Ludhiana News: ਸਵੇਰੇ-ਸਵੇਰੇ ਸੇਵਾ ਮੁਕਤ ਥਾਣੇਦਾਰ ਨਾਲ ਪੰਗਾ ਲੈ ਬੈਠੇ ਲੁਟੇਰੇ, ਲੋਕਾਂ ਨੇ ਫੜ ਕੇ ਕੀਤੀ ਛਿੱਤਰ ਪਰੇਡ
Ludhiana News: ਲੁਧਿਆਣਾ ਜ਼ਿਲ੍ਹੇ ਵਿੱਚ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਸਲੇ ਕਾਫੀ ਬੁਲੰਦ ਹੋ ਗਏ ਹਨ। ਉਨ੍ਹਾਂ ਨੂੰ ਪੁਲਿਸ ਦੀ ਕੋਈ ਪ੍ਰਵਾਹ ਨਹੀਂ ਹੈ। ਝਪਟਮਾਰ ਸਵੇਰੇ ਸੈਰ ਕਰਨ ਜਾ ਰਹੇ ਸੇਵਾਮੁਕਤ ਏਐਸਆਈ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।
Ludhiana News: ਲੁਧਿਆਣਾ ਜ਼ਿਲ੍ਹੇ ਵਿੱਚ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਸਲੇ ਕਾਫੀ ਬੁਲੰਦ ਹੋ ਗਏ ਹਨ। ਉਨ੍ਹਾਂ ਨੂੰ ਪੁਲਿਸ ਦੀ ਕੋਈ ਪ੍ਰਵਾਹ ਨਹੀਂ ਹੈ। ਝਪਟਮਾਰ ਸਵੇਰੇ ਸੈਰ ਕਰਨ ਜਾ ਰਹੇ ਸੇਵਾਮੁਕਤ ਏਐਸਆਈ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਨੇ ਰੌਲਾ ਪਾਇਆ ਤੇ ਉਨ੍ਹਾਂ ਦੇ ਪਿੱਛੇ ਭੱਜਿਆ। ਲੋਕਾਂ ਦੀ ਮਦਦ ਨਾਲ ਕੁਝ ਦੂਰੀ 'ਤੇ ਝਪਟਮਾਰਾਂ ਨੂੰ ਫੜ ਲਿਆ ਗਿਆ। ਲੋਕਾਂ ਨੇ ਲੁਟੇਰਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਸਨੈਚਰਾਂ ਦੀ ਛਿੱਤਰ ਪਰੇਡ ਤੋਂ ਬਾਅਦ ਸਨੈਚਿੰਗ ਦੀ ਸੂਚਨਾ ਪੁਲਿਸ (Police) ਨੂੰ ਦਿੱਤੀ ਗਈ। ਥਾਣਾ ਟਿੱਬਾ ਅਧੀਨ ਪੈਂਦੀ ਚੌਕੀ ਸੁਭਾਸ਼ ਨਗਰ ਦੀ ਪੁਲੀਸ ਮੌਕੇ ’ਤੇ ਪਹੁੰਚੀ ਤੇ ਮੁਲਜ਼ਮਾਂ ਨੂੰ ਆਪਣੇ ਨਾਲ ਲੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਦੇ ਰਹਿਣ ਵਾਲੇ ਬਜ਼ੁਰਗ ਸੇਵਾਮੁਕਤ ਏਐਸਆਈ ਰੋਜ਼ਾਨਾ ਸੈਰ ਕਰਨ ਜਾਂਦੇ ਹਨ। ਸਵੇਰੇ ਵੀ ਉਹ ਸੈਰ ਕਰ ਰਹੇ ਸੀ।
ਇਸ ਦੌਰਾਨ ਪਿੱਛੇ ਤੋਂ ਐਕਟਿਵਾ 'ਤੇ 2 ਸਨੈਚਰ ਆਏ ਤੇ ਉਨ੍ਹਾਂ ਦਾ ਮੋਬਾਈਲ ਖੋਹ ਕੇ ਲੈ ਗਏ। ਉਹ ਮੁਲਜ਼ਮਾਂ ਦੇ ਪਿੱਛੇ ਭੱਜੇ ਤੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਫੜ ਲਿਆ। ਲੋਕਾਂ ਨੇ ਮੁਲਜ਼ਮਾਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ। ਪੁਲਿਸ ਫੜੇ ਗਏ ਸਨੈਚਰਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕਰ ਰਹੀ ਹੈ, ਤਾਂ ਜੋ ਇਲਾਕੇ ਦੀਆਂ ਪੁਰਾਣੀਆਂ ਸਨੈਚਿੰਗ ਦੀਆਂ ਵਾਰਦਾਤਾਂ ਦਾ ਖੁਲਾਸਾ ਹੋ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।