Ludhiana News : ਰੇਤੇ ਬਜਰੀ ਦੀਆਂ ਵਧੀਆਂ ਕੀਮਤਾਂ 'ਤੇ ਹਰਜੋਤ ਬੈਂਸ ਨੇ ਲੋਕਾਂ ਤੋਂ ਮੰਗੀ ਮੁਆਫੀ, ਕਿਹਾ -ਜਲਦ ਹੋਵੇਗਾ ਮਸਲਾ ਹੱਲ
Ludhiana News : ਲੁਧਿਆਣਾ 'ਚ ਅੱਜ ਤੋਂ 2 ਦਿਨੀ ਸੂਬਾ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਦੀ ਸ਼ੁਰੁਆਤ ਹੋਈ ਹੈ। ਉਨ੍ਹਾਂ ਖੇਡਾਂ 'ਚ 1200 ਤੋਂ ਵੱਧ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਹੈ।
Ludhiana News : ਲੁਧਿਆਣਾ 'ਚ ਅੱਜ ਤੋਂ 2 ਦਿਨੀ ਸੂਬਾ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਦੀ ਸ਼ੁਰੁਆਤ ਹੋਈ ਹੈ। ਉਨ੍ਹਾਂ ਖੇਡਾਂ 'ਚ 1200 ਤੋਂ ਵੱਧ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਇਨ੍ਹਾਂ ਖੇਡਾਂ ਦੀ ਸ਼ੁਰੁਆਤ ਕੀਤੀ ਗਈ ਹੈ। ਉਨ੍ਹਾਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਹਾਲਾਂਕਿ ਤੈਅ ਸਮੇਂ ਤੋਂ ਉਹ ਇਕ ਘੰਟਾ ਲੇਟ ਸਮਾਗਮ 'ਚ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਲਈ ਪਹਿਲੀ ਵਾਰ ਸੂਬਾ ਪੱਧਰੀ ਖੇਡਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਟੈਲੇਂਟ ਵੀ ਇਸ ਪੱਧਰ 'ਤੇ ਬਾਹਰ ਆਵੇਗਾ, ਉਨ੍ਹਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲਾਂ 'ਚ ਬਿਜਲੀ ਦਾ ਕੁਨੈਕਸ਼ਨ ਨਹੀਂ ਕਟਿਆ ਜਾਵੇਗਾ, ਅਸੀਂ ਬਿੱਲ ਅਦਾ ਕਰਾਂਗੇ। ਉਨ੍ਹਾਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੇ ਧਿਆਨ 'ਚ ਇਹ ਗੱਲ ਲਿਆਂਦੀ ਸੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ 10 ਸਾਲ ਦੇ ਵਿੱਚ ਇਹ ਸਫ਼ਰ ਤੈਅ ਕੀਤਾ ਹੈ। ਉਨ੍ਹਾ ਕਿਹਾ ਕਿ ਹਿਮਾਚਲ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੀ ਸਿੱਧੀ ਲੜਾਈ ਸੀ, ਜਿਸ ਕਰਕੇ ਅਸੀਂ ਪਿੱਛੇ ਰਹਿ ਗਏ ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਹਿਮਾਚਲ ਦੇ ਵਿਚ ਮੁੜ ਤੋਂ ਕੰਮ ਕਰਾਂਗੇ। ਇਸ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਸੂਬੇ ਦੇ ਵਿੱਚ ਕਿਤੇ ਵੀ ਗੈਰ ਕਾਨੂੰਨੀ ਮਾਈਨਿੰਗ ਨਹੀਂ ਚੱਲ ਰਹੀ। ਓਥੇ ਹੀ ਰੇਤ ਅਤੇ ਬਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹਨ 'ਤੇ ਉਨ੍ਹਾਂ ਕਿਹਾ ਕਿ ਇਸ ਲਈ ਉਹ ਸੂਬਾ ਵਾਸੀਆਂ ਤੋਂ ਮਾਫ਼ੀ ਮੰਗਦੇ ਨੇ ਕਿਉਂਕਿ ਰੋਕ ਅਦਾਲਤਾਂ ਵੱਲੋਂ ਲਾਈ ਗਈ ਹੈ ਪਰ ਅਸੀਂ ਫਿਰ ਵੀ ਇਸ ਦੇ ਲਈ ਲੜਾਈ ਲੜ ਰਹੇ ਹਾਂ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਯਤਨਸ਼ੀਲ ਹਨ।
ਓਥੇ ਹੀ ਇਨ੍ਹਾਂ ਖੇਡਾਂ ਦਾ ਪ੍ਰਬੰਧ ਕਰਵਾ ਰਹੇ ਐਸ.ਪੀ.ਡੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 2021 ਦੇ ਵਿੱਚ ਇਹ ਖੇਡ ਨੀਤੀ ਤਿਆਰ ਕੀਤੀ ਗਈ ਸੀ। ਪਹਿਲੀ ਵਾਰ ਇਹ ਖੇਡਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਇਸ ਨਾਲ ਉਤਸ਼ਾਹਿਤ ਕੀਤਾ ਜਾਵੇਗਾ। 1278 ਦੇ ਲਗਭਗ ਬੱਚੇ ਇਹਨਾਂ ਖੇਡਾਂ ਵਿਚ ਹਿੱਸਾ ਲੈ ਰਹੇ ਹਨ ਅਤੇ ਚਾਰ ਤਰਾਂ ਦੀਆਂ ਖੇਡਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਜਿੱਤਣਗੇ ਉਹਨਾਂ ਨੂੰ ਜ਼ਰੂਰ ਬਣਦਾ ਮਾਣ-ਸਨਮਾਨ ਕੀਤਾ ਜਾਵੇਗਾ ਅਤੇ ਨਾਲ ਹੀ ਉਹ ਅੱਗੇ ਕੌਮੀ ਪੱਧਰ 'ਤੇ ਖੇਡਣ ਲਈ ਤਿਆਰ ਹੋਣਗੇ।