋ : ਰਿਸ਼ਵਤ ਕੇਸ 'ਆਪ' ਵਿਧਾਇਕ ਅਮਿਤ ਰਤਨ ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤਕਰਤਾ ਪ੍ਰਿਤਪਾਲ ਵੱਲੋਂ ਵੱਡੇ ਖੁਲਾਸੇ
ਇਹ ਖੁਲਾਸਾ ਲੁਧਿਆਣਾ ਸਾਈਬਰ ਸੈੱਲ ਦੇ ਇੰਚਾਰਜ ਸਹਾਇਕ ਕਮਿਸ਼ਨਰ ਰਾਜ ਕੁਮਾਰ ਬਾਜੜ੍ਹ ਨੇ ਕੀਤਾ ਹੈ। ਨਿੱਤ ਦਿਨ ਨਵੇਂ ਨਵੇਂ ਢੰਗ ਨਾਲ ਸਾਈਬਰ ਠੱਗੀ ਦੇ ਮਾਮਲੇ ਨਜ਼ਰ ਆ ਰਹੇ ਹਨ ਤੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਲੋਕ ਆਪਣੀ ਸਾਲਾਂ ਦੀ ਜਮ੍ਹਾਪੁੰਜੀ ਸੈਕਿੰਡਾਂ ਦੇ ਵਿੱਚ ਗਵਾ ਲੈਂਦੇ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਨੇ AAP ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪੀ.ਏ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਰੋਜ਼ਾਨਾ ਕਿੰਨੇ ਆ ਰਹੇ ਮਾਮਲੇ
ਜੇਕਰ ਰੋਜ਼ਾਨਾ ਸਾਈਬਰ ਲੱਗੀ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਇਕੱਲੇ ਲੁਧਿਆਣਾ ਵਿੱਚ 15 ਤੋਂ 20 ਮਾਮਲੇ ਆ ਰਹੇ ਹਨ। ਇਸ ਮੁਤਾਬਕ ਮਹੀਨੇ ਦੇ ਲਗਪਗ ਐਵਰੇਜ 500 ਸਾਈਬਰ ਠੱਗੀ ਦੇ ਮਾਮਲੇ ਆ ਰਹੇ ਹਨ। ਜੇਕਰ ਸਾਲ ਦੀ ਗੱਲ ਕੀਤੀ ਜਾਵੇ ਤਾਂ 5000 ਤੋਂ ਲੈ ਕੇ 7000 ਤੱਕ ਦੇ ਮਾਮਲੇ ਸਿਰਫ ਲੁਧਿਆਣਾ ਵਿਚੋਂ ਹੀ ਸਾਹਮਣੇ ਆ ਰਹੇ ਹਨ।
ਇਸ ਤੋਂ ਇਲਾਵਾ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ ਦਾ ਇਹ ਅੰਕੜਾ ਲੱਖਾਂ 'ਚ ਪਹੁੰਚ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ ਜਿਵੇਂ ਇੰਟਰਨੈੱਟ ਦੇ ਯੁੱਗ ਦੇ ਵਿਚ ਨਵੀਂ ਕ੍ਰਾਂਤੀ ਆ ਰਹੀ ਹੈ, ਸਾਡੇ ਡੀਵਾਈਸ ਜਿੰਨੀਆਂ ਸਮਾਰਟ ਹੋ ਰਹੀਆਂ ਹਨ, ਉਨ੍ਹੇਂ ਹੀ ਸਮਾਰਟ ਸਾਈਬਰ ਠੱਗ ਵੀ ਹੋ ਰਹੇ ਹਨ।